ਧਾਰਮਿਕ ਪੂਜਾ-ਪਾਠਾਂ ਮੌਕੇ ਯਕੀਨੀ ਹੋਣ ਸੁਰੱਖਿਆ ਪ੍ਰਬੰਧ

Security, Arrangements, Occasions, Religious, Worship

ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ ‘ਤੇ ਮੂਰਤੀ ਤਾਰਨ ਦੇ ਸਮੇਂ ਬੇੜੀ ਪਲਟ ਜਾਣ ਨਾਲ ਲਗਭਗ 11 ਲੋਕਾਂ ਦੀ ਮੌਤ ਹੋ ਗਈ ਪਿਛਲੇ ਸਾਲ ਅੰਮ੍ਰਿਤਸਰ ਵਿਚ ਦਸਹਿਰੇ ਦੇ ਸਮੇਂ ਭੀੜ ਰਾਵਣ ਨੂੰ ਸਾੜਨ ਵਿਚ ਇੰਨਾ ਗੁਆਚੀ ਹੋਈ ਸੀ ਕਿ ਉਨ੍ਹਾਂ ਨੂੰ ਰੇਲਵੇ ਲਾਈਨਾਂ ਦਾ ਵੀ ਖਿਆਲ ਨਹੀਂ ਰਿਹਾ ਉਸ ‘ਤੇ ਲੰਘ ਰਹੀ ਰੇਲ ਤੋਂ ਉਹ ਅਣਜਾਣ ਰਹੇ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ ਤੇ ਸੌ ਦੇ ਕਰੀਬ ਜਾਨ ਗੁਆ ਬੈਠੇ ਇਸੇ ਤਰ੍ਹਾਂ ਸਾਲ 2013 ਵਿਚ ਰਤਨ ਮਾਤਾ ਮੰਦਰ, ਜਿਲ੍ਹਾ ਦਤੀਆ ਵਿਚ ਪੂਜਾ ਲਈ ਜਾ ਰਹੇ ਭਗਤਾਂ ਦੀ ਭੀੜ ਸੜਕ ਹਾਦਸੇ ਵਿਚ ਦਰੜੀ ਗਈ ਉਦੋਂ ਵੀ 90 ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਜਿਹੀਆਂ ਦਰਜ਼ਨਾਂ ਘਟਨਾਵਾਂ ਹਨ ਜਿੱਥੇ ਕਿਸੇ ਧਾਰਮਿਕ ਪ੍ਰੋਗਰਾਮ ਦੇ ਚਲਦੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਭਾਰਤ ਵਿਚ ਹਰ ਮਹੀਨੇ ਤਿਉਹਾਰ, ਧਾਰਮਿਕ ਪੂਜਾ-ਪਾਠ ਹੁੰਦੇ ਰਹਿੰਦੇ ਹਨ ਇਸੇ ਵਜ੍ਹਾ ਨਾਲ ਬਿਨਾ ਜ਼ਿਆਦਾ ਸੁਰੱਖਿਆ ਇੰਤਜਾਮ ਦੇ ਹਜ਼ਾਰਾਂ ਮਰਦ-ਔਰਤਾਂ ਪੂਜਾ ਦੌਰਾਨ ਆਪਣੀ ਜਿੰਦਗੀ ਸੰਕਟ ਵਿਚ ਪਾ ਲੈਂਦੇ ਹਨ ਦੇਸ਼ ਭਰ ਵਿਚ ਵਪਾਰਕ ਸਥਾਨਾਂ ਬਜ਼ਾਰ, ਮਾਲ, ਵੱਡੀਆਂ ਕੰਪਨੀਆਂ ਦੇ ਦਫ਼ਤਰ, ਸਕਰਾਰੀ ਸੰਸਥਾਵਾਂ ਵਿਚ ਸੁਰੱਖਿਆ ਪ੍ਰਬੰਧ ਅਤੇ ਸੁਰੱਖਿਆ ਮਿਆਰਾਂ ਵਿਚ ਕਾਫ਼ੀ ਸੁਧਾਰ ਹੋਇਆ ਹੈ ਪਰ ਧਾਰਮਿਕ ਖੇਤਰ ਹਾਲੇ ਵੀ ਆਪਣੇ ਪੁਰਾਣੇ ਮੁਕਾਮ ‘ਤੇ ਹੀ ਹੈ ਇੱਥੇ ਵੀ ਜ਼ਿਆਦਾ ਸਿਰਦਰਦੀ ਨਹੀਂ ਲੈਂਦਾ ਕਿਉਂਕਿ ਧਾਰਮਿਕ ਪ੍ਰੋਗਰਾਮ ਪ੍ਰਬੰਧਕ ਪ੍ਰਸ਼ਾਸਨ ਨੂੰ ਸੁਰੱਖਿਆ ਦਾ ਭਰੋਸਾ ਦੇ ਦਿੰਦੇ ਹਨ, ਅਜਿਹੇ ਆਯੋਜਕ ਜ਼ਿਆਦਾਤਰ ਰੱਬ ਆਸਰੇ ਜਾਂ ਸ਼ਰਧਾਲੂਆਂ ਦੀ ਖੁਦ ਦੀ ਜਿੰਮੇਵਾਰੀ   ਦੇ ਭਰੋਸੇ ਰਹਿੰਦੇ ਹਨ, ਜਦੋਂ ਹਾਦਸਾ ਵਾਪਰ ਜਾਂਦਾ ਹੈ ।

ਉਸ ਸਮੇਂ ਹਾਲਾਤ ਭਾਜੜ ਵਾਲੇ ਹੋ ਜਾਂਦੇ ਹਨ ਅਤੇ ਥੋੜ੍ਹੀ-ਬਹੁਤ ਸੁਰੱਖਿਆ ਪ੍ਰਬੰਧ ਸੰਭਾਲ ਰਹੇ ਲੋਕ ਵੀ ਪੱਲਾ ਝਾੜ ਲੈਂਦੇ ਹਨ ਪਰ ਦੇਸ਼ ਭਰ ਵਿਚ ਧਾਰਮਿਕ ਪ੍ਰੋਗਰਾਮਾਂ ਵਿਚ ਵਧ ਰਹੇ ਹਾਦਸਿਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਰਾਸ਼ਟਰੀ ਪੱਧਰ ‘ਤੇ ਇੱਕ ਸੁਰੱਖਿਆ ਗਾਈਡਲਾਈਨ ਜਾਰੀ ਕੀਤੀ ਜਾਵੇ ਪ੍ਰਸ਼ਾਸਨ ਦੀ ਜਿੰਮੇਵਾਰੀ ਹੋਵੇ ਕਿ ਉਹ ਰਾਸ਼ਟਰੀ ਸੁਰੱਖਿਆ ਗਾਈਡਲਾਈਨ  ਨੂੰ ਅਸਲ ‘ਚ ਲਿਆਵੇ ਪ੍ਰੋਗਰਾਮ ਵਾਲੀ ਥਾਂ, ਉੱਥੇ ਜੁੜਨ ਵਾਲੇ ਲੋਕਾਂ ਦੀ ਅੰਦਾਜ਼ਨ ਗਿਣਤੀ, ਪ੍ਰੋਗਰਾਮ ਵਾਲੀ ਥਾਂ ਦੇ ਨੇੜੇ ਮੌਜ਼ੂਦ ਖ਼ਤਰੇ ਭਾਵ ਨਦੀ, ਨਾਲੇ, ਉੱਚੀ-ਨੀਵੀਂ ਥਾਂ, ਭੀੜੇ ਰਸਤੇ, ਜਲਣਸ਼ੀਲ ਪਦਾਰਥਾਂ ਦੀ ਮੌਜ਼ੂਦਗੀ, ਲੋੜੀਂਦੀ ਹਵਾ, ਰੌਸ਼ਨੀ ਦੇ ਮਾਪਦੰਡ ਤੈਅ ਹੋਣ ਉਸ ਤੋਂ ਬਾਅਦ ਲੋਕਾਂ ਦੇ ਬੈਠਣ, ਖਾਣ-ਪੀਣ, ਇਲਾਜ਼, ਪਖ਼ਾਨੇ ਦਾ ਸਮੁੱਚਾ ਪ੍ਰਬੰਧ, 20 ਤੋਂ 25 ਲੋਕਾਂ ‘ਤੇ ਇੱਕ ਸਵੈਸੇਵਕ ਅਤੇ ਸੁਰੱਖਿਆ ਮੁਲਾਜ਼ਮ, ਆਦਿ ਹੋਣ ਤਾਂ ਕਿ ਲੋਕ ਸ਼ਾਂਤੀਪੂਰਨ ਪੂਰੀ ਸੁਰੱਖਿਆ ਵਿਚ ਰਹਿ ਕੇ ਆਪਣੇ ਧਾਰਮਿਕ ਪੂਜਾ-ਪਾਠਾਂ ਨੂੰ ਪੂਰਾ ਕਰ ਸਕਣ ਨਹੀਂ ਤਾਂ ਇਸ ਵਾਰ ਜਿਸ ਤਰ੍ਹਾਂ ਬਟਾਲਾ ਵਿਚ ਪਟਾਕਾ ਫੈਕਟਰੀ ਵਿਚ ਧਮਾਕਾ ਅਤੇ ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ ‘ਤੇ ਬੇੜੀ ਪਲਟਣ ਨਾਲ ਲੋਕਾਂ ਦੀ ਜਾਨ ਗਈ ਹੈ ਉਸ ਨੂੰ ਦੇਖਦੇ ਹੋਏ ਅਗਲੇ ਦਿਨੀਂ ਤਿਉਹਾਰਾਂ ‘ਤੇ ਲੋਕਾਂ ਅਤੇ ਪ੍ਰਸ਼ਾਸਨ ਲਈ ਇਸ ਤੋਂ ਵੀ ਗੰਭੀਰ ਹਾਲਾਤ ਬਣ ਸਕਦੇ ਹਨ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਆਸ-ਪਾਸ ਜਾਂ ਘਰਾਂ ‘ਚ ਹੀ ਧਾਰਮਿਕ ਪੂਜਾ-ਪਾਠਾਂ ਵਿਚ ਹਿੱਸਾ ਲੈਣ  ਇਸ ਨਾਲ ਜਿੱਥੇ ਜ਼ਿਆਦਾ ਭੀੜ ਵੀ ਇਕੱਠੀ ਨਹੀਂ ਹੋਵੇਗੀ ਉੱਥੇ ਧਾਰਮਿਕ ਪ੍ਰੋਗਰਾਮ ਦਾ ਵੀ ਪੂਰਾ ਅਨੰਦ  ਆਉਂਦਾ ਹੈ ਜੇਕਰ ਪ੍ਰੋਗਰਾਮ ਸਥਾਨ ਖੁੱਲ੍ਹੇ ਅਤੇ ਸੁਰੱਖਿਅਤ ਹਨ ਉਦੋਂ ਪਰਿਵਾਰ ਸਮੇਤ ਅਜਿਹੇ ਪ੍ਰੋਗਰਾਮ ਵਾਲੀਆਂ ਥਾਂਵਾਂ ‘ਤੇ ਕੁਝ ਸਮੇਂ ਲਈ ਹੀ ਜਾਇਆ ਜਾਣਾ ਚਾਹੀਦਾ ਹੈ ਅਤੇ ਅਜਿਹੀਆਂ ਥਾਵਾਂ ‘ਤੇ ਵੀ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਮਹੱਤਵ ਦਿੱਤਾ ਜਾਵੇ ਅਤੇ ਕੋਈ ਵੀ ਅਜਿਹੇ ਹਾਲਾਤ ਨਾ ਬਣਨ ਦਿੱਤੇ ਜਾਣ ਜਿਸ ਨਾਲ ਭਾਜੜ ਪਵੇ ਜਾਂ ਕੋਈ ਹਾਦਸਾ ਵਾਪਰੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।