ਸੇਰੇਨਾ ਨੇ ਵੱਡੀ ਭੈਣ ਵੀਨਸ ਨੂੰ ਕੀਤਾ ਬਾਹਰ

 

ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ

ਨਿਊਯਾਰਕ, 1 ਸਤੰਬਰ

ਸੇਰੇਨਾ ਵਿਲਿਅਮਸ ਨੇ ਵੱਡੀ ਭੈਣ ਵੀਨਸ ਵਿਰੁੱਧ ਕਰੀਅਰ ਦੇ 30ਵੇਂ ਮੁਕਾਬਲੇ ਨੂੰ ਆਸਾਨੀ ਨਾਲ ਜਿੱਤਦੇ ਹੋਏ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਪੁਰਸ਼ਾਂ ‘ਚ ਕਨਾਡਾ ਦੇ ਮਿਲੋਸ ਰਾਓਨਿਕ ਨੇ ਸਾਬਕਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਬਾਹਰ ਕਰ ਦਿੱਤਾ
ਅਮਰੀਕੀ ਖਿਡਾਰੀ ਸੇਰੇਨਾ ਨੇ ਮਹਿਲਾ ਸਿੰਗਲ ਦੇ ਤੀਸਰੇ ਗੇੜ ‘ਚ ਵੀਨਸ ਨੂੰ ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਦਰਮਿਆਨ ਇਹ ਮੁਕਾਬਲਾ ਹਾਈਪ੍ਰੋਫਾਈਲ ਮੰਨਿਆ ਜਾ ਰਿਹਾ ਸੀ ਪਰ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਛੋਟੀ ਭੈਣ ਨੇ ਵੱਡੀ ਭੈਣ ਨੂੰ ਕੋਈ ਰੋਮਾਂਚ ਪੈਦਾ ਨਹੀਂ ਕਰਨ ਦਿੱਤਾ ਸੇਰੇਨਾ ਨੇ ਮੈਚ ਦਰਮਿਆਨ ਆਪਣੀ ਅੱਡੀ ਦੀ ਸੱਟ ਲਈ ਮੈਡੀਕਲ ਟਾਈਮਆਊਟ ਲਿਆ ਅਤੇ ਬੈਂਡੇਜ਼ ਬੰਨ੍ਹ ਕੇ ਖੇਡਦਿਆਂ ਵੀ ਆਸਾਨ ਜਿੱਤ ਦਰਜ ਕਰ ਲਈ
ਸੇਰੇਨਾ ਨੇ ਭੈਣ ਵਿਰੁੱਧ ਕਰੀਅਰ ਦੇ 30ਵੇਂ ਮੈਚ ‘ਚ ਜਿੱਤ ਤੋਂ ਬਾਅਦ ਕਿਹਾ ਕਿ ਕੋਰਟ ‘ਤੇ ਵਾਪਸੀ ਤੋਂ ਬਾਅਦ ਇਹ ਮੇਰਾ ਸਭ ਤੋਂ ਚੰਗਾ ਮੈਚ ਹੈ ਮੈਂ ਬਹੁਤ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਮੈਨੂੰ ਇਸ ਦਾ ਫਾਇਦਾ ਮਿਲਦਾ ਰਹੇਗਾ
ਉੱਥੇ ਵੀਨਸ ਨੇ ਸੇਰੇਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਛੋਟੀ ਭੈਣ ਨੇ ਅਜਿਹੀ ਟੈਨਿਸ ਖੇਡੀ ਜਿਸ ਦਾ ਜਵਾਬ ਨਹੀਂ ਸੀ ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੇ ਕਿਹਾ ਕਿ ਮੈਂ ਅਜਿਹਾ ਮੈਚ ਪਹਿਲਾਂ ਨਹੀਂ ਖੇਡੀ ਜਿੱਥੇ ਮੈਂ ਗੇਂਦ ਨੂੰ ਵੀ ਛੂਹ ਨਹੀਂ ਸਕੀ ਜਦੋਂ ਤੁਹਾਡਾ ਵਿਰੋਧੀ ਅਜਿਹੀ ਖੇਡ ਖੇਡਦਾ ਹੈ ਤਾਂ ਤੁਹਾਨੂੰ ਹਾਰ ‘ਤੇ ਦੁਖੀ ਨਹੀਂ ਹੋਣਾ ਚਾਹੀਦਾ

 

ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ

ਇੱਕ ਹੋਰ ਰੋਮਾਂਚ ਮੈਚ ‘ਚ ਕਨਾਡਾਈ ਖਿਡਾਰੀ ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਤੀਸਰੇ ਗੇੜ ਂਚ 7-6, 6-4, 6-3 ਨਾਲ ਲਗਾਤਾਰ ਸੈੱਟਾਂ ‘ਚ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ ਸਵਿਸ ਖਿਡਾਰੀ 2016 ‘ਚ ਇੱਥੇ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਖੇਡ ਰਿਹਾ ਹੈ ਗੋਢੇ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਪੁਰਸ਼ ਡਰਾਅ ‘ਚ ਸਭ ਤੋਂ ਮਜ਼ਬੂਤ ਖਿਡਾਰੀਆਂ ‘ਚ ਮੰਨੇ ਜਾ ਰਹੇ ਸਨ ਪਰ ਉਹ ਰਾਓਨਿਕ ਸਾਹਮਣੇ ਚੁਣੌਤੀ ਪੇਸ਼ ਨਾ ਕਰ ਸਕੇ

 

 

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ