ਸਤਿਸੰਗ ਕਰਨ ਦਾ ਆਦੇਸ਼
ਇੱਕ ਦਿਨ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਸਰਸਾ ਵਿਖੇ ਪੂਜਨੀਕ ਮਸਤਾਨਾ ਜੀ ਮਹਾਰਾਜ ਦੀ ਕੁਟੀਆ ‘ਚ ਪਧਾਰੇ ਕੁਟੀਆ ‘ਚ ਪਵਿੱਤਰ ਚਰਨ-ਕਮਲ ਟਿਕਾਉਂਦੇ ਹੀ ਪੂਜਨੀਕ ਬਾਬਾ ਜੀ ਨੇ ਆਪਣੀ ਰਹਿਮਤ ਭਰੀ ਤਵੱਜੋ ਆਪ ਜੀ ‘ਤੇ ਪਾਉਂਦਿਆਂ ਇਲਾਹੀ ਬਚਨ ਫ਼ਰਮਾਏ, ”ਤੁਸੀਂ ਮਾਲਕ ਨੂੰ ਪਾ ਲਿਆ ਹੈ ਮਾਤਲੋਕ ਤੋਂ ਰੂਹਾਂ ਨੂੰ ਤਾਰਨ ਦਾ ਜੋ ਕੰਮ ਤੁਹਾਡੇ ਜਿੰਮੇ ਹੈ, ਉਹ ਕਰੋ ਇਸ ਰੂਹਾਨੀ ਕਾਰਜ ਲਈ ਸਤਿਸੰਗ ਦੇ ਹੁਕਮ ਨਾਲ ਤੁਹਾਨੂੰ ਸਵਾ ਰੁਪਇਆ ਤਾਕਤ ਦਿੱਤੀ ਹੈ ਬਾਗੜ ਤੁਹਾਡੇ ਹਵਾਲੇ ਹੈ ਤੁਹਾਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਤੁਹਾਨੂੰ ਜੋ ਰਹਿਮਤਾਂ ਦਿੱਤੀਆਂ ਹਨ ਉਹ ਕਦੇ ਖ਼ਤਮ ਨਹੀਂ ਹੋਣਗੀਆਂ ਸਤਿਸੰਗ ਲਾਓ ਤੇ ਰੂਹਾਂ ਨੂੰ ਤਾਰੋ”
ਪੂਜਨੀਕ ਬਾਬਾ ਜੀ ਨੇ ਉਕਤ ਕਾਰਜ ‘ਚ ਬੇਪਰਵਾਹ ਮਸਤਾਨਾ ਜੀ ਦੀ ਸਹਾਇਤਾ ਲਈ ਆਪਣੇ ਪੰਜ ਸਤਿਸੰਗੀ-ਭਗਤ ਵੀ ਦੇ ਦਿੱਤੇ ਤੇ ਉਨ੍ਹਾਂ ਦਾ ਲੇਖਾ-ਜੋਖਾ (ਕਰਮਾਂ ਦਾ ਹਿਸਾਬ-ਕਿਤਾਬ) ਵੀ ਦੇ ਦਿੱਤਾ ਪੂਜਨੀਕ ਬਾਬਾ ਜੀ, ਪੂਜਨੀਕ ਮਸਤਾਨਾ ਜੀ ਮਹਾਰਾਜ ਨੂੰ ਆਪਣੇ ਬਚਨਾਂ ਰਾਹੀਂ ਰਹਿਮਤਾਂ ਦੇ ਬੇਸ਼ੁਮਾਰ ਖਜ਼ਾਨੇ ਲੁਟਾਉਂਦੇ ਹੋਏ ਵਾਪਸ ਬਿਆਸ ਪਰਤ ਗਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ