ਲਾਕਰ ਵਿੱਚ ਰੱਖਿਆ ਕੀਮਤੀ ਸਮਾਨ ਚੋਰੀ ਹੋਇਆ ਤਾਂ ਬੈਂਕ ਨਹੀਂ ਹੋਣਗੇ ਜਿੰਮੇਵਾਰ

Valuables Stolen, Locker, Bank, RBI, economic

ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਜਨਤਕ ਖੇਤਰਾਂ ਦੇ 19 ਬੈਂਕਾਂ ਨੇ  ਕੀਤਾ ਖੁਲਾਸਾ

ਨਵੀਂ ਦਿੱਲੀ: ਜੇਕਰ ਤੁਹਾਡੀ ਕੋਈ ਕੀਮਤ ਸਮਾਨ ਜਾਂ ਗਹਿਣੇ ਕਿਸੇ ਬੈਂਕ ਦੇ ਲਾਕਰ ਵਿੱਚ ਰੱਖੇ ਹਨ ਤਾਂ ਚੋਰੀ ਹੋ ਜਾਣ ‘ਤੇ ਬੈਂਕਾਂ ਤੋਂ ਉਸ ਦੇ ਨੁਕਸਾਨ ਦੀ ਪੂਰੀ ਦੀ ਉਮੀਦ ਨਾ ਰੱਖੋ। ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਜਨਤਕ ਖੇਤਰਾਂ ਦੇ 19 ਬੈਂਕਾਂ ਨੇ ਇੱਕ ਆਰਟੀਆਈ ਦੇ ਜਵਾਬ ਵਿੱਚ ਇਸ ਕੌੜੇ ਸੱਚ ਦਾ ਖੁਲਾਸਾ ਕੀਤਾ ਹੈ। ਆਰਟੀਆਈ ਦਾਖਲ ਕਰਨ ਵਾਲੇ ਵਕੀਲ ਨੇ ਹੁਣ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਭੇਜੀ ਹੈ।

ਆਰਬੀਆਈ ਨੇ ਆਰਟੀਆਈ ਦੇ ਜਵਾਬ ਵਿੱਚ ਸਾਫ਼ ਕਿਹਾ ਕਿ ਉਸ ਨੇ ਬੈਂਕਾਂ ਨੂੰ ਲਾਕਰ ਨੂੰ ਲੈ ਕੇ ਗਾਹਕਾਂ ਨੂੰ ਹੋਣ ਵਾਲੇ ਨੁਕਸਾਨ ਦੀ ਪੂਰਤੀ ਨੂੰ ਲੈ ਕੇ ਕੋਈ ਨਿਰਦੇਸ਼ ਜਾਂ ਸਲਾਹ ਜਾਰੀ ਨਹੀਂ ਕੀਤੀ। ਇਹ ਨਹੀਂ ਆਰਟੀਆਈ ਦੇ ਜਵਾਬ ਵਿੱਚ ਸਾਰੇ ਜਨਤਕ ਖੇਤਰਾਂ ਦੇ ਬੈਂਕਾਂ ਨੇ ਵੀ ਕੋਈ ਵੀ ਜਿੰਮੇਵਾਰੀ ਲੈਣ ਤੋਂ ਹੱਥ ਖੜ੍ਹੇ ਕਰ ਦਿੱਤੇ। ਇਨ੍ਹਾਂ ਬੈਂਕਾਂ ਵਿੱਚ ਬੈਂਕ ਆਫ਼ ਇੰਡੀਆ, ਓਰੀਐਂਟਲ ਬੈਂਕ ਆਫ਼ ਕਾਮਰਸ, ਪੰਜਾਬ ਨੈਸ਼ਨਲ ਬੈਂਕ, ਯੂਕੋ ਬੈਂਕ, ਕੇਨਰਾ ਬੈਂਕ ਅਤੇ ਹੋਰ ਸ਼ਾਮਲ ਹਨ।

ਇਨ੍ਹਾਂ ਬੈਂਕਾਂ ਨੇ ਕਿਹਾ ਕਿ ਲਾਕਰ ਨੂੰ ਲੈ ਕੇ ਉਨ੍ਹਾਂ ਦੇ ਅਤੇ ਗਾਹਕਾਂ ਦਰਮਿਆਨ ਉਹੋ ਜਿਹਾ ਹੀ ਸਬੰਧ ਹੇ, ਜਿਵੇਂ ਮਕਾਨ ਮਾਲਕ ਅਤੇ ਕਿਰਾਏਦਾਰ ਦਾ ਹੁੰਦਾ ਹੈ। ਇਸ ਲਈ ਲਾਕਰ ਵਿੱਚ ਰੱਖੇ ਕਿਸੇ ਵੀ ਸਮਾਨ ਦੇ ਨੁਕਸਾਨ ਲਈ ਗਾਹਕ ਹੀ ਜਿੰਮੇਵਾਰ ਹਨ, ਨਾ ਕਿ ਬੈਂਕ।