Varanasi News: ਸੈਲਫੀ ਦੇ ਸ਼ੌਕੀਨ ਸਾਵਧਾਨ, ਤਿੰਨ ਵਿਦਿਆਰਥੀ ਗੰਗਾ ’ਚ ਡੁੱਬੇ

Varanasi News
Varanasi News: ਸੈਲਫੀ ਦੇ ਸ਼ੌਕੀਨ ਸਾਵਧਾਨ, ਤਿੰਨ ਵਿਦਿਆਰਥੀ ਗੰਗਾ ’ਚ ਡੁੱਬੇ

ਲੜਕੀ ਗੰਗਾ ’ਚ ਡਿੱਗੀ ਤਾਂ ਉਸ ਨੂੰ ਬਚਾਉਣ ਲਈ ਦੋ ਲੜਕੇ ਵੀ ਡੁੱਬੇ | Varanasi News

  • ਪਟਨਾ ਤੋਂ ਆਇਆ ਸੀ 6 ਵਿਦਿਆਰਥੀਆਂ ਦਾ ਸਮੂਹ | Varanasi News

ਵਾਰਾਣਸੀ (ਸੱਚ ਕਹੂੰ ਨਿਊਜ਼)। Varanasi News:  ਵਾਰਾਣਸੀ ਦੇ ਸਾਹਮਣੇ ਘਾਟ ’ਤੇ ਸੈਲਫੀ ਲੈਣ ਦੌਰਾਨ ਹਾਦਸਾ ਵਾਪਰ ਗਿਆ। 3 ਵਿਦਿਆਰਥੀ ਗੰਗਾ ’ਚ ਡੁੱਬ ਗਏ। ਇੱਕ ਵਿਦਿਆਰਥੀ ਦੀ ਲਾਸ਼ ਬਰਾਮਦ ਹੋ ਗਈ ਹੈ। ਜਦਕਿ ਦੋ ਦੀ ਭਾਲ ਲਗਾਤਾਰ ਜਾਰੀ ਹੈ। ਘਟਨਾ ਰਾਤ 1:30 ਵਜੇ ਵਾਪਰੀ ਹੈ। ਸੈਲਫੀ ਲੈਂਦੇ ਸਮੇਂ ਪਹਿਲਾਂ ਲੜਕੀ ਗੰਗਾ ’ਚ ਡਿੱਗ ਗਈ। ਉਸ ਨੂੰ ਬਚਾਉਣ ਲਈ ਦੋ ਮੁੰਡਿਆਂ ਨੇ ਵੀ ਛਾਲ ਲਾ ਦਿੱਤੀ। ਉਹ ਦੋਵੇਂ ਵੀ ਡੁੱਬ ਗਏ। ਤਿੰਨੇ ਪਟਨਾ ਦੇ ਰਹਿਣ ਵਾਲੇ ਸਨ। ਐਤਵਾਰ ਸਵੇਰੇ ਜਲ ਪੁਲਿਸ, ਐਨਡੀਆਰਐਫ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਲਾਪਤਾ ਲੜਕੀ ਤੇ ਨੌਜਵਾਨ ਦੀ ਤਲਾਸ਼ ਜਾਰੀ ਹੈ। ਗੰਗਾ ’ਚ ਪਾਣੀ ਤੇਜ਼ ਹੋਣ ਕਾਰਨ ਦਿੱਕਤ ਆ ਰਹੀ ਹੈ। Varanasi News

3 ਕੁੜੀਆਂ ਤੇ 3 ਮੁੰਡਿਆਂ ਦਾ ਗਰੁੱਪ ਆਇਆ ਸੀ ਘੁੰਮਣ | Varanasi News

ਸਥਾਨਕ ਦੁਕਾਨਦਾਰ ਨੇ ਦੱਸਿਆ ਕਿ, ਰਾਤ 1:30 ਵਜੇ 6 ਲੋਕਾਂ ਦਾ ਗਰੁੱਪ ਆਇਆ ਸੀ। ਇਸ ਵਿੱਚ 3 ਲੜਕੀਆਂ ਸਨ ਤੇ 3 ਲੜਕੇ ਘੁੰਮਣ ਲਈ ਆਏ ਸਨ। ਘਾਟ ਤੋਂ ਕੁਝ ਦੂਰੀ ’ਤੇ ਇੱਕ ਜੇਟੀ ਲਾਈ ਗਈ ਸੀ। ਉੱਥੇ ਇੱਕ ਲੜਕੀ ਸੈਲਫੀ ਲੈਣ ਲਈ ਆਈ, ਫਿਰ ਉਹ ਗੰਗਾ ਦੇ ਪਾਣੀ ’ਚ ਡਿੱਗ ਗਈ। ਉਸ ਨੂੰ ਬਚਾਉਣ ਲਈ 2 ਲੜਕੇ ਆਏ, ਉਹ ਵੀ ਛਾਲ ਮਾਰ ਗਏ ਸਨ। ਸਾਰੇ ਮੁੰਡੇ-ਕੁੜੀਆਂ ਮੁਗਲਸਹਾਏ ਸਟੇਸ਼ਨ ਤੋਂ ਵਾਰਾਣਸੀ ਆਏ ਸਨ। ਸਵੇਰੇ 5 ਵਜੇ ਉਨ੍ਹਾਂ ਦੀ ਜੈਪੁਰ ਲਈ ਟਰੇਨ ਸੀ।

Read This : RHUMI: ਭਾਰਤ ਦਾ ਇੱਕ ਹੋਰ ਕਮਾਲ

ਤਿੰਨੇ ਪਟਨਾ ਦੇ ਰਹਿਣ ਵਾਲੇ | Varanasi News

ਡੁੱਬਣ ਵਾਲਿਆਂ ’ਚ ਵੈਭਵ ਸਿੰਘ (21) ਵਾਸੀ ਚੰਦਮਾਰੀ ਮੁਹੱਲਾ, ਮੋਤੀਹਾਰੀ ਪਟਨਾ ਸ਼ਾਮਲ ਹੈ, ਜੋ ਵਿਵੇਕਾਨੰਦ ਗਲੋਬਲ ਯੂਨੀਵਰਸਿਟੀ, ਜੈਪੁਰ ’ਚ ਐਲਐਨਬੀ ਪਹਿਲੇ ਸਾਲ ਦਾ ਵਿਦਿਆਰਥੀ ਹੈ। ਦੂਜਾ ਰਿਸ਼ੀ ਸਿੰਘ (21) ਵਾਸੀ ਚੰਦਮਾਰੀ ਮੁਹੱਲਾ ਮੋਤੀਹਾਰੀ ਪਟਨਾ, ਜਿਹੜਾ ਪਟਨਾ ਦੇ ਐੱਮਐੱਸ ਕਾਲਜ਼ ’ਚ ਬੀਏ ਤੀਜੇ ਸਾਲ ਦਾ ਵਿਦਿਆਰਥੀ ਹੈ। ਤੀਜੀ ਸੋਨਾ ਸਿੰਘ ਉਰਫ਼ ਨਿਧੀ (19) ਵਾਸੀ ਰਕਸੌਲ ਬਕਸੌਰਾ, ਮੋਤੀਹਾਰੀ ਪਟਨਾ ਹੈ ਜੋ ਕਿ ਪਟਨਾ ’ਚ ਹੀ ਫਿਜ਼ੀਓਥੈਰੇਪੀ ਦਾ ਕੋਰਸ ਕਰ ਰਹੀ ਸੀ, ਉਹ ਦੂਜੇ ਸਾਲ ਦੀ ਵਿਦਿਆਰਥਣ ਹੈ। Varanasi News

LEAVE A REPLY

Please enter your comment!
Please enter your name here