ਪਵਿੱਤਰ ਅਵਤਾਰ ਦਿਹਾੜੇ ‘ਤੇ ਕੈਨੇਡਾ ਨੇ ਮਨਾਈਆਂ ਖੁਸ਼ੀਆਂ

Shah Satnam Ji, Incarnation Day, Celebration, Canada

ਕੈਨੇਡਾ ਵਿਖੇ ਡੇਰਾ ਸ਼ਰਧਾਲੂਆਂ ਨੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ

ਕੈਨੇਡਾ ਕੈਲਗਰੀ (ਜੀਵਨ ਰਾਮਗੜ੍ਹ)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ (Shah Satnam Ji) ਦਾ 101 ਵਾਂ ਪਵਿੱਤਰ ਜਨਮ ਦਿਹਾੜਾ ਕੈਨੇਡਾ ਦੀ ਸਾਧ-ਸੰਗਤ ਵੱਲੋਂ ਸ਼ਰਧਾ ਪੂਰਵਕ ਮਨਾਇਆ ਗਿਆ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੀ ਸੰਗਤ ਵੱਲੋਂ ਕੈਲਗਰੀ (ਅਲਬਰਟਾ), ਵਿਨੀਪੈਗ (ਮਾਨੀਟੋਬਾ) ਐਬਸਫੋਰਡ (ਬ੍ਰਿਟਿਸ਼ ਕੋਲੰਬੀਆ) ਵਿਖੇ ਨਾਮ ਚਰਚਾ ਕਰਕੇ ਪੂਜਨੀਕ ਗੁਰੂ ਜੀ ਪ੍ਰਤੀ ਅਟੁੱਟ ਸ਼ਰਧਾ ਤੇ ਵਿਸ਼ਵਾਸ਼ ਤਹਿਤ ਸ਼ਬਦਬਾਣੀ ਕੀਤੀ ਗਈ ਅਤੇ 101ਵਾਂ ਅਵਤਾਰ ਦਿਹਾੜਾ ਕੇਕ ਕੱਟ ਕੇ ਮਨਾਇਆ ਗਿਆ।

ਕੈਲਗਰੀ ਵਿਖੇ ਨੰਨ੍ਹੇ ਡੇਰਾ ਪ੍ਰੇਮੀਆਂ ਨੇ ਕੇਕ ਕੱਟ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਡੇਰਾ ਪ੍ਰੇਮੀਆਂ ਵੱਲੋਂ ਡੇਰਾ ਸੱਚਾ ਸੌਦਾ ਦੀ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਲਗਾਤਾਰ ਜਾਰੀ ਰੱਖਣ ਦਾ ਅਹਿਦ ਲਿਆ ਗਿਆ।

ਕੈਲਗਰੀ ਨਾਮ ਚਰਚਾ ਘਰ ਵਿਖੇ ਇਸ ਵਿਸ਼ੇਸ਼ ਸਮੇਂ ਜਸਵਿੰਦਰ ਇੰਸਾਂ ਭੰਗੀਦਾਸ, ਪ੍ਰਕਾਸ਼ ਇੰਸਾਂ, ਜਸਵੀਰ ਇੰਸਾਂ, ਜਗਦੀਪ ਇੰਸਾਂ, ਸੰਦੀਪ ਇੰਸਾਂ, ਰਵਿੰਦਰ ਇੰਸਾਂ, ਲੱਕੀ ਇੰਸਾਂ, ਨਿੰਦਰਪਾਲ ਇੰਸਾਂ, ਮਨਜੀਤ ਇੰਸਾਂ, ਮੱਖਣ ਇੰਸਾਂ, ਰਘੂ ਰਾਏ ਇੰਸਾਂ, ਲਵਪ੍ਰੀਤ ਇੰਸਾਂ, ਸਾਹਿਬ ਏ ਦਿਲ, ਸੱਚਪ੍ਰੀਤ ਇੰਸਾਂ, ਕੁਲਬੀਰ ਇੰਸਾਂ, ਸੁਖਦੇਵ ਇੰਸਾਂ, ਜੀਤੀ ਇੰਸਾਂ, ਬੰਟੀ ਇੰਸਾਂ, ਰਣਦੀਪ ਇੰਸਾਂ, ਕਿਰਨਾਂ ਇੰਸਾਂ, ਭਿੰਦਰ ਇੰਸਾਂ, ਰਮਨ ਇੰਸਾਂ, ਅਮਨ ਇੰਸਾਂ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਮੂਹ ਸਾਧ ਸੰਗਤ ਹਾਜ਼ਰ ਸੀ।

ਵਿਨੀਪੈਗ ਵਿਖੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ

ਇਸੇ ਤਰ੍ਹਾਂ ਹੀ ਵਿਨੀਪੈਗ ਤੋਂ ਤੇਜਿੰਦਰ ਧਾਲੀਵਾਲ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵਿਨੀਪੈਗ ਵਿਖੇ ਵੀ ਸੰਗਤ ਵੱਲੋਂ ਕੇਕ ਕੱਟ ਕੇ ਪੂਜਨੀਕ ਗੁਰੂ ਜੀ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਰੱਖੀ ਗਈ ਨਾਮ ਚਰਚਾ ਸਮੇਂ ਕਵੀਰਾਜ ਵੀਰਾਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਪ੍ਰਥਾਏ ਸ਼ਬਦਬਾਣੀ ਕੀਤੀ ਗਈ। ਵਿਨੀਪੈਗ ਨਾਮ ਚਰਚਾ ਮੌਕੇ ਗੁਰਦਰਸ਼ਨ ਸਿੰਘ ਇੰਸਾਂ, ਅਮਨਪ੍ਰੀਤ ਇੰਸਾਂ, ਤੇਜਿੰਦਰ ਕੁਮਾਰ ਇੰਸਾਂ,ਬਲਦੇਵ ਇੰਸਾਂ, ਸਿਕੰਦਰ ਇੰਸਾਂ, ਤੇਜਿੰਦਰ ਧਾਲੀਵਾਲ, ਅਮਨਦੀਪ ਧਾਲੀਵਾਲ, ਸਤੀਸ਼ ਅਰੋੜਾ ਇੰਸਾਂ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।

ਐਬਸਫੋਰਡ ਵਿਖੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ

ਸੇਵਾਦਾਰ ਓਮ ਪ੍ਰਕਾਸ਼ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਫੋਰਡ ਵਿਖੇ ਵੀ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਭਾਰੀ ਗਿਣਤੀ ‘ਚ ਸੰਗਤ ਨੇ ਸ਼ਮੂਲੀਅਤ ਕਰਕੇ ਨਾਮ ਚਰਚਾ ਦੌਰਾਨ ਸ਼ਾਬਦਬਾਣੀ ਸਰਵਣ ਕੀਤੀ ਤੇ ਸਮੂਹ ਸ੍ਰਿਸ਼ਟੀ ਨੂੰ ਪੂਜਨੀਕ ਪਰਮ ਪਿਤਾ ਜੀ ਦੇ ਅਵਤਾਰ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।

  • ਪਵਿੱਤਰ ਅਵਤਾਰ ਦਿਹਾੜੇ ਸਬੰਧੀ ਸਾਧ-ਸੰਗਤ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ।
  • ਕਵੀਰਾਜ ਵੀਰਾਂ ਨੇ ਪਵਿੱਤਰ ਅਵਤਾਰ ਦਿਹਾੜੇ ਸਬੰਧੀ ਕੀਤੀ ਸ਼ਬਦਬਾਣੀ।
  • ਅੰਤ ‘ਚ ਹਾਜ਼ਰ ਸੰਗਤ ਨੂੰ ਲੰਗਰ ਵੀ ਛਕਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।