ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਐਸ.ਐਚ.ਓ.
ਮਾਲੇਰਕੋਟਲਾ (ਗੁਰਤੇਜ ਜੋਸੀ)। ਮਾਲੇਰਕੋਟਲਾ ਅੰਦਰ ਚੱਲ ਰਹੇ ਚਿੱਟੇ ਵਰਗੇ ਭਿਆਨਕ ਨਸ਼ੇ ਖਾਤਮੇ ਲਈ ਥਾਣਾ ਸਿਟੀ 1 ਵਿਖੇ ਤਜ਼ਰਬੇਕਾਰ ਐਸ.ਐਚ.ਓ. ਯਾਦਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ, ਜਿਸ ‘ਤੇ ਅੱਜ ਉਨਾਂ ਵੱਲੋਂ ਚਾਰਜ ਸੰਭਾਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਵਿਖੇ ਚਿੱਟੇ ਵਰਗੇ ਭਿਆਨਕ ਨਸ਼ੇ ਦੀ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। (Malerkotla News)
ਇਹ ਵੀ ਪੜ੍ਹੋ : ਕੇਜਰੀਵਾਲ ਤੇ ਮਾਨ ਨੇ ਪੰਜਾਬੀਆਂ ਲਈ ਕਰਤੇ ਵੱਡੇ ਐਲਾਨ
ਉਨਾਂ ਅੱਗੇ ਕਿਹਾ ਕਿ ਜ਼ਿਲਾ ਮਾਲੇਰਕੋਟਲਾ ਦੇ ਐਸ.ਐਸ.ਪੀ. ਗੁਰਸ਼ਰਨਦੀਪ ਸਿੰਘ ਵੱਲੋਂ ਮੈਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ‘ਤੇ ਮੈਂ ਪੂਰਨ ਤੌਰ ‘ਤੇ ਖਰਾਂ ਉਤਰਾਂਗਾ ਅਤੇ ਮਾਲੇਰਕੋਟਲਾ ਨੂੰ ਚਿੱਟਾ ਮੁਕਤ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਨਸ਼ੇ ਦੇ ਸੌਦਾਗਰਾਂ ਤੋਂ ਇਲਾਵਾ ਹੋਰਨਾਂ ਜ਼ੁਲਮਾਂ ‘ਚ ਯੋਗਦਾਨ ਪਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜ਼ੁਲਮ ਕਰਨ ਤੋਂ ਬਾਜ ਆ ਜਾਣ ਨਹੀਂ ਤਾਂ ਬਖਸ਼ੇ ਨਹੀਂ ਜਾਣਗੇ। ਜ਼ਿਕਰਯੋਗ ਹੈ ਕਿ ਐਸ.ਐਚ.ਓ. ਯਾਦਵਿੰਦਰ ਸਿੰਘ ਨੇ ਪਹਿਲਾਂ ਵੀ ਕਾਬਲੇ ਤਾਰੀਫ਼ ਕੰੰਮ ਕੀਤੇ ਹਨ ਅਤੇ ਇਹਨਾਂ ਵੱਲੋਂ ਸੀ.ਐਮ. ਸਿਟੀ ਧੂਰੀ ਵਿਖੇ ਵੀ ਲੰਮੇ ਸਮੇਂ ਸੇਵਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਇਹ ਮਾਲੇਰਕੋਟਲਾ ਲੱਗਣ ਤੋਂ ਪਹਿਲਾਂ ਸੰਦੌੜ, ਚੀਮਾ ਮੰਡੀ ਅਤੇ ਹੁਣ ਪੁਲਿਸ ਲਾਈਨ ਸੰਗਰੂਰ ਤੋਂ ਬਦਲ ਕੇ ਮਾਲੇਰਕੋਟਲਾ ਸਿਟੀ 1 ‘ਚ ਬਤੌਰ ਐਸ.ਐਚ.ਓ. ਲੱਗੇ ਹਨ।