ਲੁਧਿਆਣਾ (ਜਸਵੀਰ ਸਿੰਘ ਗਹਿਲ)। Crime News : ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਖੋਹ ਕੀਤੇ ਮੋਬਾਇਲ ਵੇਚਣ ਖੜ੍ਹਿਆਂ ’ਤੇ ਧਾਵਾ ਬੋਲਦਿਆਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਦੋ ਫ਼ਰਾਰ ਹੋ ਗਏ। ਮੌਕੇ ਤੋਂ ਪੁਲਿਸ ਨੇ ਮੋਟਰਸਾਈਕਲ, ਇੱਕ ਦਰਜਨ ਤੋਂ ਵੱਧ ਮੋਬਾਇਲ ਫੋਨ ਅਤੇ ਤਲਵਾਰਾਂ ਬਰਾਮਦ ਕੀਤੀਆਂ ਹਨ।
ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸੀ ਅਫ਼ਸਰ ਰਾਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ’ਚ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬਾੜ੍ਹੇਵਾਲ ਚੌਂਕ ’ਚ ਮੌਜੂਦ ਸੀ। ਜਿੱਥੇ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਕੁੱਝ ਨੌਜਵਾਨ ਜੋ ਇਲਾਕੇ ਅੰਦਰ ਹਮ ਮਸ਼ਵਰਾ ਹੋ ਕੇ ਤੇਜਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਾਂ- ਖੋਹਾਂ ਕਰਦੇ ਹਨ, ਅੱਜ ਵੀ ਸੂਆ ਰੋਡ ਪੁਲੀ ਇਆਲੀ ਕਲਾਂ ਵਿਖੇ ਖੋਹ ਕੀਤੇ ਮੋਬਾਇਲ ਵੇਚਣ ਦੀ ਤਾਕ ਵਿੱਚ ਖੜ੍ਹੇ ਹਨ।
Also Read : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ
ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ ’ਤੇ ਪੁਲਿਸ ਨੇ ਸੂਆ ਰੋਡ ਪੁਲੀ ਇਲਾਲੀ ਕਲਾਂ ਵਿਖੇ ਰੇਡ ਕੀਤੀ ਤਾਂ ਮੌਕੇ ਤੋਂ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਪਿੰਡ ਤਲਵਾੜਾ, ਕਰਨ ਵਾਸੀ ਪ੍ਰਤਾਪ ਸਿੰਘ ਵਾਲਾ, ਦੀਪਕ ਕੁਮਾਰ ਤੇ ਟਿੰਕੂ ਵਾਸੀਆਨ ਇਆਲੀ ਖੁਰਦ ਨੂੰ ਕਾਬੂ ਕਰ ਲਿਆ। ਜਦਕਿ ਗੋਪੀ ਤੇ ਜੋਬਨ ਵਾਸੀਅਨ ਬੀਰਮੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਵਿਅਕਤੀਆਂ ਦੇ ਕਬਜ਼ੇ ਵਿੱਚੋਂ ਇੱਕ ਬਿਨ੍ਹਾਂ ਨੰਬਰ ਸਪਲੈਂਡਰ ਮੋਟਰਸਾਇਲ, 13 ਮੋਬਾਇਲ ਫੋਨ ਤੇ ਦੋ ਤਲਵਾਰਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲਾ ਦਰਜ਼ ਕਰਨ ਤੋਂ ਬਾਅਦ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ। ਜਲਦ ਹੀ ਫ਼ਰਾਰ ਨੂੰ ਵੀ ਕਾਬੂ ਕਰ ਲਿਆ ਜਾਵੇਗਾ।