Virat Kohli: ਕੀ ਕੋਹਲੀ ਨੂੰ ਨੰਬਰ-3 ’ਤੇ ਵਾਪਸੀ ਕਰਨੀ ਚਾਹੀਦੀ ਹੈ, ਓਪਨਰ ਦੇ ਤੌਰ ’ਤੇ ਲਗਾਤਾਰ ਮਿਲ ਰਹੀਆਂ ਅਸਫਲਤਾਵਾਂ

Virat Kohli

ਤੀਜੇ ਨੰਬਰ ’ਤੇ ਖੇਡ ਕੇ ਵਿਸ਼ਵ ਕੱਪ ’ਚ ਬਣਾ ਚੁੱਕੇ ਹਨ 1141 ਦੌੜਾਂ

  • ਵਿਰਾਟ ਲਗਾਤਾਰ ਤਿੰਨ ਮੈਚਾਂ ’ਚ ਪੂਰੀਆਂ 10 ਦੌੜਾਂ ਵੀ ਨਹੀਂ ਬਣਾ ਸਕੇ | Virat Kohli
  • ਆਇਰਲੈਂਡ ਖਿਲਾਫ (1), ਪਾਕਿਸਤਾਨ ਖਿਲਾਫ (4) ਜਦਕਿ ਅਮਰੀਕਾ ਖਿਲਾਫ (0) ’ਤੇ ਆਊਟ | Virat Kohli

Virat Kohli Batting Position : ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦੇ ਅੱਧੇ ਤੋਂ ਜ਼ਿਆਦਾ ਮੈਚ ਹੋ ਚੁੱਕੇ ਹਨ ਤੇ ਕੁਝ ਟੀਮਾਂ ਸੁਪਰ-8 ਲਈ ਕੁਆਲੀਫਾਈ ਕਰ ਚੁੱਕੀਆਂ ਹਨ ਤੇ ਕੁਝ ਬਾਹਰ ਹੋ ਚੁੱਕੀਆਂ ਹਨ। ਸ਼੍ਰੀਲੰਕਾ, ਨਿਊਜੀਲੈਂਡ ਬਾਹਰ ਹੋ ਚੁੱਕੇ ਹਨ, ਜਦਕਿ ਪਾਕਿਸਤਾਨ ਵੀ ਬਾਹਰ ਹੋਣ ਦੀ ਕਗਾਰ ’ਤੇ ਹੈ। ਪਰ ਭਾਰਤੀ ਟੀਮ ਨੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਭਾਰਤੀ ਟੀਮ ਨੇ ਅਮਰੀਕਾ ਨੂੰ ਹਰਾ ਕੇ ਸੁਪਰ-8 ਲਈ ਕੁਆਲੀਫਾਈ ਕੀਤਾ ਹੈ। ਪਰ ਇਸ ਵਿਚਕਾਰ ਜੇਕਰ ਭਾਰਤੀ ਟੀਮ ਨੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਗੱਲ ਕੀਤੀ ਜਾਵੇ ਤਾਂ ਵਿਰਾਟ ਕੋਹਲੀ ਨੇ ਟੀ20 ਵਿਸ਼ਵ ਕਪ ਤੋਂ ਪਹਿਲਾਂ ਭਾਰਤ ’ਚ ਖੇਡੇ ਗਏ ਆਈਪੀਐੱਲ ’ਚ ਓਪਨਰ ਦੇ ਤੌਰ ’ਤੇ ਬਹੁਤ ਚੰਗੀ ਬੱਲੇਬਾਜ਼ੀ ਕੀਤੀ ਹੈ। (Virat Kohli)

ਵਿਰਾਟ ਨੇ ਆਈਪੀਐੱਲ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਪਰ ਟੀ20 ਵਿਸ਼ਵ ਕੱਪ ’ਚ ਵਿਰਾਟ ਕੋਹਲੀ ਖਰਾਬ ਫਾਰਮ ’ਚ ਹਨ। ਵਿਰਾਟ ਕੋਹਲੀ ਨੇ ਟੀ20 ਵਿਸ਼ਵ ਕੱਪ ਦੇ ਤਿੰਨਾਂ ਮੈਚਾਂ ’ਚ ਮਿਲਾ ਕੇ ਵੀ 10 ਦੌੜਾਂ ਨਹੀਂ ਬਣਾਈਆਂ ਹਨ। ਵਿਰਾਟ ਦੇ ਸਕੋਰ ਦੀ ਗੱਲ ਕਰੀਏ ਤਾਂ 1, 4 ਤੇ 0 ਇਹ ਵਿਰਾਟ ਕੋਹਲੀ ਦੇ ਬਤੌਰ ਓਪਨਰ ਸਕੋਰ ਹੈ। ਵਿਰਾਟ ਨੇ ਆਇਰਲੈਂਡ ਖਿਲਾਫ (1), ਪਾਕਿਸਤਾਨ ਖਿਲਾਫ (4) ਜਦਕਿ ਅਮਰੀਕਾ ਖਿਲਾਫ (0) ਤੇ ਆਊਟ ਹੋਏ ਹਨ। ਟੂਰਨਾਮੈਂਟ ਇਤਿਹਾਸ ’ਚ ਵਿਰਾਟ ਨੇ ਇਸ ਤੋਂ ਪਹਿਲਾਂ 27 ਪਾਰੀਆਂ ਖੇਡੀਆਂ ਹਨ ਜਿਸ ਵਿੱਚੋਂ ਉਹ ਨੰਬਰ-3 ’ਤੇ ਹੀ ਆਏ ਹਨ ਤੇ ਕਦੇ ਵੀ ਉਹ 5 ਦੌੜਾਂ ’ਤੇ ਅੰਦਰ ਆਊਟ ਨਹੀਂ ਹੋਏ ਹਨ। ਜਿਵੇਂ ਹੀ ਉਨ੍ਹਾਂ ਨੇ ਓਪਨਿੰਗ ਸ਼ੁਰੂ ਕੀਤੀ ਤਾਂ ਉਹ 5 ਦਾ ਅੰਕੜਾ ਵੀ ਨਹੀਂ ਪਾਰ ਸਕੇ। (Virat Kohli)

ਇੱਥੇ ਸੁਆਲ ਉਠਦਾ ਹੈ, ਕੀ ਵਿਰਾਟ ਕੋਹਲੀ ਨੂੰ ਵਾਪਸ ਨੰਬਰ-3 ’ਤੇ ਹੀ ਆਉਣਾ ਚਾਹੀਦਾ ਹੈ, ਜੇਕਰ ਵਿਰਾਟ ਕੋਹਲੀ ਨੰਬਰ-3 ’ਤੇ ਆਏ ਤਾਂ ਓਪਨਿੰਗ ਕੌਣ ਕਰੇਗਾ, ਆਓ ਜਾਣਦੇ ਹਾਂ ਸੁਆਲਾਂ ਦੇ ਜਵਾਬ…..

10 ਸਾਲਾਂ ’ਚ ਸਿਰਫ 2 ਵਾਰ ਫੇਲ ਹੋਏ ਵਿਰਾਟ | Virat Kohli

ਟੀ20 ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਲਈ ਇਸ ਵਰਗਾ ਟੂਰਨਾਮੈਂਟ ਕਦੇ ਖਰਾਬ ਨਹੀਂ ਰਿਹਾ, ਜਿਨ੍ਹਾਂ ਇਸ ਵਾਰ ਹੈ। ਉਨ੍ਹਾਂ ਨੇ 9ਵੇਂ ਟੀ20 ਵਿਸ਼ਵ ਕੱਪ ਤੋਂ ਪਹਿਲਾਂ 27 ਮੈਚਾਂ ’ਚ 14 ਅਰਧਸੈਂਕੜੇ ਜੜੇ ਹਨ, ਸਿਰਫ 3 ਪਾਰੀਆਂ ’ਚ ਉਨ੍ਹਾਂ ਦਾ ਸਕੋਰ 10 ਦੌੜਾਂ ਤੋਂ ਘੱਟ ਰਿਹਾ ਹੈ। ਇਸ ਤੋਂ ਪਹਿਲਾਂ 2021 ’ਚ ਉਹ ਦੱਖਣੀ ਅਫਰੀਕਾ ਖਿਲਾਫ 2 ਦੌੜਾਂ ਤੇ 9 ਸਾਲਾਂ ਬਾਅਦ ਉਹ 2021 ’ਚ ਨਿਊਜੀਲੈਂਡ ਖਿਲਾਫ ਸਿਰਫ 9 ਹੀ ਦੌੜਾਂ ਬਣਾ ਸਕੇ ਸਨ। (Virat Kohli)

ਟੀ20 ਵਿਸ਼ਵ ਕੱਪ ’ਚ ਬਣਾਇਆ ਪਹਿਲਾ ਡੱਕ | Virat Kohli

ਟੂਰਨਾਮੈਂਟ ਇਤਿਹਾਸ ’ਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 2022 ਤੱਕ ਨੰਬਰ-3 ’ਤੇ ਹੀ ਬੱਲੇਬਾਜ਼ੀ ਕੀਤੀ। ਹਰ ਵਾਰ ਸਫਲਤਾ ਮਿਲੀ, ਪਰ 2024 ’ਚ ਆਇਰਲੈਂਡ ਖਿਲਾਫ 1, ਪਾਕਿਸਤਾਨ ਖਿਲਾਫ 4 ਜਦਕਿ ਅਮਰੀਕਾ ਖਿਲਾਫ 0 ਤਾਂ ਵਿਰਾਟ ਕੋਹਲੀ ਨੇ ਗੋਲਡਨ ਡਕ ਬਣਾ ਦਿੱਤਾ। ਭਾਵ ਉਹ ਪਹਿਲੀ ਵਾਰ ਬਿਨ੍ਹਾਂ ਖਾਤਾ ਖੋਲ੍ਹੇ ਆਉਟ ਹੋਏ ਹਨ। ਟੀ20 ਵਿਸ਼ਵ ਕੱਪ ’ਚ ਵਿਰਾਟ ਕੋਹਲੀ ਪਹਿਲੀ ਹੀ ਵਾਰ 0 ’ਤੇ ਆਊਟ ਹੋਏ ਹਨ। ਓਪਨਰ ਤੌਰ ’ਤੇ ਵਿਰਾਟ ਕੋਹਲੀ ਨੇ ਆਈਪੀਐੱਲ ’ਚ ਬਹੁਤ ਦੌੜਾਂ ਬਣਾਈਆਂ ਪਰ ਆਈਸੀਸੀ ਟੂਰਨਾਮੈਂਟ ’ਚ ਸਫਲ ਨਹੀਂ ਹੋ ਸਕੇ। (Virat Kohli)

Virat Kohli

ਕੋਹਲੀ ਦੀ ਅਸਫਲਤਾ ਦੇ 3 ਕਾਰਨ | Virat Kohli

  1. ਓਪਨਿੰਗ : ਵਿਰਾਟ ਨੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਲਈ 9 ਮੈਚਾਂ ’ਚ ਓਪਨਿੰਗ ਕੀਤੀ ਹੈ। ਉਨ੍ਹਾਂ ਲਗਭਗ 57 ਦੀ ਔਸਤ ਤੇ 161 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ 400 ਦੌੜਾਂ ਬਣਾਈਆਂ। ਇਨ੍ਹਾਂ ’ਚ ਇੱਕ ਸੈਂਕੜਾ ਤੇ 2 ਅਰਧ ਸੈਂਕੜੇ ਸ਼ਾਮਲ ਸਨ ਪਰ ਜਿਵੇਂ ਹੀ ਉਹ ਵਿਸ਼ਵ ਕੱਪ ’ਚ ਓਪਨਿੰਗ ਕਰਨ ਆਏ ਤਾਂ ਉਨ੍ਹਾਂ ਨੇ ਦੌੜਾਂ ਬਣਾਉਣੀਆਂ ਬੰਦ ਹੋ ਗਈਆਂ। 3ਵੇਂ ਨੰਬਰ ’ਤੇ ਉਹ ਅਕਸਰ ਸਾਵਧਾਨੀ ਤੇ ਜਿੰਮੇਵਾਰੀ ਨਾਲ ਖੇਡਦੇ ਹਨ ਪਰ ਓਪਨਿੰਗ ’ਚ ਉਨ੍ਹਾਂ ਵੱਲੋਂ ਤੇਜੀ ਨਾਲ ਸਕੋਰ ਬਣਾਉਣ ਕਾਰਨ ਉਹ ਜਲਦੀ ਆਊਟ ਹੋ ਗਏ। (Virat Kohli)
ਇਹ ਵੀ ਪੜ੍ਹੋ :  NZ vs WI: ਟੀ20 ਵਿਸ਼ਵ ਕੱਪ ’ਚ ਵੈਸਟਇੰਡੀਜ਼ ਨੇ ਲਗਾਤਾਰ ਦੂਜੀ ਵਾਰ ਨਿਊਜੀਲੈਂਡ ਨੂੰ ਹਰਾਇਆ
  1. ਅਟੈਕਿੰਗ ਕਰਨ ਦੀ ਰਣਨੀਤੀ : ਵਿਰਾਟ ਨੇ ਆਈਪੀਐਲ ’ਚ ਓਪਨਿੰਗ ਕਰਦੇ ਹੋਏ 8 ਸੈਂਕੜੇ ਜੜੇ ਹਨ। 2024 ’ਚ, ਉਨ੍ਹਾਂ 155 ਦੇ ਕਰੀਅਰ ਦੀ ਸਰਵੋਤਮ ਸਟ੍ਰਾਈਕ ਰੇਟ ਨਾਲ 741 ਦੌੜਾਂ ਬਣਾਈਆਂ ਤੇ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਦਾ ਤਗਮਾ ਹਾਸਲ ਕੀਤਾ। ਵਿਰਾਟ ਨੇ ਵਿਸ਼ਵ ਕੱਪ ’ਚ ਵੀ ਇਹੀ ਹਮਲਾਵਰ ਰਣਨੀਤੀ ਅਪਣਾਈ, ਪਰ ਅਸਫਲ ਰਹੇ। ਅੱਗੇ ਜਾ ਕੇ ਆਇਰਲੈਂਡ ਖਿਲਾਫ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਥਰਡ ਮੈਨ ’ਤੇ ਕੈਚ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਖਿਲਾਫ ਚੌਕਾ ਲਾਉਣ ਦੀ ਕੋਸ਼ਿਸ਼ ਕਰਦੇ ਹੋਏ ਕਵਰ ’ਤੇ ਕੈਚ ਦੇ ਬੈਠੇ। ਅਮਰੀਕਾ ਖਿਲਾਫ ਪਹਿਲੀ ਹੀ ਗੇਂਦ ’ਤੇ ਚੌਕਾ ਮਾਰਨ ਲਈ ਉਹ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਵਿਕਟਕੀਪਰ ਨੂੰ ਕੈਚ ਦੇ ਬੈਠੇ। ਭਵਾ ਵਿਸ਼ਵ ਕੱਪ ’ਚ ਹਮਲਾਵਰ ਰਣਨੀਤੀ ਉਨ੍ਹਾਂ ਲਈ ਕੰਮ ਨਹੀਂ ਕਰ ਰਹੀ ਹੈ। (Virat Kohli)
  2. ਨਿਊਯਾਰਕ ਦੀ ਪਿੱਚ : ਭਾਰਤ ਨੇ ਆਪਣੇ ਸਾਰੇ ਮੈਚ ਨਿਊਯਾਰਕ ਦੇ ਨਸਾਓ ਸਟੇਡੀਅਮ ’ਚ ਖੇਡੇ ਹਨ। ਜਿੱਥੇ ਬੱਲੇਬਾਜੀ ਕਰਨੀ ਇੰਨੀ ਔਖੀ ਹੈ ਕਿ 16 ਪਾਰੀਆਂ ’ਚ ਸਿਰਫ 2 ਟੀਮਾਂ ਹੀ 120 ਤੋਂ ਜ਼ਿਆਦਾ ਦੌੜਾਂ ਬਣਾ ਸਕੀਆਂ ਹਨ। ਸਿਰਫ 5 ਬੱਲੇਬਾਜਾਂ ਨੇ ਹੀ ਪੰਜਾਹ ਦੌੜਾਂ ਬਣਾਈਆਂ, ਜਿਨ੍ਹਾਂ ’ਚੋਂ 4 ਨੇ 40 ਤੋਂ ਜ਼ਿਆਦਾ ਗੇਂਦਾਂ ਖੇਡੀਆਂ। ਭਾਵ ਨਿਊਯਾਰਕ ’ਚ ਵਿਰਾਟ ਹੀ ਨਹੀਂ ਸਗੋਂ ਹੋਰ ਬੱਲੇਬਾਜ ਵੀ ਪਰੇਸ਼ਾਨ ਸਨ। ਇੱਥੋਂ ਤੱਕ ਕਿ ਕਪਤਾਨ ਰੋਹਿਤ ਸ਼ਰਮਾ ਵੀ ਆਇਰਲੈਂਡ ਖਿਲਾਫ਼ ਅਰਧ ਸੈਂਕੜਾ ਜੜਨ ਤੋਂ ਬਾਅਦ 13 ਤੇ 3 ਦੌੜਾਂ ਬਣਾ ਕੇ ਆਊਟ ਹੋ ਗਏ। (Virat Kohli)

ਕੀ ਨੰਬਰ-3 ’ਤੇ ਆਉਣ ਤੋਂ ਬਾਅਦ ਵਾਪਸ ਆਵੇਗੀ ਕੋਹਲੀ ਦੀ ਫਾਰਮ ? | Virat Kohli

ਵਿਰਾਟ ਦੀ ਫਾਰਮ ’ਚ ਵਾਪਸੀ ਹੋਵੇਗੀ ਜਾਂ ਨਹੀਂ ਇਹ ਤਾਂ ਆਉਣ ਵਾਲੇ ਮੈਚਾਂ ’ਚ ਹੀ ਪਤਾ ਲੱਗੇਗਾ ਪਰ ਅਸੀਂ ਇਹ ਜਰੂਰ ਜਾਣ ਸਕਦੇ ਹਾਂ ਕਿ ਉਹ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ’ਚ ਕਿਨੇ ਮਜ਼ਬੂਤ ਹਨ। ਵਿਰਾਟ ਨੇ ਭਾਰਤ ਲਈ 120 ਟੀ-20 ਖੇਡੇ ਤੇ 108 ਵਾਰ 3ਵੇਂ ਨੰਬਰ ’ਤੇ ਬੱਲੇਬਾਜੀ ਕੀਤੀ। ਇਨ੍ਹਾਂ ’ਚ ਉਨ੍ਹਾਂ ਨੇ 51 ਤੋਂ ਜ਼ਿਆਦਾ ਦੀ ਔਸਤ ਤੇ 136 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ 3,637 ਦੌੜਾਂ ਬਣਾਈਆਂ। ਇਨ੍ਹਾਂ ਵਿੱਚ 35 ਅਰਧਸੈਂਕੜੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਸਿਰਫ 12 ਮੈਚਾਂ ’ਚ ਹੀ ਓਪਨਿੰਗ ਕੀਤੀ।

2012 ਤੋਂ 2022 ਤੱਕ ਦੇ ਟੀ-20 ਵਿਸ਼ਵ ਕੱਪ ’ਚ ਵਿਰਾਟ ਨੇ ਲਗਭਗ 82 ਦੀ ਔਸਤ ਨਾਲ 1141 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 131 ਤੋਂ ਜ਼ਿਆਦਾ ਸੀ ਤੇ ਉਨ੍ਹਾਂ ਨੇ 14 ਅਰਧ ਸੈਂਕੜੇ ਵੀ ਜੜੇ ਹਨ। ਪਾਕਿਸਤਾਨ ਖਿਲਾਫ ਪਿਛਲੇ ਵਿਸ਼ਵ ਕੱਪ ’ਚ ਵੀ ਉਨ੍ਹਾਂ ਨੇ ਨੰਬਰ-3 ’ਤੇ 82 ਦੌੜਾਂ ਦੀ ਆਪਣੀ ਮੈਚ ਜੇਤੂ ਪਾਰੀ ਖੇਡੀ ਸੀ। ਭਾਵ ਜੇਕਰ ਵਿਰਾਟ ਓਪਨਿੰਗ ਛੱਡ ਕੇ ਤੀਜੇ ਨੰਬਰ ’ਤੇ ਬੱਲੇਬਾਜੀ ਕਰਨ ਆਉਂਦੇ ਹਨ ਤਾਂ ਉਹ ਆਪਣੇ ਪਿਛਲੇ ਰਿਕਾਰਡ ਦੇ ਮੁਤਾਬਕ ਚੰਗਾ ਪ੍ਰਦਰਸ਼ਨ ਕਰਨਗੇ। (Virat Kohli)

ਜੇਕਰ ਕੋਹਲੀ ਨੰਬਰ-3 ’ਤੇ ਆਉਂਦੇ ਹਨ ਤਾਂ ਰੋਹਿਤ ਨਾਲ ਓਪਨਿੰਗ ਕੌਣ ਕਰੇਗਾ ? | Virat Kohli

ਜੇਕਰ ਕੋਹਲੀ ਨੰਬਰ-3 ’ਤੇ ਆਉਂਦੇ ਹਨ ਤਾਂ ਟੀਮ ਇੰਡੀਆ ਯਸ਼ਸਵੀ ਜਾਇਸਵਾਲ ਤੋਂ ਓਪਨਿੰਗ ਕਰਵਾ ਸਕਦੀ ਹੈ। ਯਸ਼ਸਵੀ ਨੇ ਭਾਰਤ ਲਈ 17 ਟੀ-20 ਮੈਚਾਂ ’ਚ ਓਪਨਿੰਗ ਕੀਤੀ ਹੈ ਤੇ ਲਗਭਗ 162 ਦੀ ਸਟ੍ਰਾਈਕ ਰੇਟ ਨਾਲ 502 ਦੌੜਾਂ ਵੀ ਬਣਾਈਆਂ ਹਨ। ਇਨ੍ਹਾਂ ’ਚ ਇੱਕ ਸੈਂਕੜਾ ਤੇ 5 ਅਰਧ ਸੈਂਕੜੇ ਸ਼ਾਮਲ ਹਨ। ਭਾਵ ਟੀਮ ਇੰਡੀਆ ਨੇ ਯਸ਼ਸਵੀ ਦੇ ਰੂਪ ’ਚ ਇੱਕ ਵਿਸਫੋਟਕ ਬੱਲੇਬਾਜ ਨੂੰ ਬੈਂਚ ’ਤੇ ਰੱਖਿਆ ਹੈ। ਯਸ਼ਸਵੀ ਨੇ ਪਹਿਲੇ ਤਿੰਨ ਮੈਚ ਨਹੀਂ ਖੇਡੇ। (Virat Kohli)

Yashaswi Jaiswal

ਉਨ੍ਹਾਂ ਨੂੰ ਪਲੇਇੰਗ-11 ’ਚ ਸ਼ਾਮਲ ਕਰਨ ਲਈ ਕਿਸੇ ਨਾ ਕਿਸੇ ਖਿਡਾਰੀ ਨੂੰ ਬਾਹਰ ਬੈਠਣਾ ਹੋਵੇਗਾ। ਜੇਕਰ ਅਸੀਂ ਪਹਿਲੇ 3 ਮੈਚਾਂ ਦੀ ਫਾਰਮ ’ਤੇ ਨਜਰ ਮਾਰੀਏ ਤਾਂ ਸ਼ਿਵਮ ਦੁਬੇ ਜਾਂ ਰਵਿੰਦਰ ਜਡੇਜਾ ਦੀ ਜਗ੍ਹਾ ਯਸ਼ਸਵੀ ਜਾਇਸਵਾਲ ਨੂੰ ਖੇਡਿਆ ਜਾ ਸਕਦਾ ਹੈ। ਦੂਬੇ ਪਿਛਲੇ 3 ਮੈਚਾਂ ’ਚ ਸਿਰਫ 34 ਦੌੜਾਂ ਹੀ ਬਣਾ ਸਕੇ, ਜਦਕਿ ਉਨ੍ਹਾਂ ਵੱਲੋਂ ਇੱਕ ਓਵਰ ਹੀ ਗੇਂਦਬਾਜ਼ੀ ਕੀਤੀ ਗਈ ਹੈ। ਦੂਜੇ ਪਾਸੇ ਜਡੇਜਾ ਪਾਕਿਸਤਾਨ ਖਿਲਾਫ ਸਿਰਫ ਬੱਲੇਬਾਜੀ ਕਰ ਸਕੇ ਪਰ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। 3 ਮੈਚਾਂ ’ਚ ਉਨ੍ਹਾਂ ਨੇ ਸਿਰਫ 3 ਓਵਰ ਗੇਂਦਬਾਜੀ ਕੀਤੀ, ਜਿਸ ’ਚ ਕੋਈ ਵਿਕਟ ਨਹੀਂ ਲਈ। ਹਾਲਾਂਕਿ ਉਨ੍ਹਾਂ ਨੇ ਸਿਰਫ 17 ਦੌੜਾਂ ਹੀ ਦਿੱਤੀਆਂ। (Virat Kohli)

ਪਲੇਇੰਗ-11 ’ਚ ਬਦਲਾਅ ਕੀਤੇ ਬਿਨ੍ਹਾਂ ਕੀ ਕੋਹਲੀ ਨੰਬਰ-3 ’ਤੇ ਆ ਸਕਦੇ ਹਨ?

ਹਾਂ, ਜੇਕਰ ਰਿਸ਼ਭ ਪੰਤ ਓਪਨਿੰਗ ਕਰਨਾ ਸ਼ੁਰੂ ਕਰਦੇ ਹਨ ਤਾਂ ਵਿਰਾਟ ਨੂੰ ਪਲੇਇੰਗ-11 ’ਚ ਬਦਲਾਅ ਕੀਤੇ ਬਿਨਾਂ ਵੀ ਨੰਬਰ-3 ’ਤੇ ਖੇਡਿਆ ਜਾ ਸਕਦਾ ਹੈ। ਪੰਤ ਖੱਬੇ ਹੱਥ ਦੇ ਬੱਲੇਬਾਜ਼ ਹਨ ਤੇ ਉਨ੍ਹਾਂ ਨੇ ਪਿਛਲੇ 3 ਮੈਚਾਂ ’ਚ 96 ਦੌੜਾਂ ਬਣਾਈਆਂ ਹਨ। ਜੇਕਰ ਉਹ ਕਪਤਾਨ ਰੋਹਿਤ ਨਾਲ ਪਾਰੀ ਦੀ ਸ਼ੁਰੂਆਤ ਕਰਦੇ ਹਨ ਤਾਂ ਟੀਮ ਖੱਬੇ ਤੇ ਸੱਜੇ ਹੱਥ ਦੇ ਬੱਲੇਬਾਜਾਂ ਦੇ ਨਾਲ ਜਾਵੇਗੀ। (Virat Kohli)

ਪੰਤ ਵਿਸਫੋਟਕ ਮਾਨਸਿਕਤਾ ਨਾਲ ਬੱਲੇਬਾਜੀ ਕਰਦੇ ਹਨ, ਉਨ੍ਹਾਂ ਨੇ ਪਿਛਲੇ 3 ਮੈਚਾਂ ’ਚ ਨੰਬਰ 3 ’ਤੇ ਬੱਲੇਬਾਜੀ ਕਰਕੇ ਇਹ ਸਾਬਤ ਕਰ ਦਿੱਤਾ। ਤਿੰਨੋਂ ਮੈਚਾਂ ’ਚ ਪਾਵਰ ਪਲੇਅ ਦੌਰਾਨ ਉਨ੍ਹਾਂ ਦੀ ਬੱਲੇਬਾਜੀ ਆਈ ਤੇ ਉਨ੍ਹਾਂ ਨੇ ਇਸ ਦਾ ਫਾਇਦਾ ਵੀ ਚੁੱਕਿਆ। ਇਸ ਲਈ ਜੇਕਰ ਪੰਤ ਤੋਂ ਓਪਨਿੰਗ ਕਰਵਾਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਪਾਵਰਪਲੇ ’ਚ ਹਮਲਾ ਕਰਨ ਦੇ ਜ਼ਿਆਦਾ ਮੌਕੇ ਮਿਲਣਗੇ। ਜੋ ਭਾਰਤ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। (Virat Kohli)

ਕੀ ਟੀਮ ’ਚ ਹੋਰ ਵੀ ਬਦਲਾਵਾਂ ਦੀ ਹੈ ਜ਼ਰੂਰਤ ? | Virat Kohli

ਸ਼ਿਵਮ ਦੁਬੇ ਨੇ ਅਮਰੀਕਾ ਖਿਲਾਫ 35 ਗੇਂਦਾਂ ’ਤੇ 31 ਦੌੜਾਂ ਦੀ ਅਹਿਮ ਪਾਰੀ ਖੇਡੀ। ਉਨ੍ਹਾਂ ਨੇ ਮੁਸ਼ਕਲ ਪਿੱਚ ’ਤੇ ਸੂਰਿਆਕੁਮਾਰ ਯਾਦਵ ਦਾ ਸਾਥ ਦਿੱਤਾ ਤੇ 67 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਜਿੱਤ ਦਿਵਾਈ। ਹਾਲਾਂਕਿ ਉਹ ਅਜੇ ਵੀ ਆਪਣੇ ਪੀਕ ਫਾਰਮ ’ਚ ਨਜਰ ਨਹੀਂ ਆ ਰਹੇ ਹਨ। ਭਾਰਤ 15 ਜੂਨ ਨੂੰ ਕੈਨੇਡਾ ਖਿਲਾਫ ਅਗਲਾ ਮੈਚ ਖੇਡੇਗਾ, ਜਿਸ ’ਚ ਦੂਬੇ ਦੀ ਜਗ੍ਹਾ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਸਾਵਧਾਨੀ ਨਾਲ ਬੱਲੇਬਾਜੀ ਕਰਨ ਦੇ ਨਾਲ-ਨਾਲ ਸੈਮਸਨ ਲੋੜ ਪੈਣ ’ਤੇ ਵੱਡੇ ਸ਼ਾਟ ਵੀ ਖੇਡਦੇ ਹਨ। (Virat Kohli)

ਜੇਕਰ ਸੈਮਸਨ ਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਭਵਿੱਖ ਦੇ ਮੈਚਾਂ ’ਚ ਵੀ ਮੌਕਾ ਦਿੱਤਾ ਜਾ ਸਕਦਾ ਹੈ। ਭਾਰਤ ਸੁਪਰ-8 ’ਚ ਆਪਣੇ ਸਾਰੇ ਤਿੰਨ ਮੈਚ ਵੈਸਟਇੰਡੀਜ ’ਚ 3 ਵੱਖ-ਵੱਖ ਮੈਦਾਨਾਂ ’ਤੇ ਖੇਡੇਗਾ। ਤਿੰਨੇ ਸਥਾਨਾਂ ’ਤੇ ਪਿੱਚਾਂ ਹੌਲੀ ਹਨ, ਦੁਬੇ ਨੂੰ ਇੱਥੇ ਦੌੜਾਂ ਬਣਾਉਣ ’ਚ ਮੁਸ਼ਕਲ ਹੋ ਸਕਦੀ ਹੈ। ਸੈਮਸਨ ਜਿੱਥੇ ਇੱਕ ਸਹੀ ਬੱਲੇਬਾਜ ਹੈ, ਸੈਮਸਨ ਨੇ ਘਰੇਲੂ ਤੇ ਅੰਤਰਰਾਸ਼ਟਰੀ ਕ੍ਰਿਕੇਟ ’ਚ ਹੌਲੀ ਪਿੱਚਾਂ ’ਤੇ ਦੌੜਾਂ ਬਣਾਈਆਂ ਹਨ। ਇਸ ਲਈ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। (Virat Kohli)

ਕੈਨੇਡਾ ਦੇ ਖਿਲਾਫ ਰਵਿੰਦਰ ਜਡੇਜਾ ਨੂੰ ਆਰਾਮ ਦੇ ਕੇ ਟੀਮ ਕੁਲਦੀਪ ਯਾਦਵ ਜਾਂ ਯੁਜਵੇਂਦਰ ਚਾਹਲ ਨੂੰ ਵੀ ਮੌਕਾ ਦੇ ਸਕਦੀ ਹੈ। ਕਪਤਾਨ ਰੋਹਿਤ ਨੇ ਜਡੇਜਾ ਨੂੰ ਜ਼ਿਆਦਾ ਗੇਂਦਬਾਜੀ ਨਹੀਂ ਕਰਵਾਈ ਕਿਉਂਕਿ ਹਾਰਦਿਕ ਨੇ ਤਿੰਨੋਂ ਮੈਚਾਂ ’ਚ 4-4 ਓਵਰਾਂ ਦੀ ਗੇਂਦਬਾਜੀ ਕਰਕੇ ਉਨ੍ਹਾਂ ਦਾ ਕੰਮ ਆਸਾਨ ਕਰ ਦਿੱਤਾ ਸੀ। ਅਜਿਹੇ ’ਚ ਜਡੇਜਾ ਨੂੰ ਆਰਾਮ ਦਿੱਤਾ ਜਾ ਸਕਦਾ ਹੈ ਤੇ ਪੂਰੇ ਸਮੇਂ ਦੇ ਗੇਂਦਬਾਜ ਜਾਂ ਬੱਲੇਬਾਜ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਭਾਰਤ ਆਪਣੀ ਜੇਤੂ ਟੀਮ ਨੂੰ ਬਦਲਣ ’ਚ ਵਿਸ਼ਵਾਸ਼ ਨਹੀਂ ਰੱਖਦਾ, ਇਸ ਲਈ ਸਿਰਫ ਵਿਰਾਟ ਹੀ ਕੈਨੇਡਾ ਖਿਲਾਫ ਓਪਨਿੰਗ ਕਰ ਸਕਦੇ ਹਨ ਤੇ ਪਲੇਇੰਗ-11 ਵੀ ਹੋ ਸਕਦੀ ਹੈ ਨਾ ਬਦਲੇ। (Virat Kohli)

LEAVE A REPLY

Please enter your comment!
Please enter your name here