ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿਆ

Share Bazar

ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿਆ

ਮੁੰਬਈ। ਸ਼ੇਅਰ ਬਾਜ਼ਾਰ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 290.73 ਅੰਕ ਯਾਨੀ 0.96% ਦੀ ਗਿਰਾਵਟ ਨਾਲ 30089.08 ਦੇ ਪੱਧਰ ‘ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 76.15 ਅੰਕ ਯਾਨੀ ਕਿ 0.85 ਫੀਸਦੀ ਦੀ ਗਿਰਾਵਟ ਨਾਲ 8849.15 ਅੰਕ  ‘ਤੇ ਖੁੱਲ੍ਹਿਆ। ਬੁੱਧਵਾਰ ਨੂੰ ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਦੇ ਕਾਰਨ ਘਰੇਲੂ ਬਾਜ਼ਾਰ ਵਿਚ ਵੀ ਗਿਰਾਵਟ ਮਿਲੀ।

ਅਮਰੀਕੀ ਬਾਜ਼ਾਰ ਡਾਓ ਜੋਨਸ 1.86% ਦੀ ਗਿਰਾਵਟ ਦੇ ਨਾਲ 445.41 ਅੰਕ ‘ਤੇ 23,504.30 ‘ਤੇ ਬੰਦ ਹੋਇਆ। ਨੈਸਡੇਕ 1.44 ਫੀਸਦੀ ਦੀ ਗਿਰਾਵਟ ਦੇ ਨਾਲ 122.56 ਅੰਕ ਹੇਠਾ 8,393.18 ਦੇ ਪੱਧਰ ‘ਤੇ ਬੰਦ ਹੋਇਆ ਹੈ। ਐੱਸ ਐਂਡ ਪੀ ਦੀ 2.20 ਫੀਸਦੀ ਦੀ ਗਿਰਾਵਟ ਦੇ ਨਾਲ 62.70 ਅੰਕ ਹੇਠਾਂ 2,783.36 ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਫਰਾਂਸ, ਕੈਨੇਡਾ, ਜਰਮਨੀ, ਇਟਲੀ ਅਤੇ ਜਾਪਾਨ ਦੇ ਸ਼ੇਅਰ ਬਾਜ਼ਾਰਾਂ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.07 ਅੰਕ ਦੀ ਤੇਜ਼ੀ ਨਾਲ 2.08 ਅੰਕ ਉੱਪਰ 2,813.26 ਦੇ ਪੱਧਰ ‘ਤੇ ਬੰਦ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here