ਦੱਖਣੀ ਅਫਰੀਕਾ ਖਿਲਾਫ ਆਖਰੀ ਦਿਨ ਦੂਜੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਕੇ ਭਾਰਤ ਨੂੰ ਦਿਵਾਈ ਸੀ ਸ਼ਾਨਦਾਰ ਜਿੱਤ
ਏਜੰਸੀ /ਨਵੀਂ ਦਿੱਲੀ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੂਜੀ ਪਾਰੀ ‘ਚ ਜ਼ਿਆਦਾ ਖਤਰਨਾਕ ਹੋ ਜਾਂਦੇ ਹਨ ਅਤੇ ਇਸ ਗੱਲ ਨੂੰ ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਸ਼ਮੀ ਨੇ ਵਿਸ਼ਾਖਾਪਟਨਮ ‘ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ 35 ਦੌੜਾਂ ‘ਤੇ ਪੰਜ ਵਿਕਟਾਂ ਲੈ ਕੇ ਭਾਰਤ ਨੂੰ 203 ਦੌੜਾਂ ਨਾਲ ਜਿੱਤ ਦਿਵਾਈ ਸ਼ਮੀ ਨੂੰ ਪਹਿਲੀ ਪਾਰੀ ‘ਚ ਕੋਈ ਵਿਕਟ ਨਹੀਂ ਮਿਲੀ ਸੀ ਪਰ ਸ਼ਮੀ ਦੀ ਦੂਜੀ ਪਾਰੀ ਦੀ ਖਤਰਨਾਕ ਗੇਂਦਬਾਜ਼ੀ ਕਾਰਨ ਦੱਖਣੀ ਅਫਰੀਕੀ ਟੀਮ ਦੂਜੀ ਪਾਰੀ ‘ਚ ਸਿਰਫ 191 ਦੌੜਾਂ ‘ਤੇ ਢੇਰ ਹੋ ਗਈ ।
ਪਿਛਲੇ 23 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਨੇ ਘਰੇਲੂ ਟੈਸਟ ਦੀ ਚੌਥੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ ਇਸ ਤੋਂ ਪਹਿਲਾਂ 1996 ‘ਚ ਜਵਾਗਲ ਸ੍ਰੀਨਾਥ ਨੇ ਅਹਿਮਦਾਬਾਦ ‘ਚ ਦੱਖਣੀ ਅਫਰੀਕਾ ਖਿਲਾਫ ਚੌਥੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਸਨ ਇਸ ਸੂਚੀ ‘ਚ ਹੋਰ ਭਾਰਤੀ ਤੇਜ਼ ਗੇਂਦਬਾਜ਼ ਕਰਸਨ ਘਾਵਰੀ, ਕਪਿਲ ਦੇਵ ਅਤੇ ਮਦਨਲਾਲ ਹਨ ਸਾਲ 2018 ਤੋਂ ਬਾਅਦ ਸ਼ਮੀ ਦੂਜੀ ਪਾਰੀ ‘ਚ ਤਿੰਨ ਵਾਰ ਪੰਜ ਵਿਕਟਾਂ ਲੈ ਚੁੱਕੇ ਹਨ ਜੋ ਕਿਸੇ ਗੇਂਦਬਾਜ਼ ਲਈ ਸਭ ਤੋਂ ਜ਼ਿਆਦਾ ਹੈ ਉਹ 15 ਦੂਜੀ ਪਾਰੀਆਂ ‘ਚ 17.70 ਦੀ ਔਸਤ ਨਾਲ 40 ਵਿਕਟਾਂ ਹਾਸਲ ਕਰ ਚੁੱਕੇ ਹਨ।
ਇਸ ਦੇ ਮੁਕਾਬਲੇ 16 ਪਹਿਲੀ ਪਾਰੀਆਂ ‘ਚ ਉਨ੍ਹਾਂ ਨੇ 37.56 ਦੀ ਔਸਤ ਨਾਲ ਸਿਰਫ 23 ਵਿਕਟਾਂ ਲਈਆਂ ਹਨ ਅਤੇ ਪਹਿਲੀ ਪਾਰੀ ‘ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 64 ਦੌੜਾਂ ‘ਤੇ ਤਿੰਨ ਵਿਕਟਾਂ ਰਿਹਾ ਹੈ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਮੀ ਸਾਡੇ ਲਈ ਦੂਜੀ ਪਾਰੀ ‘ਚ ਲਗਾਤਾਰ ਸਟਰਾਈਕ ਗੇਂਦਬਾਜ਼ ਰਹੇ ਹਨ ਜੇਕਰ ਤੁਸੀਂ ਉਨ੍ਹਾਂ ਦੇ ਚਾਰ ਪੰਜ ਵਿਕਟਾਂ ਦੇ ਪ੍ਰਦਰਸ਼ਨ ਨੂੰ ਵੇਖੋ ਤਾਂ ਉਹ ਸਾਰੀਆਂ ਦੂਜੀ ਪਾਰੀ ‘ਚ ਆਈਆਂ ਹਨ ਜਦੋਂਕਿ ਟੀਮ ਨੂੰ ਵਿਕਟਾਂ ਦੀ ਸਖ਼ਤ ਜ਼ਰੂਰਤ ਸੀ ।
ਜੇਕਰ ਗੇਂਦ ਥੋੜਾ ਵੀ ਰਿਵਰਸ ਹੋ ਰਹੀ ਹੈ ਤਾਂ ਸ਼ਮੀ ਘਾਤਕ ਹੋ ਜਾਂਦੇ ਹਨ ਸ਼ਮੀ ਨੇ ਆਪਣੇ ਕਪਤਾਨ ਵਿਰਾਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਾਟ ਗੇਂਦਬਾਜ਼ਾਂ ਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਉਨ੍ਹਾਂ ਦਾ ਸਪੈਲ ਕਿੰਨਾ ਲੰਮਾ ਰਹੇਗਾ ਸ਼ਮੀ ਨੇ ਕਿਹਾ ਕਿ ਵਿਰਾਟ ਕਪਤਾਨ ਦੇ ਤੌਰ ‘ਤੇ ਹਮੇਸ਼ਾ ਸਾਡੀ ਗੱਲਾਂ ਸੁਣਦੇ ਹਨ ਅਤੇ ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਅਸੀਂ ਆਪਣੀ ਰਣਨੀਤੀ ‘ਤੇ ਕੰਮ ਕਰੀਏ ਉਹ ਸਾਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਅਸੀਂ ਆਪਣੇ ਸਪੈਲ ‘ਚ ਪੰਜ, ਸੱਤ ਜਾਂ ਇਸ ਤੋਂ ਜ਼ਿਆਦਾ ਓਵਰ ਗੇਂਦਬਾਜ਼ੀ ਕਰਨਾ ਚਾਹੁੰਦੇ ਹਨ ਉਹ ਸਾਡੇ ‘ਤੇ ਭਰੋਸਾ ਕਰਦੇ ਹਨ ਅਤੇ ਸਾਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੈਸਟ ਮੈਚ 10 ਅਕਤੂਬਰ ਨੂੰ ਪੂਨੇ ‘ਚ ਖੇਡਿਆ ਜਾਣਾ ਹੈ ਜਦੋਂਕਿ ਤੀਜਾ ਟੈਸਟ 19 ਅਕਤੂਬਰ ਤੋਂ ਰਾਂਚੀ ‘ਚ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।