ਬੱਚਿਆਂ ਦੀਆਂ ਅੱਖਾਂ ਦਾ ਪਾਣੀ ਸੁਕਾ ਰਿਹਾ ਸਮਾਰਟ ਫੋਨ

ਬੱਚਿਆਂ ਦੀਆਂ ਅੱਖਾਂ ਦਾ ਪਾਣੀ ਸੁਕਾ ਰਿਹਾ ਸਮਾਰਟ ਫੋਨ

ਸੋਲ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਪਣੇ ਸਮਾਰਟਫੋਨ ਜਾਂ ਕੰਪਿਊਟਰ ਡਿਵਾਈਸ ‘ਤੇ ਜ਼ਿਆਦਾ ਸਮਾਂ ਬਿਤਾਉਣ ਵਾਲੇ ਬੱਚਿਆਂ ਨੂੰ ਡਰਾਈ ਆਈ ਭਾਵ ਅੱਖਾਂ ‘ਚ ਸੁੱਕੇਪਨ ਦੀ ਸਮੱਸਿਆ ਦਾ ਖਤਰਾਂ ਬਹੁਤ ਜ਼ਿਆਦਾ ਹੁੰਦਾ ਹੈ। ਦੱਖਣੀ ਕੋਰੀਆ ਦੇ ਚੁੰਗ ਆਂਗ ਯੂਨੀਵਰਸਿਟੀ ਹਸਪਤਾਲ ਦੇ ਖੋਜਕਰਤਾਵਾਂ ਅਨੁਸਾਰ ਵੀਡੀਓ ਡਿਸਪਲੇਅ ਟਰਮੀਨਲ (ਵੀਡੀਟੀ) ਮਸਲਨ ਸਮਾਰੋਟ ਫੋਨ ਜਾਂ ਕੰਪਿਊਟਰ ਦੀ ਜ਼ਿਆਦਾ ਵਰਤੋਂ ਦਾ ਸਬੰਧ ਬੱਚਿਆਂ ‘ਚ ਔਕਿਊਲਰ ਸਰਫੇਸ ਸਿੰਪਟਮਸ (ਅੱਖਾਂ ਸਬੰਧੀ ਲੱਛਣਾਂ ਜਾਂ ਸਮੱਸਿਆ) ਤੋਂ ਪ੍ਰਭਾਵਿਤ ਪਾਇਆ ਗਿਆ ਹੈ।

ਖੋਜਕਰਤਾਵਾਂ ਨੇ ਕਿਹਾ ਕਿ ਅਸੀਂ 916 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਸੀ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਸ਼ਨਾਵਲੀ ਦਿੱਤੀ ਗਈ ਸੀ, ਜਿਸ ‘ਚ ਵੀਡੀਟੀ ਦੀ ਵਰਤੋਂ, ਖੇਡਕੁੱਦ ਦੀ ਗਤੀਵਿਧੀ, ਸਿੱਖਣ ਤੇ ਔਕਿਊਨਰ ਸਰਫੇਸ ਡਿਸੀਜ਼ ਇਨਡੈਕਸ ‘ਚ ਬਦਲਾਅ ਨਾਲ ਸਬੰਧੀ ਸਕੋਰ ਸ਼ਾਮਲ ਸੀ ਪ੍ਰਤੀਭਾਗੀਆਂ ਨੂੰ ਦੋ ਸਮੂਹਾਂ ‘ਚ ਵੰਡਿਆ ਗਿਆ ਸੀ, ਜਿਸ ‘ਚ 630 ਬੱਚੇ ਸ਼ਹਿਰੀ ਇਲਾਕਿਆਂ ਦੇ ਤੇ 286 ਪੇਂਡੂ ਇਲਾਕਿਆਂ ਦੇ ਸਨ।

ਸ਼ਹਿਰੀ ਸਮੂਹ ਦੇ ਕੁੱਲ 8.3 ਫੀਸਦੀ ਬੱਚਿਆਂ ‘ਚ ਡਰਾਈ ਆਈ ਡਿਸੀਜ਼ (ਡੀਈਡੀ) ਦੀ ਸਮੱਸਿਆ ਮਿਲੀ, ਜਦੋਂਕਿ ਪੇਂਡੂ ਸਮੂਹ ‘ਚ ਅਜਿਹੇ ਬੱਚਿਆਂ ਦਾ ਅੰਕੜਾ 2.8 ਫੀਸਦੀ ਸੀ ਸ਼ਹਿਰੀ ਸਮੂਹ ‘ਚ ਸਮਾਰਟਫੋਨ ਦੀ ਵਰਤੋਂ ਦੀ ਦਰ 61.3 ਫੀਸਦੀ ਤੇ ਪੇਂਡੂ ਸਮੂਹ ‘ਚ 51 ਫੀਸਦੀ ਸੀ ਬੱਚਿਆਂ ‘ਚ ਡੀਈਡੀ ਦਾ ਕਾਰਨ ਬਚਪਨ ਤੋਂ ਸਮਾਰਟਫੋਨ ਦੀ ਵਰਤੋਂ ਕਰਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ