ਪਹਿਲੇ ਦਿਨ 255 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ (Shah Satnam Ji Specialty Hospital)
(ਸੱਚ ਕਹੂੰ/ਸੁਨੀਲ ਵਰਮਾ), ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮੰਗਲਵਾਰ ਨੂੰ ਦੋ ਰੋਜ਼ਾ ਈ.ਐਨ.ਟੀ ਹੀਅਰਿੰਗ ਏਡ ਮੁਫ਼ਤ ਕੈਂਪ ਸ਼ੁਰੂ ਹੋਇਆ, ਜਿਸ ਦੀ ਸ਼ੁੱਭ ਆਰੰਭ ਹਸਪਤਾਲ ਮੈਨੇਜਮੈਂਟ ਤੇ ਕੈਂਪ ’ਚ ਸੇਵਾਵਾਂ ਦੇ ਰਹੇ ਡਾਕਟਰਾਂ ਨੇ ‘ਧੰਨ-ਧੰਨ ਸਤਿਗੁਰੂ ਤੇਰੇ ਹੀ ਆਸਰਾ’ ਦਾ ਇਲਾਹੀ ਨਾਅਰਾ ਤੇ ਅਰਦਾਸ ਦਾ ਸ਼ਬਦ ਬੋਲ ਕੇ ਕੀਤਾ।
(Shah Satnam Ji Specialty Hospital) ਕੈਂਪ ’ਚ ਪਹਿਲੇ ਦਿਨ ਮਾਹਿਰ ਡਾਕਟਰਾਂ ਵੱਲੋਂ 255 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਉਚਿਤ ਸਲਾਹ ਦਿੱਤੀ ਗਈ ਤੇ 129 ਮਰੀਜ਼ਾਂ ਦੇ ਆਡਿਓਮੈਟਰੀ ਟੈਸਟ ਤੇ 6 ਮਰੀਜ਼ਾਂ ਦੇ ਹਿਅਰਿੰਗ ਐਂਡ ਟਰਾਇਲ ਫ੍ਰੀ ਕੀਤੇ ਗਏ। ਆਡਿਓਮੈਟਰੀ ਟੈਸਟ ਵਿਅਕਤੀ ਦੀ ਸੁਣਨ ਦੀ ਸਮਰੱਥਾ ਨੂੰ ਜਾਣਨ ਲਈ ਕੀਤਾ ਜਾਣ ਵਾਲਾ ਹੀਅਰਿੰਗ ਟੈਸਟ ਹੈ। ਇਸ ਨਾਲ ਆਵਾਜ਼ ਦੀ ਤੀਬਰਤਾ ਦਾ ਪਤਾ ਲੱਗਦਾ ਹੈ। ਮੈਡੀਕਲੀ ਇਸੇ ਨੂੰ ਪਿਓਰ ਟੋਨ ਆਡਿਓਮੈਟਰੀ ਕਹਿੰਦੇ ਹਨ। ਜਦੋਂਕਿ ਹੀਅਰਿੰਗ ਐਂਡ ਟਰਾਇਲ ’ਚ ਸੁਣਨ ਦੀ ਸਮਰੱਥਾ ’ਚ ਕਮੀ ਬਾਰੇ ਜਾਣਕਾਰੀ ਮਿਲਦੀ ਹੈ।
129 ਦੇ ਆਡਿਓਮੈਟਰੀ ਟੈਸਟ ਤੇ 6 ਮਰੀਜ਼ਾਂ ਦੇ ਹੋਏ ਹੀਅਰਿੰਗ ਏ਼ਡ ਟਰਾਇਲ ਟੈਸਟ ਫ੍ਰੀ
ਕੈਂਪ ’ਚ ਈਐਨਟੀ ਸਰਜਨ ਡਾ. ਹਿਮਾਂਸ਼ੂ ਵੱਲੋਂ ਸਬੰਧਿਤ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਆਡਿਓਲਾਜਿਸਟ ਸ਼ਿਵਾਨੀ ਵਰਮਾ, ਐਸਐਮ ਰਿਸ਼ੀ ਮਿਸ਼ਰਾ, ਸਪੀਚ ਥੈਰੇਪਿਸਟ ਸੰਜੈ ਮੋਂਗਾ, ਮਾਨਵ ਮਹਿਤਾ, ਵਿਨੋਦ ਕੰਬੋਜ ਵੱਲੋਂ ਵੱਖ-ਵੱਖ ਟੈਸਟ ਕੀਤੇ ਜਾ ਰਹੇ ਹਨ। ਕੈਂਪ ’ਚ ਮਾਹਿਰ ਡਾਕਟਰਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦਾ ਪੈਰਾਮੈਡੀਕਲ ਸਟਾਫ ਆਪਣੀ ਸੇਵਾਵਾਂ ਦੇ ਰਿਹਾ ਹੈ।
ਜਿਕਰਯੋਗ ਹੈ ਕਿ 31 ਅਗਸਤ ਬੁੱਧਵਾਰ ਤੱਕ ਚੱਲਣ ਵਾਲੇ ਇਸ ਕੈਂਪ ’ਚ ਕੰਨਾਂ ਦੀ ਸੁਣਨ ਦੀ ਸਮੱਸਿਆ ਨਾਲ ਸਬੰਧਿਤ ਬਿਮਾਰੀ ਦਾ ਮਾਹਿਰ ਡਾਕਟਰਾਂ ਵੱਲੋਂ ਜਾਂਚ ਕਰਕੇ ਉਚਿਤ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਂਪ ’ਚ ਕੰਨਾਂ ਦੀ ਸੁਣਨ ਦੀ ਜਾਂਚ, ਸਪੀਚ ਥੈਰੇਪੀ, ਹੀਅਰਿੰਗ ਏਡ ਟੈਸਟਿੰਗ ਤੇ ਕਾਕਲੀਅਰ ਇੰਪਲਾਂਟ (ਮਸ਼ੀਨ) ਸਲਾਹ ਆਦਿ ਦੀਆਂ ਸਵੇਵਾਂ ਮੁਫ਼ਤ ਦਿੱਤੀਜਾਂ ਜਾ ਰਹੀਆਂ ਹਨ। ਕੈਂਪ ਦੌਰਾਨ ਹਰ ਤਰ੍ਹਾਂ ਦੀਆਂ ਮਸ਼ੀਨਾਂ ’ਤੇ 30 ਫੀਸਦੀ ਦੀ ਛੋਟ ਵੀ ਦਿੱਤੀ ਗਈ ਹੈ।