ਨਵੀਂ ਦਿੱਲੀ: ਕੌਮਾਂਤਰੀ ਪੱਧਰ ‘ਤੇ ਬੀਤੇ ਹਫ਼ਤੇ ਖੁਰਾਕੀ ਤੇਲਾਂ ਵਿੱਚ ਮਿਲਿਆ ਜੁਲਿਆ ਰੁਖ ਰਹਿਣ ਦਰਮਿਆਨ ਘਰੇਲੂ ਪੱਧਰ ‘ਤੇ ਆਮ ਕਾਰੋਬਾਰ ਰਹਿਣ ਨਾਲ ਦਿੱਲੀ ਥੋਕ ਜਿਣਸ ਬਜ਼ਾਰ ਵਿੱਚ ਜ਼ਿਆਦਾਤਰ ਖੁਰਾਕੀ ਤੇਲਾਂ ਵਿੱਚ ਨਰਮੀ ਰਹੀ। ਇਸ ਤੋਂ ਇਲਾਵਾ ਛੋਲੇ, ਕਣਕ ਅਤੇ ਜ਼ਿਆਦਾ ਦਾਲਾਂ ਦੇ ਨਾਲ ਹੀ ਖੰਡ ਅਤੇ ਗੁੜ ਵੀ ਨਰਮ ਰਹੇ।
ਤੇਲ-ਤਿਲਹਨ:
ਕੌਮਾਂਤਰੀ ਬਜ਼ਾਰਾਂ ਵਿੱਚ ਮਲੇਸ਼ੀਆ ਦੇ ਬੁਰਸ਼ਾ ਮਲੇਸ਼ੀਆ ਡੇਰੀਵੇਟਿਵ ਐਕਸਚੇਂਜ ਵਿੱਚ ਪਾਮ ਆਇਲ ਦਾ ਸਤੰਬਰ ਵਾਅਦਾ ਇਸ ਹਫ਼ਤੇ ਸ਼ੁੱਕਰਵਾਰ ਨੂੰ 33 ਰਿੰਗਿਟ ਦੀ ਤੇਜ਼ੀ ਨਾਲ 2,482 ਰਿੰਗਿਟ ਪ੍ਰਤੀ ਟਨ ‘ਤੇ ਬੰਦ ਹੋਇਆ। ਜੁਲਾਈ ਦਾ ਅਮਰੀਕੀ ਸੋਇਆ ਤੇਲ ਵਾਅਦਾ ਵੀ 0.85 ਸੈਂਟ ਦੇ ਹਫ਼ਤਾਵਾਰੀ ਵਾਧੇ ਨਾਲ 33.14 ਫੀ ਪੌਂਡ ‘ਤੇ ਰਿਹਾ।