Shah Satnam Ji ਬੁਆਇਜ਼ ਕਾਲਜ ’ਚ 55 ਯੂਨਿਟ ਖੂਨਦਾਨ ਕੀਤਾ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ (Shah Satnam Ji) ਬੁਆਇਜ਼ ਕਾਲਜ ਸਰਸਾ ਵਿਖੇ ਬੀਤੇ ਦਿਨ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਕਾਲਜ ਦੇ ਪਿ੍ਰੰਸੀਪਲ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿੱਚ ਖੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਸਥਿੱਤ ਬਲੱਡ ਬੈਂਕ ਦੀ ਟੀਮ ਨੇ ਪਹੁੰਚ ਕੇ 55 ਯੂਨਿਟ ਖੂਨ ਇਕੱਤਰ ਕੀਤਾ।
ਖੂਨਦਾਨ ਕੈਂਪ ਦੀ ਸ਼ੁਰੂਆਤ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਇਲਾਹੀ ਨਾਅਰੇ ਨਾਲ ਕੀਤੀ ਗਈ। ਕੈਂਪ ਨੂੰ ਲੈ ਕੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕੈਂਪ ਵਿੱਚ ਡਾ. ਅਸਵਨੀ ਸ਼ਰਮਾ, ਬਲੱਡ ਬੈਂਕ ਅਫਸਰ ਡਾ. ਸਮਤਾ, ਪਬਲਿਕ ਰਿਲੇਸਨ ਹੈਲਪ ਫਾਊਂਡੇਸ਼ਨ ਦੇ ਮੈਂਬਰ ਹਾਜ਼ਰ ਸਨ। ਕੈਂਪ ਵਿੱਚ ਪਹੁੰਚੇ ਸਮੂਹ ਪਤਵੰਤਿਆਂ ਅਤੇ ਹਸਪਤਾਲ ਦੀ ਟੀਮ ਨੇ ਕਾਲਜ ਦੇ ਪਿ੍ਰੰਸੀਪਲ, ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਖੂਨਦਾਨੀਆਂ (Shah Satnam Ji ਬੁਆਇਜ਼ ਕਾਲਜ) ਦੀ ਹੌਸਲਾ ਅਫਜਾਈ ਕਰਦਿਆਂ ਪਿ੍ਰੰਸੀਪਲ ਡਾ. ਦਿਲਾਵਰ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀਆਂ ਵਿੱਦਿਅਕ ਸੰਸਥਾਵਾਂ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲ ਕੇ ਮਾਨਵਤਾ ਭਲਾਈ ਦੇ 157 ਕਾਰਜ ਵਧ ਚੜ੍ਹ ਕੇ ਕਰ ਰਹੀਆਂ ਹਨ। ਉਨ੍ਹਾਂ ਦਾ ਕਾਲਜ ਵੀ ਸਮੇਂ-ਸਮੇਂ ’ਤੇ ਖੂਨਦਾਨ, ਰੁੱਖ ਲਗਾਉਣ ਸਮੇਤ ਮਨੁੱਖੀ ਹਿੱਤਾਂ ਦੇ ਕੰਮਾਂ ਵਿੱਚ ਯੋਗਦਾਨ ਪਾਉਂਦਾ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਜਾਰੀ ਰਹਿਣਗੇ।