ਸੱਚੇ ਸੰਤ ਇਨਸਾਨੀਅਤ ਦਾ ਖਜਾਨਾ ਹੁੰਦੇ ਹਨ ਉਨ੍ਹਾਂ ਦਾ ਪੂਰਾ ਜੀਵਨ ਇਨਸਾਨੀਅਤ ਨੂੰ ਮਾਨਵਤਾ ਨਾਲ ਜੋੜਨ ਲਈ ਸਮਰਪਿਤ ਹੁੰਦਾ ਹੈ ਸੱਚੇ ਸੰਤ ਇਨਸਾਨ ਨੂੰ ਸਮਾਜਿਕ ਤੇ ਆਤਮਿਕ ਸੁਖ ਪ੍ਰਦਾਨ ਕਰਨ ਦੇ ਨਾਲ-ਨਾਲ ਮੋਕਸ਼-ਮੁਕਤੀ ਦੇ ਕਾਬਲ ਬਣਾਉਂਦੇ ਹਨ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਮਾਨਵਤਾ ‘ਤੇ ਕੀਤੇ ਗਏ ਪਰਉਪਕਾਰਾਂ ਦਾ ਵਰਣਨ ਕਰਨ ਲਈ ਹਰ ਸ਼ਬਦ ਛੋਟਾ ਪੈ ਜਾਂਦਾ ਹੈ ਪੂਜਨੀਕ ਪਰਮ ਪਿਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਪਿੰਡ ਕੋਟੜਾ, ਤਹਿਸੀਲ ਗੰਧੇਲ ਰਿਆਸਤ ਕੁਲੈਤ (ਬਲੋਚਿਸਤਾਨ) ਦੇ ਰਹਿਣ ਵਾਲੇ ਸਨ ਬੇਪਰਵਾਹ ਸ਼ਾਹ ਮਸਤਾਨਾ ਜੀ ਦੇ ਪੂਜਨੀਕ ਪਿਤਾ ਜੀ ਦਾ ਸ਼ੁੱਭ ਨਾਮ ਸ੍ਰੀ ਪਿੱਲਾ ਮੱਲ ਜੀ ਤੇ ਪੂਜਨੀਕ ਮਾਤਾ ਜੀ ਦਾ ਸ਼ੁੱਭ ਨਾਮ ਤੁਲਸਾਂ ਬਾਈ ਜੀ ਸੀ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ ਚਾਰ ਲੜਕੀਆਂ ਹੀ ਸਨ, ਪੁੱਤਰ ਪ੍ਰਾਪਤੀ ਦੀ ਉਨ੍ਹਾਂ ਨੂੰ ਬਹੁਤ ਅਭਿਲਾਸ਼ਾ ਸੀ ਇਸ ਲਈ ਪਿਤਾ ਸ੍ਰੀ ਪਿੱਲਾ ਮੱਲ ਜੀ ਨੇ ਅਨੇਕ ਸਾਧੂ-ਸੰਤਾਂ ਦੇ ਸਾਹਮਣੇ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਗਟ ਕੀਤੀ ਇੱਕ ਵਾਰ ਪੂਜਨੀਕ ਮਾਤਾ ਜੀ ਦੀ ਮੁਲਾਕਾਤ ਪਰਮਪਿਤਾ ਪਰਮਾਤਮਾ ਦੇ ਇੱਕ ਸੱਚੇ ਸਾਧੂ, ਫ਼ਕੀਰ ਨਾਲ ਹੋਈ ਪੂਜਨੀਕ ਮਾਤਾ ਜੀ ਦੀ ਪੁੱਤਰ ਪ੍ਰਾਪਤੀ ਦੀ ਇੱਛਾ ਨੂੰ ਦੇਖਦਿਆਂ ਉਸ ਫ਼ਕੀਰ ਨੇ ਕਿਹਾ ਕਿ ‘ਪੁੱਤਰ ਤਾਂ ਤੁਹਾਡੇ ਇੱਥੇ ਜਨਮ ਲੈ ਲਵੇਗਾ, ਪਰ ਉਹ ਤੁਹਾਡੇ ਕੰਮ ਨਹੀਂ ਆਵੇਗਾ, ਜੇਕਰ ਇਹ ਸ਼ਰਤ ਮਨਜ਼ੂਰ ਹੈ ਤਾਂ ਦੇਖ ਲਓ’ ਪੂਜਨੀਕ ਮਾਤਾ ਜੀ ਨੇ ਕਿਹਾ ਕਿ ਸਾਨੂੰ ਇਹ ਮਨਜ਼ੂਰ ਹੈ ਤਾਂ ਇਸ ਤਰ੍ਹਾਂ ਰੂਹਾਨੀ ਸੰਤਾਂ, ਪੀਰ-ਫ਼ਕੀਰਾਂ ਦੀ ਦੁਆ ਨਾਲ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖ ‘ਚੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਮਤ ਬਿਕਰਮੀ 1948 (ਸੰਨ 1891) ‘ਚ ਅਵਤਾਰ ਧਾਰਨ ਕੀਤਾ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਹਿਲਾ (ਬਚਪਨ ਦਾ) ਨਾਮ ਪੂਜਨੀਕ ਸ੍ਰੀ ਖੇਮਾਮੱਲ ਜੀ ਸੀ (ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਨੇ ਆਪਣੀ ਸ਼ਰਨ ‘ਚ ਆਉਣ ਤੋਂ ਬਾਅਦ ਬੇਪਰਵਾਹ ਜੀ ਦਾ ਨਾਮ ਬਦਲ ਕੇ ‘ਸ਼ਾਹ ਮਸਤਾਨਾ ਜੀ ਮਹਾਰਾਜ’ ਰੱਖ ਦਿੱਤਾ) ਬੇਪਰਵਾਹ ਜੀ ਦੇ ਪੂਜਨੀਕ ਪਿਤਾ ਜੀ ਪਿੰਡ ‘ਚ ਹੀ ਹਲਵਾਈ ਦੀ ਦੁਕਾਨ ਕਰਦੇ ਸਨ ਜਿਸ ਸਮੇਂ ਪੂਜਨੀਕ ਪਿਤਾ ਜੀ ਦੁਕਾਨ ‘ਤੇ ਨਹੀਂ ਹੁੰਦੇ ਤਾਂ ਬੇਪਰਵਾਹ ਜੀ ਦੁਕਾਨ ‘ਤੇ ਰੱਖੀਆਂ ਸਾਰੀਆਂ ਮਿਠਾਈਆਂ ਸਾਧੂ-ਫ਼ਕੀਰਾਂ ਨੂੰ ਵੰਡ ਦਿੰਦੇ ਇਸ ਤਰ੍ਹਾਂ ਬੇਪਰਵਾਹ ਸ਼ਾਹ ਮਸਤਾਨਾ ਜੀ ਨੂੰ ਬਚਪਨ ਤੋਂ ਮਾਲਕ ਦੀ ਭਗਤੀ ਦਾ ਬਹੁਤ ਸ਼ੌਂਕ ਸੀ ਪੂਜਨੀਕ ਬੇਪਰਵਾਹ ਮਸਤਾਨਾ ਜੀ ਤਾਂ ‘ਸੱਚ’ ਭਾਵ ਪਰਮਾਤਮਾ ਦੀ ਹੀ ਖੋਜ ‘ਚ ਲੱਗੇ ਹੋਏ ਸਨ
ਇਸ ਪ੍ਰਕਾਰ ਆਪ ਜਂ ਨੇ ਅਨੇਕ ਸਾਧੂਆਂ ਨਾਲ ਮੁਲਾਕਾਤ ਕੀਤੀ, ਪਰੰਤੂ ਕਿਤੋਂ ਵੀ ਆਪ ਜੀ ਨੂੰ ਪਰਮਾਤਮਾ ਦੀ ਪ੍ਰਾਪਤ ਦਾ ਸਹੀ ਮਾਰਗ ਨਹੀਂ ਮਿਲ ਸਕਿਆ ਅੰਤ ‘ਚ ਆਪ ਜੀ ਡੇਰਾ ਬਿਆਸ (ਪੰਜਾਬ) ‘ਚ ਆ ਗਏ ਤੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਪ੍ਰਾਪਤ ਕੀਤੀ ਪੂਜਨੀਕ ਬਾਬਾ ਜੀ ਨੇ ਆਪ ਜੀ ਦੀ ਸੱਚੀ ਤੜਫ਼ ਤੇ ਆਪ ਜੀ ‘ਚ ਮਾਲਕ ਦੇ ਸੱਚੇ ਪਿਆਰ ਨੂੰ ਦੇਖ ਕੇ ਬੇਸ਼ੁਮਾਰ ਬਖਸ਼ਿਸ਼ਾਂ ਕੀਤੀਆਂ ਗੁਰੂ ਜੱਸ ਕਰਨ ਲਈ ਪਹਿਲਾਂ ਆਪ ਜੀ ਦੀ ਡਿਊਟੀ ਬਲੋਚਿਸਤਾਨ ‘ਚ ਤੇ ਬਾਅਦ ‘ਚ ਪੱਛਮੀ ਪੰਜਾਬ ਦੇ ਗੋਜਰਾ, ਮਿੰਟਗੁਮਰੀ, ਮੁਲਤਾਨ ਤੇ ਸਿੰਧ ਪ੍ਰਾਂਤ ‘ਚ ਲਾ ਦਿੱਤੀ ਗਈ ਆਪ ਜੀ ਨੇ ਬਲੋਚਿਸਤਾਨ ਸਿੰਧ ਤੇ ਪੰਜਾਬ ਆਦਿ ਪ੍ਰਾਂਤਾ ਦੇ ਅਨੇਕ ਸ਼ਹਿਰਾਂ ਦੇ ਅੰਦਰ ਵੀ ਆਪਣੇ ਸਤਿਗੁਰੂ ਜੀ ਦੀ ਬੇਅੰਤ ਮਹਿਮਾ ਕੀਤੀ ਤੇ ਉੱਥੋਂ ਅਨੇਕ ਜੀਵਾਂ ਨੂੰ ਆਪਣੇ ਨਾਲ ਬਿਆਸ ਲਿਆ ਕੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦਿਵਾਇਆ ਆਖਰ ‘ਚ ਆਪ ਆਪਣਾ ਘਰ-ਬਾਰ ਆਦਿ ਛੱਡ ਕੇ ਬਿਆਸ ਆ ਗਏ ਇੱਥੋਂ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੀ ਪੂਰੀ ਉੱਚ ਰੂਹਾਨੀ ਤਾਕਤ ਜੀਵਾਂ ਨੂੰ ਨਾਮ-ਦਾਨ ਪ੍ਰਦਾਨ ਕਰਕੇ ਭਵ ਤੋਂ ਪਾਰ ਲੰਘਾਉਣ ਦੀ ਜ਼ਿੰਮੇਵਾਰੀ ਦੇ ਕੇ ਆਪਣੀ ਸਾਰੀਆਂ ਇਲਾਹੀ ਬਖਸ਼ਿਸ਼ਾਂ ਨਾਲ ਨਿਵਾਜ ਕੇ ਆਪ ਜੀ ਨੂੰ ਸਰਸਾ ‘ਚ ਭੇਜ ਦਿੱਤਾ ਕਿ ‘ਜਾ ਮਸਤਾਨਾ ਸ਼ਾਹ! ਤੁਹਾਨੂੰ ਬਾਗੜ ਦਾ ਬਾਦਸ਼ਾਹ ਬਦਾਇਆ ਤੇ ਸਤਿਸੰਗ ਲਗਾ ਕੇ ਦੁਨੀਆ ਨੂੰ ਮਾਲਕ ਦਾ ਨਾਮ ਜਪਾ, ਅਸੀਂ ਹਰ ਸਮੇਂ ਤੁਹਾਡੇ ਨਾਲ ਹਾਂ’ ਇਸ ‘ਤੇ ਆਪ ਜੀ ਨੇ ਆਪਣੇ ਮੁਰਸ਼ਿਦ ਕਾਮਿਲ ਤੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਮਨਜ਼ੂਰ ਕਰਵਾਇਆ ਤੇ ਹੋਰ ਵੀ ਅਨੇਕ ਬਖਸ਼ਿਸ਼ਾਂ ਹਾਸਲ ਕੀਤੀਆਂ ਪਹਿਲਾਂ ਤਾਂ ਕੁਝ ਸਮੇਂ ਆਪ ਜੀ ਸਰਸਾ ਸ਼ਹਿਰ ‘ਚ ਰਹੇ, ਫਿਰ ਆਪ ਜੀ ਨੇ ਆਪਣੇ ਮੁਰਸ਼ਦ-ਏ-ਕਾਮਲ ਦੇ ਬਚਨਾਂ ਅਨੁਸਾਰ ਸੰਨ 1948 ‘ਚ ਸ਼ਹਿਰ ‘ਚੋਂ ਬਾਹਰ ਭਾਦਰਾ ਮਾਰਗ ਜਿਸ ਨੂੰ ਹੁਣ ਸ਼ਾਹ ਸਤਿਨਾਮ ਜੀ ਮਾਰਗ ਪੁਕਾਰਿਆ ਜਾਂਦਾ ਹੈ, ‘ਤੇ ‘ਡੇਰਾ ਸੱਚਾ ਸੌਦਾ’ ਸਥਾਪਿਤ ਕੀਤਾ ਆਪ ਜੀ ਨੇ 12 ਸਾਲਾਂ ਤੱਕ ਖੂਬ ਸੋਨਾ, ਚਾਂਦੀ, ਨੋਟ, ਕੱਪੜੇ, ਕੰਬਲ ਆਦਿ ਵੰਡ ਕੇ ਹਜ਼ਾਰਾਂ ਲੋਕਾਂ ਨੂੰ ਬਿਨਾ ਕਿਸੇ ਪਾਖੰਡ ਤੇ ਬਿਨਾ ਕਿਸੇ ਤਰ੍ਹਾਂ ਦੇ ਦਾਨ-ਚੜਾਵੇ ਆਦਿ ਦੇ ਮਾਲਕ ਦਾ ਸੱਚਾ ਨਾਮ ਜਪਾਇਆ ਆਪ ਜੀ ਨੇ ਧਰਮ-ਜਾਤੀ, ਅਮੀਰ-ਗਰੀਬ ਆਦਿ ਦੇ ਭੇਦਭਾਵ ਨੂੰ ਮਿਟਾ ਕੇ ਸਭ ਨੂੰ ਇੱਕ ਜਗ੍ਹਾ ‘ਤੇ ਬਿਠਾਇਆ ਤੇ ਉਨ੍ਹਾਂ ‘ਚੋਂ ਈਰਖਾ, ਨਫ਼ਰਤ, ਦੁਈ-ਦਵੈਸ਼ ਨੂੰ ਦੂਰ ਕਰਕੇ ਸਭ ਨੂੰ ਪ੍ਰੇਮ ਦਾ ਪਾਠ ਪੜ੍ਹਾਇਆ ਤੇ ਅੰਦਰ ਵਾਲੇ ਜ਼ਿੰਦਗਾ ਰਾਮ, ਓਮ, ਹਰਿ, ਅੱਲ੍ਹਾ, ਰਾਮ, ਵਾਹਿਗੁਰੂ, ਖੁਦਾ, ਰੱਬ ਦਾ ਸੱਚਾ ਨਾਮ-ਦਾਨ ਦੇ ਕੇ ਉਨ੍ਹਾਂ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰਵਾਇਆ ਆਪਣਾ ਨੂਰੀ ਚੋਲਾ ਬਦਲਣ ਤੋਂ ਦੋ-ਢਾਈ ਸਾਲ ਪਹਿਲਾਂ ਹੀ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਮੁਸ਼ਕਲ ਪ੍ਰੀਖਿਆ ਤੋਂ ਬਾਅਦ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਆਪ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੀ ਬਹੁਤ ਹੀ ਸਖ਼ਤ ਪ੍ਰੀਖਿਆ ਲਈ ਤੇ ਆਪਣੀ ਦਇਆ-ਮਿਹਰ, ਰਹਿਮਤ ਦੁਆਰਾ ਹਰ ਤਰ੍ਹਾਂ ਨਾਲ ਭਰਪੂਰ ਕਰਕੇ ਮਿਤੀ 28 ਫਰਵਰੀ 1960 ਨੂੰ ਨੋਟਾਂ ਦੇ ਹਾਰ ਪਹਿਨਾ ਕੇ ਤੇ ਜੀਪ ‘ਚ ਸਵਾਰ ਕਰਕੇ ਮੌਜ਼ੂਦ ਸਮੂਹ ਸਾਧ-ਸੰਗਤ ਸਮੇਤ ਪੂਰੇ ਸ਼ਾਨੋ ਸ਼ੌਕਤ ਨਾਲ ਜਲੂਸ ਦੀ ਸ਼ਕਲ ‘ਚ ਸਰਸਾ ਸ਼ਹਿਰ ‘ਚ ਘੁੰਮਾਇਆ ਆਪ ਜੀ ਨੇ ਬਚਨ ਫ਼ਰਮਾਇਆ ਕਿ ਸ. ਸਤਿਨਾਮ ਸਿੰਘ ਜੀ ਨੂੰ ਅੱਜ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ ਤੇ ਅਨਾਮੀ ਗੁਫ਼ਾ ‘ਚ ਸ਼ਸ਼ੋਭਿਤ ਕਰਕੇ ਫਿਰ ਤੋਂ ਫ਼ਰਮਾਇਆ ਕਿ ‘ਦੁਨੀਆ ਦੀ ਕੋਈ ਵੀ ਤਾਕਤ ਇਨ੍ਹਾਂ ਨੂੰ ਹਿਲਾ ਨਹੀਂ ਸਕੇਗੀ’ ਇਸ ਤਰ੍ਹਾਂ ਸਾਧ-ਸੰਗਤ ਦੀ ਸੇਵਾ ਤੇ ਸੱਚਾ ਸੌਦਾ ਦਰਬਾਰ ਦੀ ਪੂਰੀ ਜ਼ਿੰਮੇਵਾਰੀ ਪੂਜਨੀਕ ਪਰਮ ਪਿਤਾ ਜੀ ਨੂੰ ਸੌਂਪ ਕੇ ਆਪ ਜੀ ਖੁਦ 18 ਅਪਰੈਲ 1960 ਨੂੰ ਅਨਾਮੀ ਦੇਸ਼ ‘ਚ ਜੋਤੀ-ਜੋਤ ਸਮਾ ਗਏ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ‘ਚ ਹਰ ਸਾਲ ਵਾਂਗ ਇਸ ਵਾਰ ਵੀ 18 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ 10ਵਾਂ ਯਾਦ-ਏ-ਮੁਰਸ਼ਿਦ ਫ੍ਰੀ ਅਪੰਗਤਾ ਨਿਵਾਰਨ ਕੈਂਪ’ ਲਾਇਆ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।