ਭਿਆਲ਼ੀ ’ਚ ਦੁਕਾਨਦਾਰੀ
ਚੰਪਕ ਜੰਗਲ ਵਿਚ ਖਰਗੋਸ਼ ਦੀ ਦੁਕਾਨ ਸੀ ਉਹ ਇਮਾਨਦਾਰ ਤੇ ਮਿਹਨਤੀ ਸੀ ਗਿੱਦੜ ਅਤੇ ਭਾਲੂ ਵੀ ਦੁਕਾਨਦਾਰੀ ਕਰਦੇ ਸਨ ਦੋਵੇਂ ਬਹੁਤ ਬੇਈਮਾਨ ਅਤੇ ਈਰਖ਼ਾ ਕਰਨ ਵਾਲੇ ਸਨ ਹਮੇਸ਼ਾ ਖਰਗੋਸ਼ ਨੂੰ ਮਾੜਾ ਦਿਖਾਉਣ ਦੀ ਸੋਚਦੇ ਸਨ ਜੇਕਰ ਖਰਗੋਸ਼ ਕਿਸੇ ਚੀਜ਼ ਨੂੰ ਦੋ ਰੁਪਏ ਵਿਚ ਵੇਚਦਾ ਤਾਂ ਗਿੱਦੜ ਅਤੇ ਭਾਲੂ ਉਸਨੂੰ ਰੁਪਏ ਵਿਚ ਵੇਚ ਦਿੰਦੇ ਦੇਖਦਿਆਂ ਹੀ ਦੇਖਦਿਆਂ ਖਰਗੋਸ਼ ਦੀ ਦੁਕਾਨਦਾਰੀ ਠੱਪ ਹੋਣ ਲੱਗੀ
ਖਰਗੋਸ਼ ਨੂੰ ਚਿੰਤਾ ’ਚ ਦੇਖ ਕੇ ਇੱਕ ਦਿਨ ਹਿਰਨ ਨੇ ਪੁੱਛਿਆ, ‘ਕੀ ਗੱਲ ਹੈ, ਅੱਜ-ਕੱਲ੍ਹ ਤੂੰ ਪਰੇਸ਼ਾਨ ਦਿਖਾਈ ਦਿੰਦਾ ਹੈਂ?’
ਖਰਗੋਸ਼ ਨੇ ਹਿਰਨ ਨੂੰ ਸਾਰੀ ਗੱਲ ਦੱਸ ਦਿੱਤੀ ਹਿਰਨ ਬੋਲਿਆ, ‘ਜੰਗਲ ਵਿਚ ਵਕੀਲ ਪੈਂਗੁਇਨ ਰਹਿੰਦਾ ਹੈ ਸੁਣਿਆ ਹੈ, ਚੰਗੀ ਸਲਾਹ ਦੇ ਕੇ ਉਹ ਸਭ ਦੀਆਂ ਸਮੱਸਿਆਵਾਂ ਹੱਲ ਕਰਦਾ ਹੈ ਕਿਉਂ ਨਾ ਅਸੀਂ ਉਸ ਕੋਲ ਚੱਲੀਏ?’
ਅਗਲੇ ਦਿਨ ਦੋਵੇਂ ਵਕੀਲ ਪੈਂਗੁਇਨ ਦੇ ਘਰ ਪਹੁੰਚ ਗਏ ਖਰਗੋਸ਼ ਨੇ ਉਸਨੂੰ ਆਪਣੀ ਤਕਲੀਫ਼ ਦੱਸੀ
ਵਕੀਲ ਪੈਂਗੁਇਨ ਕੁਝ ਦੇਰ ਸੋਚਦਾ ਰਿਹਾ ਫਿਰ ਬੋਲਿਆ, ‘ਖਰਗੋਸ਼ ਭਰਾ, ਤੁਹਾਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਤਰੀਕਾ ਇਹ ਹੈ ਕਿ ਗਿੱਦੜ ਅਤੇ ਭਾਲੂ ਦੋਵੇਂ ਭਾਈਵਾਲੀ ਵਿਚ ਦੁਕਾਨਦਾਰੀ ਸ਼ੁਰੂ ਕਰ ਦੇਣ’
ਖਰਗੋਸ਼ ਅਤੇ ਹਿਰਨ ਘਰ ਪਰਤ ਆਏ ਖਰਗੋਸ਼ ਨੇ ਹਿਰਨ ਨੂੰ ਕਿਹਾ, ‘ਕੋਈ ਅਜਿਹਾ ਉਪਾਅ ਲੱਭ ਜਿਸ ਨਾਲ ਗਿੱਦੜ ਅਤੇ ਭਾਲੂ ਹਿੱਸੇਦਾਰੀ ਵਿਚ ਦੁਕਾਨਦਾਰੀ ਕਰਨ ਲੱਗਣ’
‘ਤੂੰ ਉਸਦੀ ਚਿੰਤਾ ਨਾ ਕਰ ਮੈਂ ਉਨ੍ਹਾਂ ਨੂੰ ਤਿਆਰ ਕਰ ਲਵਾਂਗਾ’ ਹਿਰਨ ਬੋਲਿਆ
ਦੂਜੇ ਦਿਨ ਹਿਰਨ, ਗਿੱਦੜ ਅਤੇ ਭਾਲੂ ਨੂੰ ਮਿਲਿਆ ਬੋਲਿਆ, ‘ਤੁਹਾਡੇ ਕਾਰਨ ਖਰਗੋਸ਼ ਦੀ ਦੁਕਾਨਦਾਰੀ ਦਿਨ-ਪ੍ਰਤੀਦਿਨ ਠੱਪ ਹੁੰਦੀ ਜਾ ਰਹੀ ਹੈ ਜੇਕਰ ਤੁਸੀਂ ਦੋਵੇਂ ਭਾਈਵਾਲੀ ਵਿਚ ਦੁਕਾਨ ਸ਼ੁਰੂ ਕਰ ਦਿਓ ਤਾਂ ਉਸਦੇ ਭੁੱਖੇ ਮਰਨ ਦੀ ਨੌਬਤ ਆ ਸਕਦੀ ਹੈ’
ਗਿੱਦੜ ਅਤੇ ਭਾਲੂ ਨੂੰ ਹਿਰਨ ਦੀ ਗੱਲ ਜਚ ਗਈ ਅਗਲੇ ਹੀ ਦਿਨ ਦੋਵਾਂ ਨੇ ਭਾਈਵਾਲੀ ਵਿਚ ਦੁਕਾਨ ਸ਼ੁਰੂ ਕਰ ਦਿੱਤੀ ਦੋਵਾਂ ਨੇ ਤੈਅ ਕੀਤਾ ਕਿ ਗਿੱਦੜ ਦੁਕਾਨ ਵਿਚ ਬੈਠੇਗਾ ਅਤੇ ਭਾਲੂ ਬਜ਼ਾਰੋਂ ਥੋਕ ਖਰੀਦਦਾਰੀ ਕਰਕੇ ਲਿਆਵੇਗਾ ਪਰ ਦੋਵੇਂ ਇੱਕ ਨੰਬਰ ਦੇ ਬੇਈਮਾਨ ਸਨ
ਗਿੱਦੜ ਦੁਕਾਨ ਵਿਚ ਜਿੰਨੀ ਵਿੱਕਰੀ ਹੁੰਦੀ, ਉਸ ’ਚੋਂ ਬਹੁਤਾ ਪੈਸਾ ਆਪਣੇ ਕੋਲ ਰੱਖ ਲੈਂਦਾ ਅਤੇ ਭਾਲੂ ਨੂੰ ਰੋਜ਼ ਘਾਟਾ ਦੱਸਦਾ
ਭਾਲੂ ਬਹੁਤ ਪਰੇਸ਼ਾਨ ਸੀ ਸੋਚਦਾ ਸੀ, ‘ਮੈਂ ਇੰਨੀ ਮਿਹਨਤ ਕਰਕੇ ਥੋਕ ਬਾਜ਼ਾਰ ’ਚੋਂ ਚੀਜ਼ਾਂ ਖਰੀਦ ਕੇ ਲਿਆਉਂਦਾ ਹਾਂ ਪਰ ਗਿੱਦੜ ਕਾਰਨ ਦੁਕਾਨਦਾਰੀ ਵਿਚ ਘਾਟਾ ਹੀ ਹੋ ਰਿਹਾ ਹੈ ਉਹ ਜ਼ਰੂਰ ਬੇਈਮਾਨੀ ਕਰਦਾ ਹੈ’ ਹੁਣ ਭਾਲੂ ਨੇ ਵੀ ਆਪਣੀ ਜੇਬ੍ਹ ਗਰਮ ਕਰਨ ਦੀ ਸੋਚੀ ਉਹ ਸਾਮਾਨ ਦੀ ਖਰੀਦਦਾਰੀ ਕਰਨ ਲਈ ਜੋ ਪੈਸਾ ਲੈਂਦਾ, ਉਸ ’ਚੋਂ ਅੱਧਾ ਬਚਾ ਲੈਂਦਾ, ਬਾਕੀ ਪੈਸਿਆਂ ਦਾ ਘਟੀਆ ਸਾਮਾਨ ਖਰੀਦ ਕੇ ਲੈ ਆਉਂਦਾ
ਗ੍ਰਾਹਕ ਜਦੋਂ ਦੁਕਾਨ ’ਤੇ ਸਾਮਾਨ ਖਰੀਦਣ ਆਉਂਦੇ ਤਾਂ ਉਹ ਗਿੱਦੜ ਨੂੰ ਘਟੀਆ ਸਾਮਾਨ ਦੀ ਸ਼ਿਕਾਇਤ ਕਰਦੇ ਹੌਲੀ-ਹੌਲੀ ਜਾਨਵਰਾਂ ਨੇ ਉਨ੍ਹਾਂ ਦੀ ਦੁਕਾਨ ਤੋਂ ਸਾਮਾਨ ਖਰੀਦਣਾ ਬੰਦ ਕਰ ਦਿੱਤਾ ਇਸ ਤਰ੍ਹਾਂ ਗਿੱਦੜ ਅਤੇ ਭਾਲੂ ਦਾ ਧੰਦਾ ਠੱਪ ਹੋਣ ਲੱਗਾ ਗਿੱਦੜ ਨੇ ਸੋਚਿਆ, ‘ਭਾਲੂ ਸਾਮਾਨ ਖਰੀਦਣ ਲਈ ਢੇਰ ਸਾਰੇ ਰੁਪਏ ਲੈਂਦਾ ਹੈ ਇਸਦੇ ਬਾਵਜ਼ੂਦ ਗ੍ਰਾਹਕ ਸਾਮਾਨ ਘਟੀਆ ਹੋਣ ਦੀ ਸ਼ਿਕਾਇਤ ਕਰਦੇ ਹਨ ਲੱਗਦਾ ਹੈ, ਉਹ ਬੇਈਮਾਨੀ ’ਤੇ ਉੱਤਰ ਆਇਆ ਹੈ’
ਉਸ ਨੇ ਇੱਕ ਦਿਨ ਭਾਲੂ ਨੂੰ ਕਿਹਾ, ‘ਤੂੰ ਸਾਮਾਨ ਦੀ ਖਰੀਦਦਾਰੀ ਲਈ ਐਨੇ ਸਾਰੇ ਰੁਪਏ ਲੈਂਦਾ ਹੈਂ, ਫਿਰ ਵੀ ਦੁਕਾਨ ’ਤੇ ਆ ਕੇ ਗ੍ਰਾਹਕ ਸਾਮਾਨ ਦੇ ਘਟੀਆ ਕਿਸਮ ਦੇ ਹੋੋਣ ਦੀ ਸ਼ਿਕਾਇਤ ਕਰਦੇ ਹਨ, ਤੇਰੇ ਕਾਰਨ ਸਾਡੀ ਦੁਕਾਨਦਾਰੀ ਠੱਪ ਹੁੰਦੀ ਜਾ ਰਹੀ ਹੈ’
ਇਹ ਸੁਣ ਭਾਲੂ ਨੇ ਵੀ ਉਸਦੀ ਸਾਰੀ ਪੋਲ ਖੋਲ੍ਹ ਦਿੱਤੀ ਬੋਲਿਆ, ‘ਤੂੰ ਵੀ ਤਾਂ ਕਾਫ਼ੀ ਪੈਸਾ ਆਪਣੀ ਜੇਬ੍ਹ ਵਿਚ ਰੱਖ ਲੈਂਦਾ ਹੈਂ ਮੈਨੂੰ ਝੂਠ-ਮੂਠ ਦਾ ਘਾਟਾ ਦਿਖਾਉਂਦਾ ਹੈਂ ਦੁਕਾਨਦਾਰੀ ਵਿਚ ਘਾਟੇ ਲਈ ਤੂੰ ਵੀ ਜਿੰਮੇਵਾਰ ਹੈਂ’
ਬੱਸ ਫਿਰ ਕੀ ਸੀ ਹੁਣ ਤਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਉਹ ਇੱਕ-ਦੂਜੇ ਨਾਲ ਲੜਨ ਲੱਗੇ ਜੰਗਲ ਵਿਚ ਉਨ੍ਹਾਂ ਦੋਵਾਂ ਦੇ ਝਗੜੇ ਦੀ ਗੱਲ ਤਾਂ ਫੈਲ ਹੀ ਚੁੱਕੀ ਸੀ, ਉਨ੍ਹਾਂ ਦੀ ਬੇਈਮਾਨੀ ਦਾ ਵੀ ਭਾਂਡਾ ਫੁੱਟ ਗਿਆ ਉਹ ਦਿਨ ਵੀ ਆਇਆ ਜਦੋਂ ਉਨ੍ਹਾਂ ਦੀ ਦੁਕਾਨ ਬਿਲਕੁਲ ਠੱਪ ਹੋ ਗਈ
ਉੱਧਰ ਖਰਗੋਸ਼ ਦਾ ਵਪਾਰ ਉਸ ਦੀ ਮਿਹਨਤ ਅਤੇ ਇਮਾਨਦਾਰੀ ਕਾਰਨ ਫਿਰ ਤੋਂ ਚਮਕ ਉੱਠਿਆ ਇੱਕ ਦਿਨ ਖਰਗੋਸ਼ ਅਤੇ ਹਿਰਨ ਵਕੀਲ ਪੈਂਗੁਇਨ ਦਾ ਧੰਨਵਾਦ ਕਰਨ ਉਸਦੇ ਘਰ ਗਏ ਖਰਗੋਸ਼ ਨੇ ਵਕੀਲ ਨੂੰ ਸਾਰੀ ਘਟਨਾ ਦੱਸੀ ਇਹ ਸੁਣ ਕੇ ਵਕੀਲ ਪੈਂਗੁਇਨ ਬੋਲਿਆ, ‘ਬੇਈਮਾਨਾਂ ਵਿਚ ਭਾਈਵਾਲੀ ਦਾ ਇਹੀ ਨਤੀਜ਼ਾ ਹੁੰਦਾ ਹੈ’
ਨਰਿੰਦਰ ਦੇਵਾਂਗਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।