ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਭੈਣਾਂ ਸੇਰੇਨਾ ਅਤੇ ਵੀਨਸ ਵਿਲਿਅਮਜ਼ ਨੂੰ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਮਹਿਲਾ ਡਬਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਜਿੱਥੇ ਦੋਵੇਂ ਭੈਣਾਂ ਆਪਣੇ ਤੀਸਰੇ ਖ਼ਿਤਾਬ ਲਈ ਖੇਡਣਗੀਆਂ ਸੇਰੇਨੇ ਅਤੇ ਉਸਦੀ ਵੱਡੀ ਭੈਣ ਵੀਨਸ ਨੇ ਆਪਣੇ ਕਰੀਅਰ ‘ਚ ਸਾਲ 1999 ਅਤੇ 2010 ‘ਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਹਾਲਾਂਕਿ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਇਸ ਜਿੱਤ ਤੋਂ ਬਾਅਦ ਸਿਰਫ਼ ਦੋ ਵਾਰ ਇਕੱਠੀਆਂ ਉੱਤਰੀਆਂ ਜਿਸ ਵਿੱਚ 2013 ‘ਚ ਪਹਿਲੇ ਗੇੜ ‘ਚ ਜਦੋਂਕਿ 2016 ‘ਚ ਤੀਸਰੇ ਗੇੜ ‘ਚ ਹਾਰ ਕੇ ਬਾਹਰ ਹੋ ਗਈਆਂ ਸਨ। (Serena-Venus)
ਤਿੰਨ ਵਾਰ ਦੀ ਫਰੈਂਚ ਓਪਨ ਚੈਂਪੀਅਨ ਸੇਰੇਨਾ ਨੇ ਆਖ਼ਰੀ ਵਾਰ ਸਾਲ 2017 ‘ਚ ਆਸਟਰੇਲੀਅਨ ਓਪਨ ਦੇ ਰੂਪ ‘ਚ ਆਪਣਾ ਆਖ਼ਰੀ ਗਰੈਂਡ ਸਲੈਮ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਸਤੰਬਰ ‘ਚ ਆਪਣੀ ਬੱਚੀ ਦੇ ਜਨਮ ਦੇ ਕਾਰਨ ਫਿਰ ਕੋਰਟ ਤੋਂ ਬਾਹਰ ਰਹੀ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਮਰੀਕੀ ਖਿਡਾਰਨ ਫਿਲਹਾਲ ਰੈਂਕਿੰਗ ‘ਚ 400 ਤੋਂ ਬਾਹਰ ਪਹੁੰਚ ਗਈ ਹੈ ਜਿਸ ਕਾਰਨ ਉਸਨੂੰ ਇਸ ਵਾਰ ਟੂਰਨਾਮੈਂਟ ‘ਚ ਦਰਜਾ ਨਹੀਂ ਦਿੱਤਾ ਗਿਆ ਹੈ ਪਰ ਨਿਯਮਾਂ ਅਨੁਸਾਰ ਅਜਿਹੇ ਚੋਟੀ ਦੇ ਖਿਡਾਰੀਆਂ ਨੂੰ ਵਾਈਲਡ ਕਾਰਡ ਰਾਹੀਂ ਮੁੱਖ ਡਰਾਅ ‘ਚ ਜਗ੍ਹਾ ਦਿੱਤੀ ਜਾਂਦੀ ਹੈ। (Serena-Venus)