ਘਾਟੀ ‘ਚ ਪ੍ਰਚੰਡ ਸੀਤ ਲਹਿਰ, ਟੁੱਟਿਆ ਰਿਕਾਰਡ

Winter

ਸਭ ਤੋਂ ਠੰਢਾ ਰਿਹਾ ਗੁਲਮਰਗਸਭ ਤੋਂ ਠੰਢਾ ਰਿਹਾ ਗੁਲਮਰਗ

ਸ੍ਰੀਨਗਰ, ਕਸ਼ਮੀਰ ਘਾਟੀ ‘ਚ ਸੀਤ ਹਵਾਵਾਂ ਚੱਲ ਰਹੀਆਂ ਹਨ ਤੇ ਬੀਤੀ ਰਾਤ ਕਈ ਥਾਵਾਂ ‘ਤੇ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ ਪ੍ਰਸਿੱਧ ਸਕੀ-ਰਿਸੋਰਟ ਗੁਲਮਰਗ ‘ਚ ਤਾਪਮਾਨ ਬੀਤੇ ਪੰਜ ਸਾਲਾਂ ‘ਚ ਜਨਵਰੀ ਦੇ ਮਹੀਨੇ ‘ਚ ਸਭ ਤੋਂ ਘੱਟ ਰਿਹਾ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ, ਪਿਛਲੇ ਹਫ਼ਤੇ ਬਰਫਬਾਰੀ ਕਾਰਨ ਕੋਕੇਰਨਾਗ ਨੂੰ ਛੱਡ ਕੇ ਪੂਰੀ ਘਾਟੀ ਤੇ ਲੇਹ ਇਲਾਕੇ ‘ਚ ਰਾਤ ਦਾ ਤਾਪਮਾਨ ਕਈ ਡਿਗਰੀ ਹੇਠਾਂ ਚਲਾ

ਗਿਆ ਉੱਤਰੀ ਕਸ਼ਮੀਰ ਦੇ ਲੋਕਪ੍ਰਿਆ ਸੈਲਾਨੀ ਰਿਸਾਰਟ ਗੁਲਮਰਗ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 12.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੀਤੀ ਰਾਤ ਦੇ ਘੱਟੋ-ਘੱਟ ਤਾਪਮਾਨ 7.6 ਡਿਗਰੀ ਤੋਂ ਲਗਭਗ ਪੰਜ ਡਿਗਰੀ ਘੱਟ ਹੈ ਅਧਿਕਾਰੀ ਨੇ ਦੱਸਿਆ ਕਿ ਜਨਵਰੀ ਦੇ ਮਹੀਨੇ ‘ਚ ਰਿਸਾਰਟ ਦਾ ਇਹ ਤਾਪਮਾਨ ਸਾਲ 2012 ਤੋਂ ਬਾਅਦ ਸਭ ਤੋਂ ਘੱਟ ਹੈ ਸਾਲ 2012 ‘ਚ 13 ਜਨਵਰੀ ਨੂੰ ਗੁਲਮਰਗ ‘ਚ ਰਾਤ ਦਾ ਤਾਪਮਾਨ ਸਭ ਤੋਂ ਘੱਟ ਜ਼ੀਰੋ ਤੋਂ ਹੇਠਾਂ 16.5 ਡਿਗਰੀ ਸੀ ਦੱਖਣੀ ਕਸ਼ਮੀਰ ਦੇ ਪਹਾੜੀ ਰਿਸਾਰਟ ਪਹਿਲਗਾਮ ‘ਚ ਇਸ ਮੌਸਮ ਦਾ ਰਾਤ ਦਾ ਤਾਪਮਾਨ ਸਭ ਤੋਂ ਘੱਟ ਜ਼ੀਰੋ ਤੋਂ ਹੇਠਾਂ 9.2 ਡਿਗਰੀ ਦਰਜ ਕੀਤਾ ਗਿਆ

ਲੱਦਾਖ ਖੇਤਰ ਦੇ ਕਾਰਗਿਲ ‘ਚ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ ਇੱਥੋਂ ਦਾ ਤਾਪਮਾਨ ਜ਼ੀਰੋ ਤੋਂ ਹੇਠਾ 12.2 ਡਿਗਰੀ ਦਰਜ ਕੀਤਾ ਲੇਹ ‘ਚ ਤਾਪਮਾਨ ਜ਼ੀਰੋ ਤੋਂ ਹੇਠਾਂ 11.4 ਡਿਗਰੀ, ਸ੍ਰੀਨਗਰ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ 2.3 ਡਿਗਰੀ ਤੇ ਕਾਜੀਗੁੰਡ ‘ਚ ਜ਼ੀਰੋ ਤੋਂ ਹੇਠਾਂ 2.0 ਡਿਗਰੀ ਰਿਹਾ ਕੁਪਵਾੜਾ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ 3.6 ਡਿਗਰੀ ਰਿਹਾ ਕੋਕੇ ਰਨਾਗ ‘ਚ ਤਾਪਮਾਨ ‘ਚ ਥੋੜ੍ਹਾ ਸੁਧਾਰ ਆਇਆ ਤੇ ਪਾਰਾ ਜ਼ੀਰੋ ਤੋਂ ਹੇਠਾਂ 3.7 ਡਿਗਰੀ ਤੋਂ ਵਧ ਕੇ ਜ਼ੀਰੋ ਤੋਂ ਹੇਠਾਂ 2.8 ਡਿਗਰੀ ‘ਤੇ ਦਰਜ ਕੀਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ