ਸਦਨ ਵਿੱਚ ਹੱਥੋਪਾਈ ਦੀ ਬਣੀ ਹਾਲਤ (Punjab Vidhan Sabha)
- ਸਦਨ ਦੀ ਕਾਰਵਾਈ ਨੂੰ ਕੀਤਾ ਗਿਆ ਮੁਲਤਵੀਂ, ਬੰਦ ਕਾਰਵਾਈ ਦੌਰਾਨ ਵੀ ਰਿਹਾ ਮਾਹੌਲ ਗਰਮ
(ਅਸ਼ਵਨੀ ਚਾਵਲਾ) ਚੰਡੀਗੜ। ਸੋਮਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਜਦੋਂ ਤਾਲੇ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਹੰਗਾਮਾ ਕਰ ਰਹੀ ਸੀ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਤੂੰ ਤੜਾਕ ’ਤੇ ਉੱਤਰ ਆਏ। ਪਹਿਲਾਂ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੂੰ ਤੂੰ ਕਹਿ ਕੇ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਬਾਅਦ ਵਿੱਚ ਪ੍ਰਤਾਪ ਬਾਜਵਾ ਨੇ ਕੁਝ ਅਪਸ਼ਬਦਾ ਦੀ ਵਰਤੋਂ ਕੀਤੀ ਗਈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੁੱਸੇ ਵਿੱਚ ਆ ਗਏ ਅਤੇ ਉਨਾਂ ਨੇ ਆਪਣੀ ਸੀਟ ਤੋਂ ਉਠ ਕੇ ਪ੍ਰਤਾਪ ਬਾਜਵਾ ਨੂੰ ਸ਼ਬਦਾਂ ਦੀ ਮਰਿਆਦਾ ਵਿੱਚ ਰਹਿਣ ਤੱਕ ਦੀ ਗੱਲ ਆਖੀ ਤਾਂ ਪ੍ਰਤਾਪ ਬਾਜਵਾ ਵੱਲੋਂ ਮੁੱੜ ਤੋਂ ਜਦੋਂ ਤੂੰ ਤੂੰ ਸ਼ਬਦਾਂ ਦੀ ਵਰਤੋਂ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਦੇ ਕੁਝ ਮੰਤਰੀ ਅਤੇ ਵਿਧਾਇਕਾਂ ਵੱਲੋਂ ਪ੍ਰਤਾਪ ਬਾਜਵਾ ਨੂੰ ਆਪਣੀ ਹੱਦ ਵਿੱਚ ਰਹਿਣ ਦੀ ਚਿਤਾਵਨੀ ਦਿੰਦੇ ਹੋਏ ਉਨਾਂ ਦੀ ਸੀਟ ਵੱਲ ਨੂੰ ਵੱਧਣਾ ਸ਼ੁਰੂ ਕਰ ਦਿੱਤਾ। Punjab News
ਸੱਤਾਧਿਰ ਦੇ ਮੰਤਰੀਆਂ ਨੇ ਮਾਹੌਲ ਕੀਤਾ ਸ਼ਾਂਤ, ਆਪ ਵਿਧਾਇਕਾਂ ਨੂੰ ਸਮਝਾ ਕੀਤਾ ਪਿੱਛੇ
ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਵੀ ਖੜੇ ਹੁੰਦੇ ਹੋਏ ਪ੍ਰਤਾਪ ਬਾਜਵਾ ਦੀ ਸੀਟ ’ਤੇ ਅੱਗੇ ਆ ਕੇ ਦੀਵਾਰ ਵਾਂਗ ਖੜੇ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੂੰ ਗਲਤ ਸ਼ਬਦ ਬੋਲੇ ਜਾਣ ਤੋਂ ਗੁੱਸੇ ਵਿੱਚ ਆਏ ਆਪ ਵਿਧਾਇਕ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ ਤਾਂ ਮੌਕੇ ’ਤੇ ਇੱਕ ਦੋ ਕਾਂਗਰਸ ਦੇ ਵਿਧਾਇਕਾਂ ਨੇ ਵੀ ਸਿੱਧਾ ਪੁੱਠਾ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਹਾਲਾਤ ਕਾਫ਼ੀ ਜਿਆਦਾ ਖ਼ਰਾਬ ਹੋ ਗਏ। ਜਿਸ ਨੂੰ ਦੇਖਦੇ ਹੋਏ ਸਪੀਕਰ ਕੁਲਤਾਰ ਸੰਧਵਾ ਵੱਲੋਂ ਮਾਮਲੇ ਨੂੰ ਠੰਢਾ ਕਰਨ ਲਈ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀਂ ਕਰ ਦਿੱਤਾ ਗਿਆ ਪਰ ਇਸ ਦੌਰਾਨ ਵੀ ਆਪ ਅਤੇ ਕਾਂਗਰਸੀ ਵਿਧਾਇਕ ਪਿੱਛੇ ਹਟਣ ਨੂੰ ਤਿਆਰ ਨਹੀਂ ਸਨ। Punjab News
ਕਾਂਗਰਸੀ ਵਿਧਾਇਕ ਸਦਨ ਦੀ ਵੈਲ ਵਿੱਚ ਲਗਾਤਾਰ ਕਰਦੇ ਰਹੇ ਹੰਗਾਮਾ
ਸਦਨ ਦੀ ਕਾਰਵਾਈ ਮੁਲਤਵੀ ਹੋਣ ਦੇ ਬਾਵਜ਼ੂਦ ਸਦਨ ਵਿੱਚ ਦੋਵੇਂ ਧਿਰਾਂ ਵਿੱਚ ਕਾਫ਼ੀ ਨੇੜੇ ਤੋਂ ਬਹਿਸ਼ ਚੱਲ ਰਹੀ ਸੀ ਤਾਂ ਮੌਕੇ ’ਤੇ ਹੱਥੋਂ ਪਾਈ ਤੱਕ ਦੀ ਨੌਬਤ ਆਉਂਦੀ ਦਿਖਾਈ ਦੇ ਰਹੀ ਸੀ। ਜਿਸ ਨੂੰ ਦੇਖਦੇ ਹੋਏ 3-4 ਕੈਬਨਿਟ ਮੰਤਰੀਆਂ ਨੇ ਵਿੱਚ ਆਉਂਦੇ ਹੋਏ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਹੇ ਧਿਰਾਂ ਪਿੱਛੇ ਹਟਣ ਨੂੰ ਤਿਆਰ ਹੀ ਨਹੀਂ ਸਨ। ਕੈਬਨਿਟ ਮੰਤਰੀਆਂ ਦੀ ਕੋਸ਼ਿਸ਼ ਤੋਂ ਬਾਅਦ ਅਤੇ ਮੁੱਖ ਮੰਤਰੀ ਦੇ ਕਹਿਣ ਦੇ ਚੱਲਦੇ ਕੁਝ ਮਿੰਟ ਬਾਅਦ ਆਪ ਵਿਧਾਇਕ ਆਪਣੀ ਸੀਟਾਂ ’ਤੇ ਵਾਪਸ ਆ ਗਏ ਅਤੇ ਉਸ ਤੋਂ ਬਾਅਦ ਲਗਾਤਾਰ ਮਾਹੌਲ ਗਰਮ ਅਤੇ ਠੰਢਾ ਹੁੰਦਾ ਰਿਹਾ। ਸਦਨ ਵਿੱਚ ਆਪ ਵਿਧਾਇਕ ਆਪਣੀ ਸੀਟਾਂ ‘ਤੇ ਬੈਠ ਕੇ ਕਾਂਗਰਸੀ ਵਿਧਾਇਕਾਂ ਨੂੰ ਚੁੱਪ ਬੈਠਣ ਦੀ ਸਲਾਹ ਦੇ ਰਹੇ ਸਨ ਤਾਂ ਕਾਂਗਰਸੀ ਵਿਧਾਇਕ ਸਦਨ ਦੀ ਵੈਲ ਵਿੱਚ ਲਗਾਤਾਰ ਹੀ ਹੰਗਾਮਾ ਕਰਨ ਵਿੱਚ ਲੱਗੇ ਹੋਏ ਸਨ। Punjab News
ਪ੍ਰਤਾਪ ਬਾਜਵਾ ਨੇ ਦਿੱਤੀ ਚੋਣ ਲੜਨ ਦੀ ਚਿਤਾਵਨੀ, ਮੁੱਖ ਮੰਤਰੀ ਨੇ ਸਵੀਕਾਰੀ
ਵਿਧਾਨ ਸਭਾ ਸਦਨ ਦੇ ਅੰਦਰ ਜਦੋਂ ਪ੍ਰਤਾਪ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਬਹਿਸ਼ ਚਲ ਰਹੀ ਸੀ ਤਾਂ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੂੁਨੌਤੀ ਦਿੱਤੀ ਕਿ ਉਹ ਉਨਾਂ ਦੇ ਮੁਕਾਬਲੇ ਚੋਣ ਲੜ ਕੇ ਦਿਖਾਉਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਤਾਪ ਬਾਜਵਾ ਦੀ ਚੁਨੌਤੀ ਨੂੰ ਸਵਿਕਾਰ ਕਰਦੇ ਹੋਏ ਕਿਹਾ ਕਿ ਜਿਥੇ ਕਹਿਣਗੇ ਉਹ ਉਨਾਂ ਦੇ ਖ਼ਿਲਾਫ਼ ਲੋਕ ਸਭਾ ਦੀ ਚੋਣ ਲੜਨ ਲਈ ਤਿਆਰ ਹਨ।