ਪਹਿਲੇ ਸਕਿੱਨ ਦਾਨੀ ਬਣੇ ਹਰਬੰਸ ਲਾਲ ਗਾਂਧੀ ਇੰਸਾਂ

ਸਰਸਾ ਸਥਿੱਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਸਥਾਪਤ ਹੈ ਉੱਤਰੀ ਭਾਰਤ ਦਾ ਪਹਿਲਾ ਸਕਿੱਨ ਬੈਂਕ

ਸਰਸਾ (ਸੁਨੀਲ ਵਰਮਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ‘ਤੇ ਚੱਲਦਿਆਂ ਸਾਧ-ਸੰਗਤ 127 ਮਾਨਵਤਾ ਭਲਾਈ ਕਾਰਜ ਕਰਕੇ ਹਰ ਰੋਜ਼ ਨਵੀਂ ਮਿਸਾਲ ਕਾਇਮ ਕਰ ਰਹੀ ਹੈ। ਇਸੇ ਕੜੀ ਤਹਿਤ ਸਰਸਾ ਜ਼ਿਲ੍ਹਾ ਦੇ ਬਲਾਕ ਕਲਿਆਣ ਨਗਰ ਦੀ ਪਰਮਾਰਥ ਕਲੋਨੀ ਗਲੀ ਨੰ. 3 ਨਿਵਾਸੀ ਹਰਬੰਸ ਲਾਲ ਗਾਂਧੀ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਸਕਿੱਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਸਥਾਪਤ ਉੱਤਰ ਭਾਰਤ ਦੇ ਪਹਿਲੇ ਐੱਮਐੱਸਜੀ ਗੋਲਬਲ ਸਕਿੱਨ ਬੈਂਕ ‘ਚ ਦਾਨ Skin Donation ਕੀਤੀ।

ਇਸ ਤਰ੍ਹਾਂ ਹਰਬੰਸ ਲਾਲ ਗਾਂਧੀ ਨੇ ਪਹਿਲੇ ਸਕਿੱਨਦਾਨੀ ਬਣਨ ਦਾ ਮਾਣ ਹਾਸਲ ਕੀਤਾ ਬਾਅਦ ‘ਚ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਐੱਮਐੱਮ ਮੈਡੀਕਲ ਕਾਲਜ  ਮੁਲਾਨਾ ਨੂੰ ਦਾਨ ਕੀਤਾ ਗਿਆ ਸਕਿੱਨਦਾਨੀ ਤੇ ਸਰੀਰਦਾਨੀ ਦੀ ਬੇਟੀ ਤੇ ਨੁੰਹਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਕੇ ਸਮਾਜ ਲਈ ਇੱਕ ਬੇਮਿਸਾਲ ਉਦਾਹਰਨ ਪੇਸ਼ ਕੀਤਾ।

ਸਕਿੱਨਦਾਨ ਦਾ ਫਾਰਮ ਭਰਿਆ ਹੋਇਆ ਸੀ

ਬਲਾਕ ਕਲਿਆਣ ਨਗਰ ਦੇ ਭੰਗੀਦਾਸ ਮਾ. ਸਤੀਸ਼ ਕੁਮਾਰ ਇੰਸਾਂ ਤੇ 15 ਮੈਂਬਰ ਜਸਮੇਰ ਇੰਸਾਂ ਨੇ ਦੱਸਿਆ ਕਿ ਹਰਬੰਸ ਲਾਲ ਇੰਸਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਮਾਲਕ ਦੇ ਚਰਨਾਂ ‘ਚ ਜਾ ਵਿਰਾਜੇ ਉਨ੍ਹਾਂ ਨੇ ਜਿਉਂਦੇ ਜੀਅ ਸਕਿੱਨਦਾਨ ਦਾ ਫਾਰਮ ਭਰਿਆ ਹੋਇਆ ਸੀ। ਉਨ੍ਹਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪੁੱਤਰਾਂ ਨਰੇਸ਼ ਗਾਂਧੀ ਤੇ ਸੁਰੇਸ਼ ਗਾਂਧੀ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਸਕਿੱਨਦਾਨ ਤੇ ਸਰੀਰਦਾਨ ਕਰਨ ਲਈ ਬਲਾਕ ਕਲਿਆਣ ਨਗਰ ਦੇ ਜ਼ਿੰਮੇਵਾਰਾਂ ਨਾਲ ਸੰਪਰਕ ਕੀਤਾ ਇਸ ਤੋਂ ਬਾਅਦ ਹਰਬੰਸ ਲਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਸਥਿੱਤ ਉੱਤਰ ਭਾਰਤ ਦੇ ਪਹਿਲੇ ਗੋਲਬਲ ਸਕਿੱਨ ਬੈਂਕ ‘ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਸਕਿੱਨਦਾਨ ਹੋਈ, ਉਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਨੂੰ ਐਮ ਐਮ ਮੈਡੀਕਲ ਕਾਲਜ ਮੁਲਾਨਾ ‘ਚ ਰਿਸਰਚ ਕਾਰਜਾਂ ਲਈ ਦਾਨ ਕੀਤਾ ਗਿਆ।

ਨਾਅਰਿਆਂ ਨਾਲ ਸੱਚਖੰਡਵਾਸੀ ਨੂੰ ਅੰਤਿਮ ਵਿਦਾਇਗੀ ਦਿੱਤੀ

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਡਰੈੱਸ ‘ਚ ਸੇਵਾਦਾਰਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’  ਤੇ ਸਕਿੱਨਦਾਨੀ ਤੇ ਸਰੀਰਦਾਨੀ ਹਰਬੰਸ ਲਾਲ ਗਾਂਧੀ ਅਮਰ ਰਹੇ ਦੇ ਨਾਅਰਿਆਂ ਨਾਲ ਸੱਚਖੰਡਵਾਸੀ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ‘ਤੇ 15 ਮੈਂਬਰ ਜਸਮੇਰ ਇੰਸਾਂ, ਅਮਨ ਇੰਸਾਂ, ਬਲਬੀਰ ਇੰਸਾਂ, ਅਮਨ ਇੰਸਾਂ, ਭੰਗੀਦਾਸ ਨੀਰਜ ਇੰਸਾਂ, ਕਿਸ਼ੋਰੀ ਲਾਲ ਇੰਸਾਂ, ਮੰਗਲ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਸੁਰੇਸ਼ ਇੰਸਾਂ, ਪ੍ਰਵੀਨ ਇੰਸਾਂ, ਸੁਜਾਨ ਭੈਣ ਨਿਸ਼ਾ ਇੰਸਾਂ, ਨੀਰੂ ਇੰਸਾਂ, ਚਮੇਲੀ ਇੰਸਾਂ, ਮਨਜੀਤ ਕੌਰ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਧ-ਸੰਗਤ ਤੇ ਸੱਚਖੰਡਵਾਸੀ ਦੇ ਪਰਿਵਾਰਕ ਮੈਂਬਰ ਮੌਜ਼ੂਦ ਸਨ।

ਉੱਤਰ ਭਾਰਤ ਦਾ ਪਹਿਲਾ ਸਕਿੱਨ ਬੈਂਕ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ ਦੂਜੀ ਫਿਲਮ ਐੱਮਐੱਸਜੀ-2 ਦ ਮੈਸੰਜਰ ਫਿਲਮ ਤੋਂ ਮਿਲੇ ਆਪਣੇ ਮਿਹਨਤਾਨੇ ਨਾਲ ਸਰਸਾ ਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਐੱਮਐੱਸਜੀ ਗਲੋਬਲ ਸਕਿੱਨ ਬੈਂਕ ਸਥਾਪਤ ਕੀਤਾ ਹੈ ਇਹ ਸਕਿੱਨ ਬੈਂਕ ਉੱਤਰ ਭਾਰਤ ਦਾ ਪਹਿਲਾ ਸਕਿੱਨ ਬੈਂਕ ਹੈ ਇਸ ਸਕਿੱਨ ਬੈਂਕ ਦਾ ਉਦਘਾਟਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ 27 ਦਸੰਬਰ ਨੂੰ ਰਿਬਨ ਜੋੜ ਕੇ ਕੀਤਾ।

6 ਘੰਟਿਆਂ ਤੱਕ ਸਕਿੱਨ ਡੋਨੇਟ ਕੀਤੀ ਜਾ ਸਕਦੀ ਹੈ

ਇਸ ਬੈਂਕ ‘ਚ ਦੇਹਾਂਤ ਉਪਰੰਤ 6 ਘੰਟਿਆਂ ਤੱਕ ਸਕਿੱਨ ਡੋਨੇਟ ਕੀਤੀ ਜਾ ਸਕਦੀ ਹੈ ਤੇ ਇਸ ਸਕਿੱਨ ਬੈਂਕ ‘ਚ ਉਸ ਨੂੰ 5 ਸਾਲਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਹਾਦਸੇ ‘ਚ ਜ਼ਖਮੀ, ਜਲੇ ਹੋਏ ਤੇ ਤੇਜ਼ਾਬ ਪੀੜਤਾਂ ਦਾ ਇਸ ਸਕਿੱਨ ਬੈਂਕ ‘ਚ ਇਲਾਜ ਵੀ ਸੰਭਵ ਹੈ ਐੱਮ. ਐੱਸ. ਜੀ ਗਲੋਬਲ ਸਕਿੱਨ ਬੈਂਕ ‘ਚ ਸਾਰੀਆਂ ਮਸ਼ੀਨਾਂ ਨਵੀਂ ਤਕਨੀਕ ਦੀਆਂ ਹਨ, ਜਿਨ੍ਹਾਂ ‘ਚ ਆਰਬਿਟਲ ਇਨਕਿਊਬੇਟਰ, ਬਾਓਸੇਫਟੀ ਕੈਬਨਿਟ, ਹਾਟਹੇਅਰ ਆਵਨ, ਡਰਮੋਟੋਨ, ਸਕਿੱਨ ਗ੍ਰਾਫਟ ਮੇਸ਼ਰ ਤੇ ਕੋਲਡ ਰੂਮ ਸ਼ਾਮਲ ਹਨ ਇਸ ਸਕਿੱਨ ਬੈਂਕ ਨਾਲ ਜਲੇ ਮਰੀਜ਼ਾਂ ਦਾ ਇਲਾਜ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਨਾਲ-ਨਾਲ ਦੇਸ਼ ਦੇ ਹੋਰ ਹਸਪਤਾਲਾਂ ‘ਚ ਵੀ ਕੀਤਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ