ਪਾਥੀਆਂ ਤੇ ਲੱਕੜਾਂ ਵੇਚਣਾ
ਡੇਰਾ ਸੱਚਾ ਸੌਦਾ ਵਿਚ ਹੱਕ-ਹਲਾਲ ਦੀ ਖਾਣ ‘ਤੇ ਜ਼ੋਰ ਦਿੱਤਾ ਜਾਂਦਾ ਹੈ ਇਸ ਲਈ ਆਸ਼ਰਮ ਦੇ ਸਤਿ ਬ੍ਰਹਮਚਾਰੀ ਸੇਵਾਦਾਰ ਅਤੇ ਹੋਰ ਸੇਵਾਦਾਰ ਮਿਲ ਕੇ ਸਖ਼ਤ ਮਿਹਨਤ ਕਰਦੇ ਹਨ ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਗੋਹੇ ਦੀਆਂ ਪਾਥੀਆਂ ਬਣਵਾਈਆਂ ਅਤੇ ਇਨ੍ਹਾਂ ਨੂੰ ਬਜ਼ਾਰ ਵਿਚ ਵੇਚਣ ਦਾ ਹੁਕਮ ਦਿੱਤਾ ਪਾਥੀਆਂ ਇੱਕ ਨਵੀਂ ਜੀਪ ਵਿੱਚ ਲੱਦ ਦਿੱਤੀਆਂ ਗਈਆਂ ਪਾਥੀਆਂ ਵੇਚਣ ਲਈ ਉਨ੍ਹਾਂ ਸੇਵਾਦਾਰਾਂ ਨੂੰ ਜੀਪ ਨਾਲ ਭੇਜਿਆ ਗਿਆ, ਜਿਨ੍ਹਾਂ ਨੇ ਵਧੀਆ ਕੱਪੜੇ ਅਤੇ ਸੋਨੇ ਦੇ ਗਹਿਣੇ ਪਾਏੇ ਹੋਏ ਸਨ ਉਨ੍ਹਾਂ ਸਰਸਾ ਸ਼ਹਿਰ ਦੀਆਂ ਗਲੀਆਂ ਵਿਚ ਅਵਾਜ਼ਾਂ ਮਾਰ-ਮਾਰ ਕੇ ਪਾਥੀਆਂ ਵੇਚੀਆਂ ਇਸ ਤਰ੍ਹਾਂ ਸੋਹਣੇ ਕੱਪੜਿਆਂ ਵਿਚ ਪਾਥੀਆਂ ਵੇਚਦੇ ਦੇਖ ਕੇ ਲੋਕ ਹੈਰਾਨੀ ਵਿਚ ਪੈ ਜਾਂਦੇ ਆਪ ਜੀ ਸੇਵਾਦਾਰਾਂ ਨੂੰ ਬਜ਼ਾਰ ਵਿਚ ਲੱਕੜਾਂ ਵੇਚਣ ਲਈ ਭੇਜਦੇ ਨਾਲ ਉਨ੍ਹਾਂ ਨੂੰ ਸਪੀਕਰ ਦੇ ਦਿੰਦੇ ਅਤੇ ਫ਼ਰਮਾਉਂਦੇ,
”ਸ਼ਹਿਰ ਦੇ ਚੌਂਕ ਵਿਚ ਬੈਠ ਕੇ ਸਪੀਕਰ ਵਜਾਉਣਾ ਅਤੇ ਦੋ ਰੁਪਏ ਦੀ ਲੱਕੜ ਅੱਠ ਆਨਿਆਂ ਵਿਚ ਵੇਚਣਾ ਫਿਰ ਲੱਕੜ ਖਰੀਦਣ ਵਾਲੇ ਦੇ ਘਰ ਤੱਕ ਛੱਡ ਕੇ ਆਉਣਾ” ਆਪ ਜੀ ਦੇ ਹੁਕਮ ਅਨੁਸਾਰ ਸੇਵਾਦਾਰ ਭਾਈ ਸ਼ਹਿਰ ਵਿਚ ਚੌਂਕ ‘ਚ ਬੈਠ ਕੇ ਰੇਡੀਓ ਵਜਾਉਣ ਲੱਗਦੇ ਲੋਕ ਲੱਕੜਾਂ ਵੇਚਣ ਵਾਲੇ ਇਨ੍ਹਾਂ ਸੇਵਾਦਾਰਾਂ ਕੋਲ ਇਕੱਠੇ ਹੋ ਜਾਂਦੇ ਤੇ ਸਸਤੀਆਂ ਲੱਕੜਾਂ ਖਰੀਦ ਲੈਂਦੇ ਗਾਹਕਾਂ ਨੂੰ ਉਦੋਂ ਹੋਰ ਵੀ ਹੈਰਾਨੀ ਹੁੰਦੀ ਜਦੋਂ ਸੇਵਾਦਾਰ ਉਨ੍ਹਾਂ ਨੂੰ ਬੇਨਤੀ ਕਰਦੇ ਕਿ ਅਸੀਂ ਤੁਹਾਡੇ ਘਰ ਤੱਕ ਲੱਕੜਾਂ ਦੀ ਗੱਠ ਛੱਡ ਕੇ ਆਵਾਂਗੇ ਉਹ ਲੋਕ ਹੈਰਾਨੀ ਨਾਲ ਪੁੱਛਦੇ ਕਿ ਅਜਿਹਾ ਤਾਂ ਅਸੀਂ ਕਿਤੇ ਨਹੀਂ ਦੇਖਿਆ,
ਤੁਸੀਂ ਅਜਿਹਾ ਕਿਉਂ ਕਰਦੇ ਹੋ? ਸੇਵਾਦਾਰ ਦੱਸਦੇ ਕਿ ਡੇਰਾ ਸੱਚਾ ਸੌਦਾ ਵਾਲੇ ਪੂਜਨੀਕ ਮਸਤਾਨਾ ਜੀ ਮਹਾਰਾਜ ਦਾ ਹੁਕਮ ਹੈ ਕਿ ਇੰਨੇ ਪੈਸੇ ਨਾਲ ਹੀ ਅੱਜ ਦਾ ਗੁਜ਼ਾਰਾ ਹੋ ਜਾਵੇਗਾ, ਕੱਲ੍ਹ ਨੂੰ ਸਤਿਗੁਰੂ ਹੋਰ ਦੇਵੇਗਾ ਇਸ ਤਰ੍ਹਾਂ ਰਸਤੇ ਵਿਚ ਸੇਵਾਦਾਰ ਭਾਈ ਗਾਹਕਾਂ ਦੇ ਨਾਲ ਸਤਿਗੁਰੂ ਦੀ ਚਰਚਾ ਕਰਦੇ ਜਾਂਦੇ ਸਾਰੇ ਸ਼ਹਿਰ ਵਿਚ ਇਸ ਗੱਲ ਦੀ ਖੂਬ ਚਰਚਾ ਹੁੰਦੀ ਅਤੇ ਇਸ ਅਨੋਖੀ ਖੇਡ ਨੂੰ ਦੇਖ ਕੇ ਲੋਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਆਸ਼ਰਮ ਵਿਚ ਆਉਂਦੇ ਅਤੇ ਆਪਣੀ ਕਿਸਮਤ ਬਣਾਉਂਦੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.