ਰੋਡੇ ਫਾਟਕਾਂ ‘ਤੇ ਲੋਕਾਂ ਨੂੰ ਖ਼ਬਰਦਾਰ ਕਰੇਗੀ ਇਸਰੋ ਪ੍ਰਣਾਲੀ

ਰੇਲਵੇ ਲਾਏਗਾ ਇੰਟੀਗ੍ਰੇਟਿਡ ਸਰਕਿਟ (ਆਈਸੀ) ਚਿੱਪ ਲਾਏਗਾ

ਨਵੀਂ ਦਿੱਲੀ: ਇਸਰੋ ਨੇ ਉਪਗ੍ਰਹਿ ਅਧਾਰਿਤ ਚਿਪ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਹੁਣ ਸੜਕ ਮਾਰਗ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਰੋਡੇ ਰੇਲ ਫਾਟਕਾਂ ‘ਤੇ ਜਾਣੂੰ ਕਰਵਾਏਗੀ ਕਿ ਰੇਲਗੱਡੀ ਆ ਰਹੀ ਹੈ। ਇਸ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਕੋਈ ਖਾਸ ਰੇਲਗੱਡੀ ਕਿੱਥੇ ਹੈ, ਪ੍ਰਯੋਕਿ ਰੂਪ ਨਾਲ ਮੁੰਬਈ ਅਤੇ ਗੁਹਾਟੀ ਰਾਜਧਾਨੀ ਰੇਲਗੱਡੀ ਵਿੱਚ ਇਸਰੋ ਪ੍ਰਣਾਲੀ ਲਾਈ ਜਾਵੇਗੀ।

ਰੇਲਵੇ ਟਰੇਨਾਂ ਦੇ ਇੰਜਨਾਂ ਵਿੱਚ ਇਸਰੋ ‘ਚ ਵਿਕਸਿਤ ਇੰਟੀਗ੍ਰੇਟਿਡ ਸਰਕਿਟ (ਆਈਸੀ) ਚਿੱਪ ਲਾਏਗਾ। ਇਸ ਨਾਲ ਜਦੋਂ ਰੇਲਗੱਡੀ ਕਿਸੇ ਰੋਡੇ ਫਾਟਕ ਦੇ ਨੇੜੇ ਪਹੁੰਚੇਗੀ ਤਾਂ ਹੂਟਰ ਸੜਕ ਮਾਰਗ ਉਪਯੋਗ ਕਰਨ ਵਾਲੇ ਲੋਕਾਂ ਨੂੰ ਜਾਣੂੰ ਕਰੇਗਾ। ਇਸ ਪ੍ਰੋਜੈਕਟ ਨਾਲ ਜੁੜੇ ਰੇਲ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੁਹਾਟੀ ਅਤੇ ਮੁੰਬਈ ਲਈ ਰਾਜਧਾਨੀ ਦੇ ਰੇਲ ਮਾਰਗਾਂ ‘ਤੇ 20 ਰੋਡੇ ਫਾਟਕਾਂ ‘ਤੇ ਹੂਟਰ ਲਾਏ ਜਾਣਗੇ।

ਪ੍ਰੋਜੈਕਟ ਅਨੁਸਾਰ ਲੜੀਵਾਰ ਤਰੀਕੇ ਨਾਲ ਇਸ ਤਕਨਾਲੋਜੀ ਨਾਲ ਹੋਰ ਵੀ ਰੇਲਗੱਡੀਆਂ ਨੂੰ ਲੈਸ ਕੀਤਾ ਜਾਵੇਗਾ। ਇਸ ਦੇ ਤਹਿਤ ਫਾਟਕਾਂ ਤੋਂ ਕਰੀਬ 500 ਮੀਟਰ ਪਹਿਲਾਂ ਆਈਸੀ ਚਿੱਪ ਰਾਹੀਂ ਹੂਟਰ ਸਰਗਰਮ ਹੋ ਜਾਵੇਗਾ। ਇਸ ਨਾਲ ਸੜਕ ਮਾਰਗ ਦੀ ਵਰਤੋਂ ਕਰ ਰਹੇ ਲੋਕ ਅਤੇ ਉਨ੍ਹਾਂ ਦੇ ਨਾਲ ਹੀ ਫਾਟਕ ਦੇ ਨੇੜੇ ਰੇਲਗੱਡੀ ਦਾ ਡਰਾਈਵਰ ਚੀ ਸੁਚੇਤ ਹੋ ਜਾਵੇਗਾ। ਜਿਵੇਂ ਜਿਵੇਂ ਰੇਲਗੱਡੀ ਰੇਲ ਫਾਟਕ ਦੇ ਨੇੜੇ ਪਹੁੰਚੇਗ, ਹੂਟਰ ਦੀ ਆਵਾਜ਼ ਤੇਜ਼ ਹੁੰਦੀ ਜਾਵੇਗੀ। ਰੇਲ ਦੇ ਪਾਰ ਹੁੰਦੇ ਹੀ ਹੂਟਰ ਸ਼ਾਂਤ ਹੋ ਜਾਵੇਗਾ।