Share Price: ਤੁਸੀਂ ਕੁਝ ਹੀ ਮਹੀਨਿਆਂ ’ਚ ਇੱਕ ਸ਼ੇਅਰ ਦੀ ਵੈਲਿਊ ਦੁੱਗਣੀ, ਤਿੰਨ ਗੁਣੀ ਹੁੰਦੀ ਦੇਖੀ ਹੋਵੇਗੀ ਪਰ, ਇੱਕ ਡਾਲਰ ’ਚ ਖਰੀਦੇ ਗਏ ਸਟਾਕਸ ਦੀ ਵੈਲਿਊ ਚੜ੍ਹ ਕੇ 2752 ਕਰੋੜ ਰੁਪਏ ’ਤੇ ਪਹੁੰਚ ਜਾਣ ਬਾਰੇ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ। ਐਨਾ ਹੀ ਨਹੀਂ, ਪੀਕ ਦੌਰਾਨ ਇਨ੍ਹਾਂ ਸਟਾਕਸ ਦੀ ਵੈਲਿਊ 22,700 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਹੁਣ ਸੇਬੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਹ ਮਾਮਲਾ ਐਲਐਸ ਇੰਡਸਟ੍ਰੀਜ਼ ਨਾਲ ਜੁੜਿਆ ਹੈ। ਇਹ ਕੰਪਨੀ 1993 ’ਚ ਬਣੀ ਸੀ ਖਾਸ ਗੱਲ ਇਹ ਕਿ ਇਸ ਵਿੱਤੀ ਵਰ੍ਹੇ ’ਚ ਦੋ ਤਿਮਾਹੀਆਂ ’ਚ ਇਸ ਕੰਪਨੀ ਦਾ ਰੈਵੇਨਿਊ ਜ਼ੀਰੋ ਰਿਹਾ ਹੈ।
Read Also : Savings and Investments: ਭਵਿੱਖ ਨੂੰ ਸੁਰੱਖਿਅਤ ਕਿਵੇਂ ਕਰੀਏ?, ਲਵੋ ਪੂਰੀ ਜਾਣਕਾਰੀ
ਸੇਬੀ ਨੇ ਜਾਂਚ ’ਚ ਪਾਇਆ ਕਿ ਪਿਛਲੇ ਸਾਲ ਜੁਲਾਈ ਤੋਂ ਸਤੰਬਰ ਵਿਚਕਾਰ ਇਸ ਕੰਪਨੀ ਦੇ ਸ਼ੇਅਰ ਦਾ ਪ੍ਰਾਈਸ 22.50 ਰੁਪਏ ਤੋਂ 267 ਰੁਪਏ ਪਹੁੰਚ ਗਿਆ। ਸੇਬੀ ਦੇ ਹੋਲ-ਟਾਈਮ ਅਸ਼ਵਿਨੀ ਭਾਟੀਆ ਨੇ ਇਸ ਮਾਮਲੇ ’ਚ ਅੰਤਰਿਮ ਆਦੇਸ਼ ਸਹਿ ਕਾਰਨ ਦੱਸੋ ਨੋਟਿਸ 11 ਫਰਵਰੀ ਨੂੰ ਜਾਰੀ ਕੀਤਾ। ਇਸ ’ਚ ਕਈ ਗੱਲਾਂ ਦੀ ਚਰਚਾ ਹੈ ਬੀਤੇ ਇੱਕ ਸਾਲ ’ਚ ਬਿਨਾਂ ਕਿਸੇ ਵਜ੍ਹਾ ਸ਼ੇਅਰ ਦੀ ਕੀਮਤ ’ਚ ਆਈ ਤੇਜ਼ੀ ਅਤੇ ਗਿਰਾਵਟ ਦਾ ਵੀ ਜ਼ਿਕਰ ਹੈ। ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਦੀ ਵਿੱਤੀ ਸਥਿਤੀ ਖਰਾਬ ਸੀ, ਜਿਸ ਨਾਲ ਸ਼ੇਅਰਾਂ ਦੀਆਂ ਕੀਮਤਾਂ ’ਚ ਆਏ ਉੱਤਰਾਅ-ਚੜ੍ਹਾਅ ਕੰਪਨੀ ਵੱਲੋਂ ਕੀਤੇ ਗਏ ਐਲਾਨ ਨਾਲ ਮੇਲ ਨਹੀਂ ਖਾਂਦੇ ਹਨ। Share Price