ਅੱਤਵਾਦੀ ਹਮਲੇ ਦੇ ਸ਼ਹੀਦ ਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Terrorist Attack

ਬਠਿੰਡਾ (ਸੁਖਜੀਤ ਮਾਨ)। ਜੰਮੂ ਕਸ਼ਮੀਰ ਦੇ ਪੁਣਛ ਖੇਤਰ ’ਚ ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਰਾਮਾਂ ਮੰਡੀ ਨੇੜਲੇ ਪਿੰਡ ਬਾਘਾ ਦੇ ਸ਼ਹੀਦ ਸੇਵਕ ਸਿੰਘ ਦਾ ਪਿੰਡ ਦੇ ਸਮਸਾਨ ਘਾਟ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ’ਚੋਂ ਵੱਡੀ ਗਿਣਤੀ ਲੋਕ ਸ਼ਹੀਦ ਨੂੰ ਆਖਰੀ ਸਲਾਮੀ ਦੇਣ ਪੁੱਜੇ। (Terrorist Attack)

ਦੱਸ ਦੇਈਏ ਕਿ ਪਿੰਡ ਬਾਘਾ ਦਾ ਨੌਜਵਾਨ ਸੇਵਕ ਸਿੰਘ ਪੁੱਤਰ ਗੁਰਚਰਨ ਸਿੰਘ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਜੰਮੂ ਕਸ਼ਮੀਰ ਦੇ ਪੁਣਛ ਖੇਤਰ ’ਚ ਅੱਤਵਾਦੀਆਂ ਵੱਲੋਂ ਵੀਰਵਾਰ ਸ਼ਾਮ ਨੂੰ ਕੀਤੇ ਗਏ ਹਮਲੇ ਦੌਰਾਨ ਸੇਵਕ ਸਿੰਘ ਆਪਣੇ ਚਾਰ ਹੋਰ ਸਾਥੀਆਂ ਸਮੇਤ ਸ਼ਹੀਦ ਹੋ ਗਿਆ ਸੀ । ਸ਼ਹੀਦ ਦੀ ਤਿਰੰਗੇ ਝੰਡੇ ’ਚ ਲਿਪਟੀ ਮ੍ਰਿਤਕ ਦੇਹ ਜਦੋਂ ਅੱਜ ਸਵੇਰੇ ਪਿੰਡ ਪੁੱਜੀ ਤਾਂ ਚਾਰੇ ਪਾਸੇ ਮਾਤਮ ਛਾ ਗਿਆ । ਪਿੰਡ ਵਾਸੀਆਂ ਨੇ ‘ਸ਼ਹੀਦ ਸੇਵਕ ਸਿੰਘ ਅਮਰ ਰਹੇ’ ਦੇ ਨਾਅਰੇ ਲਗਾਏ। (Terrorist Attack)

ਸ਼ਹੀਦ ਦੀਆਂ ਭੈਣਾਂ ਰੋਂਦੀਆਂ ਦੇਖੀਆਂ ਨਹੀਂ ਜਾ ਰਹੀਆਂ ਸੀ। ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਜਦੋਂ ਸਸਕਾਰ ’ਚ ਸ਼ਾਮਿਲ ਹੋਏ ਤਾਂ ਸ਼ਹੀਦ ਦੀਆਂ ਭੈਣਾਂ ਉਨ੍ਹਾਂ ਦੇ ਗਲ ਲੱਗ-ਲੱਗ ਰੋਈਆਂ। ਸ਼ਹੀਦ ਦੀ ਮ੍ਰਿਤਕ ਦੇਹ ’ਤੇ ਲਿਪਟ ਕੇ ਰੋਂਦੇ ਮਾਪੇ ਸੰਭਾਲੇ ਨਹੀਂ ਜਾ ਰਹੇ ਸੀ। ਸ਼ਹੀਦ ਦੇ ਸਸਕਾਰ ਮੌਕੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਤੇ ਚੀਫ ਵਿਪ੍ਹ ਪ੍ਰੋ. ਬਲਜਿੰਦਰ ਕੌਰ , ਭਾਜਪਾ ਆਗੂ ਰਵੀਪ੍ਰੀਤ ਸਿੰਘ ਸਿੱਧੂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੀ ਤਰਫੋਂ ਐਸਪੀ (ਡੀ) ਬਠਿੰਡਾ ਅਜੇ ਗਾਂਧੀ ਪੁੱਜੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ