ਸੇਂਸੇਕਸ ਪਹਿਲੀ ਵਾਰ 42 ਹਜ਼ਾਰ ਪਾਰ

Sharemarket

Sensex ਪਹਿਲੀ ਵਾਰ 42 ਹਜ਼ਾਰ ਪਾਰ
ਨਿਫਟੀ ਵੀ ਚਾਰ ਅੰਕ ਦੀ ਬੜਤ ਨਾਲ 12347.10 ‘ਤੇ ਖੁੱਲ੍ਹਿਆ

ਮੁੰਬਈ, ਏਜੰਸੀ। ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਅਤੇ ਘਰੇਲੂ ਪੱਧਰ ‘ਤੇ ਮਜਬੂਤ ਨਿਵੇਸ਼ ਧਾਰਨਾ ਦੇ ਦਮ ‘ਤੇ ਬੀਐਸਈ ਦਾ ਸੇਂਸੇਕਸ (Sensex) ਵੀਰਵਾਰ ਨੂੰ ਪਹਿਲੀ ਵਾਰ 42000 ਅੰਕ ਦੇ ਪਾਰ ਪਹੁੰਚ ਗਿਆ । ਸੇਂਸੇਕਸ ਦੀ ਸ਼ੁਰੂਆਤ 52.01 ਅੰਕ ਦੀ ਬੜਤ ਨਾਲ 41, 924.74 ਅੰਕਾਂ ‘ਤੇ ਹੋਈ ਅਤੇ ਕੁਝ ਹੀ ਦੇਰ ‘ਚ 42000 ਅੰਕ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦਾ ਹੋਇਆ ਇਹ 42059.45 ਅੰਕ ‘ਤੇ ਪਹੁੰਚ ਗਿਆ। ਰਿਲਾਇੰਸ ਇੰਡਸਟਰੀ, ਆਈਟੀਸੀ ਅਤੇ ਟੀਸੀਐਸ ਵਰਗੀਆਂ ਦਿੱਗਜ ਕੰਪਨੀਆਂ ਦੇ ਸ਼ੇਅਰਾਂ ‘ਚ ਹੋਈ ਲਿਵਾਲੀ ਨਾਲ ਸ਼ੇਅਰ ਬਜ਼ਾਰ ਨੂੰ ਸਮਰਥਨ ਮਿਲਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਪਿਛਲੇ ਦਿਨ ਦੇ 12.343.30 ਦੇ ਮੁਕਾਬਲੇ ਕਰੀਬ ਚਾਰ ਅੰਕ ਦੀ ਬੜਤ ਨਾਲ 12347.10 ਦੇ ਅੰਕ ‘ਤੇ ਖੁੱਲ੍ਹਿਆ ਅਤੇ 12389.05 ਅੰਕ ਤੱਕ ਪਹੁੰਚਣ ‘ਚ ਕਾਮਯਾਬ ਰਿਹਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।