(ਸੰਜੀਵ ਤਾਇਲ) ਬੁਢਲਾਡਾ। ਕਾਂਗਰਸ ਦੇ ਹਲਕਾ ਇੰਚਾਰਜ ਡਾ: ਰਣਵੀਰ ਕੌਰ ਮੀਆਂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਉਂਦੀਆਂ ਲੋਕ ਸਭਾਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਜਥੇਬੰਦਕ ਢਾਂਚੇ ਨੁੰ ਚੁਸਤ-ਦਰੁਸਤ ਕਰਨ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵਿਧਾਨ ਸਭਾ ਹਲਕਾ ਬੁਢਲਾਡਾ ਅੰਦਰ ਹਲਕੇ ਦੇ ਸੀਨੀਅਰ ਆਗੂਆਂ ਵੱਲੋਂ ਪਾਰਟੀ ਦੇ ਪੁਰਾਣੇ ਆਗੂ ਤੇ ਵਰਕਰ, ਜੋ ਪਿਛਲੇ ਸਮੇਂ ਦੇ ਕੁਝ ਕਾਰਨਾਂ ਕਰਕੇ ਕਈ ਸਾਲਾਂ ਤੋਂ ਸਰਗਰਮ ਰਾਜਨੀਤੀ ਤੋਂ ਪਰ੍ਹੇ ਆਪਣੇ ਘਰਾਂ ’ਚ ਬੈਠੈ ਸਨ ਨੂੰ ਮੁੜ ਤੋਂ ਪਾਰਟੀ ਨਾਲ ਜੋੜਨਾ ਸ਼ੁਰੂ ਕੀਤਾ ਹੈ। Congress
ਇਹ ਵੀ ਪਡ਼੍ਹੋ: ਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਦੌਰਾ
ਉਨ੍ਹਾਂ ਦੱਸਿਆ ਕਿ ਅੱਜ ਕਾਂਗਰਸੀ ਆਗੂ ਸਰਬਜੀਤ ਸਿੰਘ ਮੀਆਂ, ਜਿਲ੍ਹਾ ਮੀਤ ਪ੍ਰਧਾਨ ਜਗਮੋਹਨ ਜੋਨੀ, ਲਛਮਣ ਸਿੰਘ ਗੰਢੂਆਂ ਸਮੇਤ ਹੋਰਨਾਂ ਆਗੂਆਂ ਦੀ ਹਾਜ਼ਰੀ ’ਚ ਬੁਢਲਾਡਾ ਸ਼ਹਿਰ ਦੇ ਸਾਬਕਾ ਕਾਉਂਸਲਰ ਰਾਕੇਸ਼ ਕੁਮਾਰ ਬੱਗਾ ਅਤੇ ਭੂਸ਼ਨ ਕੁਮਾਰ ਵਰਮਾ ਸਾਬਕਾ ਪੰਚ ਤੇ ਸਾਬਕਾ ਮੈਂਬਰ ਮਾਰਕਿਟ ਕਮੇਟੀ ਬੁਢਲਾਡਾ ਮੁੜ ਤੋਂ ਕਾਂਗਰਸ ਦੀਆਂ ਸਰਗਰਮੀਆਂ ਨਾਲ ਜੁੜ ਗਏ ਹਨ।
ਇੱਕ ਸਵਾਲ ਦੇ ਜਵਾਬ ’ਚ ਡਾ. ਮੀਆਂ ਨੇ ਕਿਹਾ ਕਿ ਪ੍ਰਦੇਸ਼ ਪ੍ਰਧਾਨ ਵੱਲੋਂ ਐਲਾਨੇ ਗਏ ਹਲਕਾ ਕੋ-ਆਰਡੀਨੇਟਰਾਂ ਨੂੰ ਪਾਰਟੀ ਦੇ ਸਥਾਨਕ ਆਗੂ ਤੇ ਵਰਕਰ ਪੂਰਾ-ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਭੂਰਾ ਸਿੰਘ ਗਾਦੜਪੱਤੀ, ਲਾਟ ਸਿੰਘ ਬੋਹਾ, ਸੁਨੀਲ ਕੁਮਾਰ ਸ਼ਹਿਰੀ ਪ੍ਰਧਾਨ ਬੋਹਾ ਅਤੇ ਗੁਰਦਾਸ ਸਿੰਘ ਸਰਦਾਰੇ ਵਾਲਾ ਆਦਿ ਆਗੂ ਹਾਜ਼ਰ ਸਨ। Congress