ਵੀਰਪਾਲ ਕੌਰ ‘ਤੇ ਸਖ਼ਤ ਹੋਇਆ ਸ਼੍ਰੋਮਣੀ ਅਕਾਲੀ ਦਲ, ਭੇਜਿਆ ਮਾਨਹਾਣੀ ਦਾ ਨੋਟਿਸ

Akali dal

ਵੀਰਪਾਲ ਕੌਰ ਨੂੰ ਦਿਖਾਉਣ ਵਾਲੇ ਸਮਾਚਾਰ ਚੈਨਲ ਨੂੰ ਵੀ ਨੋਟਿਸ ਜਾਰੀ

ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਇੱਕ ਵਿਵਾਦਗ੍ਰਸਤ ਮੁੱਦੇ ‘ਤੇ ਗੰਭੀਰ ਦੋਸ਼ ਲਗਾਉਣ ਵਾਲੀ ਵੀਰਪਾਲ ਕੌਰ ‘ਤੇ ਸ਼੍ਰੋਮਣੀ ਅਕਾਲੀ ਦਲ ਸਖ਼ਤ ਹੋ ਗਿਆ ਹੈ। ਵੀਰਪਾਲ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮਾਨਹਾਣੀ ਦਾ ਨੋਟਿਸ ਜਾਰੀ ਕਰਦੇ ਹੋਏ ਇਸ ਮਾਮਲੇ ਵਿੱਚ ਮੁਆਫ਼ੀ ਮੰਗਣ ਅਤੇ ਕ੍ਰਿਮੀਨਲ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਹੈ। ਵੀਰਪਾਲ ਕੌਰ ਵਲੋਂ ਇਹ ਗੰਭੀਰ ਦੋਸ਼ ਇੱਕ ਸਮਾਚਾਰ ਚੈਨਲ ‘ਤੇ ਬੈਠ ਕੇ ਲਗਾਏ ਗਏ ਸਨ, ਜਿਸ ਕਾਰਨ ਇਸ ਮਾਮਲੇ ਵਿੱਚ ਇੱਕ ਸਮਾਚਾਰ ਚੈਨਲ ਅਤੇ ਟੀਵੀ ਸੋਅ ਨੂੰ ਚਲਾ ਰਹੇ ਐਂਕਰ ਨੂੰ ਵੀ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਡਾ. ਦਲਜੀਤ ਚੀਮਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਜਿਸ ਤਰੀਕੇ ਦੇ ਦੋਸ਼ ਵੀਰਪਾਲ ਕੌਰ ਵਲੋਂ ਲਾਏ ਗਏ ਸਨ, ਉਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਵੀਰਪਾਲ ਕੌਰ ਦੀ ਕੋਈ ਆਪਣੀ ਪਹਿਚਾਣ ਨਹੀਂ ਹੈ ਪਰ ਫਿਰ ਵੀ ਉਨਾਂ ਨੂੰ ਇੱਕ ਸਮਾਚਾਰ ਚੈਨਲ ਨੇ ਆਪਣੇ ਟੀਵੀ ਸੋਅ ਵਿੱਚ ਬਿਠਾਉਂਦੇ ਹੋਏ

ਇਸ ਤਰਾਂ ਦੇ ਗੰਭੀਰ ਦੋਸ਼ ਲਗਾਉਣ ਤੱਕ ਦੀ ਇਜਾਜ਼ਤ ਵੀ ਦਿੱਤੀ। ਇਨਾਂ ਦੋਸ਼ਾਂ ਵਾਲੀ ਵੀਡੀਓ ਨੂੰ ਕਾਫ਼ੀ ਦਿਨ ਤੱਕ ਵਾਰ ਵਾਰ ਦੇਖਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਲਿਆ ਹੈ ਕਿ ਵੀਰਪਾਲ ਕੌਰ ਅਤੇ ਸਮਾਚਾਰ ਚੈਨਲ ਨੂੰ ਨੋਟਿਸ ਭੇਜਿਆ ਜਾਵੇ। ਡਾ. ਚੀਮਾ ਨੇ ਅੱਗੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਵੀ ਗਲਤ ਬਿਆਨਬਾਜ਼ੀ ਕਰਨ ਦੇ ਨਾਲ ਹੀ ਇਨਾਂ ਗੰਭੀਰ ਦੋਸ਼ਾਂ ਨੂੰ ਦੁਹਰਾ ਰਹੀ ਹੈ, ਇਸ ਸਮੇਂ ਗਲਤ ਤਰੀਕੇ ਦੀ ਰਾਜਨੀਤੀ ਵੀ ਕੀਤੀ ਜਾ ਰਹੀ ਹੈ। ਡਾ. ਦਲਜੀਤ ਚੀਮਾ ਨੇ ਕਿਹਾ ਕਿ ਮੰਗਲਵਾਰ ਨੂੰ ਇਹ ਨੋਟਿਸ ਭੇਜ ਦਿੱਤਾ ਗਿਆ ਹੈ।ਡਾ. ਦਲਜੀਤ ਚੀਮਾ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵੀ ਕੁਝ ਜਾਅਲੀ ਖ਼ਬਰਾਂ ਤਿਆਰ ਕਰਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ,

Akali dal

ਇਸ ਮਾਮਲੇ ਦਾ ਵੀ ਗੰਭੀਰ ਨੋਟਿਸ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸਾਈਬਰ ਕ੍ਰਾਇਮ ਵਿੱਚ ਸਿਕਾਇਤ ਦਰਜ਼ ਕਰਵਾਉਂਦੇ ਹੋਏ ਦੋਸ਼ੀਆ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ। ਡਾ. ਦਲਜੀਤ ਚੀਮਾ ਨੇ ਅੱਗੇ ਦੱਸਿਆ ਕਿ ਸ਼ੋਸਲ ਮੀਡੀਆ ‘ਤੇ ਗਲਤ ਖ਼ਬਰਾ ਫੈਲਾਉਂਦੇ ਹੋਏ ਕੁੜ ਪ੍ਰਚਾਰ ਕਰਨ ਵਾਲੇ ਗਲਤ ਅਨਸਰਾ ਨੂੰ ਨੱਥ ਪਾਉਣ ਲਈ ਇੱਕ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਹੈ। ਇਹ ਕਮੇਟੀ ਸ਼ੋਸਲ ਮੀਡੀਆ ‘ਤੇ ਆਪਣੀ ਨਜਰ ਰੱਖਦੇ ਹੋਏ ਗਲਤ ਤੱਥ ਪੇਸ਼ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ