ਮਨ ਕੀ ਬਾਤ: ਪੀਐੱਮ ਨੇ ਕੀਤਾ ਐਂਮਰਜੈਂਸੀ ਦਾ ਜਿ਼ਕਰ

PM, Emergency, Man ki baat, Radio Programme

ਰਥ ਯਾਤਰਾ ਤੇ ਈਦ ਦੀ ਦਿੱਤੀ ਮੁਬਾਰਕਬਾਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 33ਵੀਂ ਵਾਰ ਦੇਸ਼ਵਾਸੀਆਂ ਨਾਲ ਮਨ ਕੀ ਬਾਤ ਦੇ ਜ਼ਰੀਏ ਆਪਣੇ ਵਿਚਾਰ ਸਾਂਝੇ ਕੀਤੇ।  ਉਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ‘ਚ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਇਸ ਤੋਂ ਬਾਅਦ ਉਨ੍ਹਾਂ ਨੇ ਈਦ-ਉਲ-ਫਿਤਰ ਦੀਆਂ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,ਮੌਸਮ ਬਦਲ ਰਿਹਾ ਹੈ। ਇਸ ਵਾਰ ਗਰਮੀ ਵੀ ਬਹੁਤ ਰਹੀ, ਪਰ ਚੰਗਾ ਹੋਇਆ ਕਿ ਵਰਖਾ ਰੁੱਤ ਸਮੇਂ ‘ਤੇ ਆਪਣੇ ਨਕਸ਼ੇ ਕਦਮ ‘ਤੇ ਅੱਗੇ ਵਧ ਰਹੀ ਹੈ। ਜ਼ਿੰਦਗੀ ਵਿੱਚ ਕਿੰਨੀ ਵੀ ਆਪਾਧਾਪੀ ਹੋਵੇ, ਤਣਾਅ ਹੋਵੇ, ਵਿਅਕਤੀਗਤ ਜੀਵਨ ਹੋਵੇ, ਜਨਤਕ ਜੀਵਨ ਹੋਵੇ, ਮੀਂਹ ਦਾ ਆਗਮਨ ਮਨੋਸਥਿਤ ਨੂੰ ਬਦਲ ਦਿੰਦਾ ਹੈ।

ਦੇਸ਼ ਵਿੱਚ ਲੱਗੀ ਐਂਮਰਜੈਂਸੀ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਐਮਰਜੈਂਸੀ ਦੌਰਾਨ ਅਖ਼ਬਾਰਾ ਨੂੰ ਬੇਕਾਰ ਕਰ ਦਿੱਤਾ ਗਿਆ। 25 ਜੂਨ 1975 ਦੀ ਰਾਤ ਭਾਰਤੀ ਲੋਕਤੰਤਰ ਲਈ ਕਾਲੀ ਰਾਤ ਸੀ। ਐਮਰਜੈਂਸੀ ਦੌਰਾਨ ਅਟਲ ਜੀ ਜੇਲ੍ਹ ਵਿੱਚ ਸਨ, ਉਸ ਰਾਤ ਨੂੰ ਕੋਈ ਭਾਰਤ ਵਾਸੀ, ਕੋਈ ਲੋਕਤੰਤਰ ਪ੍ਰੇਮੀ ਭੁਲਾ ਨਹੀਂ ਸਕਦਾ। ਇੱਕ ਤਰ੍ਹਾਂ ਨਾਲ ਦੇਸ਼ ਨੂੰ ਜੇਲ੍ਹਖਾਨੇ ਵਿੱਚ ਬਦਲ ਦਿੱਤਾ ਗਿਆ ਸੀ। ਵਿਰੋਧੀ ਬੋਲਾਂ ਨੂੰ ਦਬੋਚ ਲਿਆ ਗਿਆ ਸੀ, ਜੈ ਪ੍ਰਕਾਸ਼ ਨਰਾਇਣ ਸਮੇਤ ਦੇਸ਼ ਦੇ ਪਤਵੰਤੇ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ। ਨਿਆਂ ਵਿਵਸਥਾ ਵੀ ਐਮਰਜੈਂਸੀ ਦੇ ਉਸ ਭਿਆਨਕ ਰੂਪ ਦੇ ਪਰਛਾਵੇਂ ਤੋਂ ਬਚ ਨਹੀਂ ਸਕੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਵਿਤਾ ਵੀ ਪੜ੍ਹੀ, ਜੋ ਉਨ੍ਹਾਂ ਨੇ ਉਸ ਦੌਰ ਵਿੱਚ ਲਿਖੀ ਸੀ।