ਲੋਕ ਸਭਾ ਚੋਣਾਂ ਨਹੀਂ ਲੜਨਗੇ ਸ਼ਰਦ ਪਵਾਰ

Sharad Pawar, Contest, Lok Sabha, Elections

ਕਿਹਾ, 14 ਵਾਰ ਚੋਣਾਂ ‘ਚ ਹਿੱਸਾ ਲਿਆ ਹੁਣ ਨੌਜਵਾਨਾਂ ਦੀ ਵਾਰੀ

ਪੁਣੇ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਪ੍ਰਮੁੱਖ ਸ਼ਰਦ ਪਵਾਰ ਦੇ ਲੋਕ ਸਭਾ ਚੋਣਾਂ ਲੜਨ ਤੇ ਸੋਮਵਾਰ ਨੂੰ ਸਾਫ਼ ਹੋ ਗਿਆ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪਰਿਵਾਰ ਦੇ ਦੋ ਮੈਂਬਰ ਲੋਕ ਸਭਾ ਚੋਣਾਂ ਲੜ ਰਹੇ ਹਨ, ਇਹ ਠੀਕ ਸਮੇਂ ਹੈ ਕਿ ਜਦੋਂ ਉਹ ਚੋਣਾਂ ਨਾਂ ਲੜਣ ਦਾ ਫੈਂਸਲਾ ਕਰਨ। ਬਾਰਾਮਤੀ ਪਾਰਟੀ ਦੇ ਵਿਧਾਇਕਾਂ ਅਤੇ ਸਾਂਸਦ ‘ਚ ਚਰਚਾ ਬਾਅਦ ਸ਼ਰਦ ਪਵਾਰ ਨੇ ਕਿਹਾ, ” ਮੈਂ ਇਸ ਤੋਂ ਪਹਿਲਾਂ 14 ਲੋਕ ਸਭਾ ਚੋਣਾਂ ਲੜੀਆਂ ਹਨ। ਸਾਡੇ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਮੈਂ ਮਾਢਾ ਲੋਕ ਸਭਾ ਤੋਂ ਚੋਣਾਂ ਨਹੀਂ ਲੜਾਂਗਾ, ਪਾਰਟੀ ਦੇ ਜਿਆਦਾਤਰ ਮੈਂਬਰ ਚਾਹੁੰਦੇ ਹਨ ਕਿ ਪਾਰਥ ਮਵਾਲ ਸੀਟ ਤੋਂ ਚੋਣਾਂ ਲੜਨ। ਮੈਂ ਵੀ ਚਾਹੁੰਦਾ ਹਾਂ ਕਿ ਨਵੀਂ ਪੀੜੀ ਨੂੰ ਰਾਜਨੀਤੀ ‘ਚ ਆਉਣਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here