ਸ਼ੇਅਰ ਬਜ਼ਾਰਾਂ ‘ਚ ਦੀਵਾਲੀ ਦੀ ਰੌਣਕ, ਸੈਂਸੇਕਸ 42 ਹਜ਼ਾਰ ਤੋਂ ਪਾਰ

Sensex

ਸ਼ੇਅਰ ਬਜ਼ਾਰਾਂ ‘ਚ ਦੀਵਾਲੀ ਦੀ ਰੌਣਕ, ਸੈਂਸੇਕਸ 42 ਹਜ਼ਾਰ ਤੋਂ ਪਾਰ

ਮੁੰਬਈ। ਦੇਸ਼ ਦੇ ਸ਼ੇਅਰ ਬਜ਼ਾਰਾਂ ‘ਚ ਦੀਵਾਲੀ ਤੋਂ ਇੱਕ ਹਫ਼ਤੇ ਪਹਿਲਾਂ ਹੀ ਸੋਮਵਾਰ ਨੂੰ ਇਸ ਦੀ ਰੌਣਕ ਦਿਖਾਈ ਦਿੱਤੀ ਤੇ ਬੰਬੇ ਸ਼ੇਅਰ ਬਜ਼ਾਰ ਦਾ ਸੈਂਸੇਕਸ 500 ਅੰਕ ਦੇ ਵਾਧੇ ਨਾਲ ਸ਼ੁਰੂਆਤੀ ਕਾਰੋਬਾਰ ‘ਚ ਹੀ 42 ਹਜ਼ਾਰ ਅੰਕ ਨੂੰ ਪਾਰ ਕਰ ਗਿਆ, ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 150 ਅੰਕਾਂ ਦਾ ਜ਼ੋਰਦਾਰ ਵਾਧਾ ਰਿਹਾ।

Sensex

ਚਾਰੇ ਪਾਸੇ ਲਿਵਾਲੀ ਨਾਲ ਸੈਂਸੇਕਸ ਸ਼ੁੱਕਰਵਾਰ ਦੇ ਬੰਦ 41893.06 ਅੰਕ ਦੇ ਮੁਕਾਬਲੇ ‘ਚ 42273.97 ਅੰਕ ‘ਤੇ ਖੁੱਲ੍ਹਿਆ ਤੇ 42566.34 ਤੱਕ ਵਧਣ ਤੋਂ ਬਾਅਦ ਫਿਲਹਾਲ 42448.03 ਅੰਕ ‘ਤੇ 554.97 ਉੱਚਾ ਹੈ। ਨਿਫਟੀ ਵੀ ਪਿੱਛੇ ਨਹੀਂ ਰਿਹਾ। ਸ਼ੁਰੂ ‘ਚ 12399.40 ਅੰਕ ‘ਤੇ ਖੁੱਲ੍ਹ ਕੇ ਉੱਪਰ 12451.80 ਤੱਕ ਗਿਆ  ਤੇ ਫਿਲਹਾਲ 12419.15 ਅੰਕ ‘ਤੇ 155.60 ਉੱਚੇ ‘ਚ ਕਾਰੋਬਾਰ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.