ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home Breaking News ਸਹੌਲੀ ਵਿਖੇ ਭੇ...

    ਸਹੌਲੀ ਵਿਖੇ ਭੇਦਭਰੀ ਹਾਲਤ ‘ਚ ਵਿਅਕਤੀ ਦਾ ਕਤਲ

    Secretariat, Man, Murdered, Sahauli

    ਘਟਨਾ ਸਥਾਨ ‘ਤੇ ਡੀ. ਐਸ. ਪੀ ਨੇ ਪੁੱਜ ਕੇ ਲਿਆ ਜਾਇਜਾ

    ਭਾਦਸੋ, (ਅਮਰੀਕ ਸਿੰਘ ਭੰਗੂ/ਸੱਚ ਕਹੂੰ ਨਿਊਜ਼)। ਥਾਣਾ ਭਾਦਸੋ ਅਧੀਨ ਪੈਂਦੇ ਪਿੰਡ ਸਹੌਲੀ ਵਿਖੇ ਇੱਕ ਵਿਅਕਤੀ ਦਾ ਸ਼ੱਕੀ ਹਾਲਤ ‘ਚ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਹੌਲੀ ਦੇ 40 ਸਾਲਾ ਵਿਅਕਤੀ ਮੇਵਾ ਸਿੰਘ ਪੁੱਤਰ ਗੁਲਜਾਰ ਸਿੰਘ ਕੌਮ ਰਾਮਦਾਸੀਆਂ ਦੀ ਇੱਕ ਖੇਤ ਵਿਚੋਂ ਭੇਦ ਭਰੀ ਹਾਲਤ ‘ਚ ਲਾਸ਼ ਮਿਲੀ ਹੈ। ਘਟਨਾ ਦਾ ਪਤਾ ਚੱਲਦਿਆ ਹੀ ਚੰਦ ਸਿੰਘ ਡੀਐਸਪੀ ਨਾਭਾ, ਹਰਮਪ੍ਰੀਤ ਸਿੰਘ ਚੀਮਾ ਥਾਣਾ ਮੁਖੀ ਭਾਦਸੋ,  ਏੇਐਸਆਈ ਲਖਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਅਤੇ ਘਟਨਾ ਦਾ ਜਾਇਜਾ ਲਿਆ ਤੇ ਲਾਸ਼ ਕਬਜੇ ‘ਚ ਕਰਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਨਾਭਾ ਭੇਜ ਦਿੱਤੀ।

    ਉੱਕਤ ਮ੍ਰਿਤਕ ਵਿਅਕਤੀ ਜੋ ਕਿ ਟਰੱਕ ਡਰਾਇਵਰ ਸੀ ਜਿਸਦਾ ਸਹੌਲੀ ਵਿਖੇ ਇਕ ਕਿਸਾਨ ਦੇ ਖੇਤ ਵਿਚ ਸ਼ੱਕੀ ਹਾਲਤ ‘ਚ ਕਤਲ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁੱਖੀ ਨੇ ਦੱਸਿਆ ਕਿ  ਮ੍ਰਿਤਕ ਮੇਵਾ ਸਿੰਘ ਉਮਰ 40 ਸਾਲ ਜੋ ਕਿ ਟਰੱਕ ਤੇ ਡਰਾਇਵਰੀ ਕਰਦਾ ਸੀ । ਤਕਰੀਬਨ 2-3 ਦਿਨ ਪਹਿਲਾ ਹੀ ਪਿੰਡ ਪੁੱਜਾ ਸੀ। ਪਰਿਵਾਰਕ ਮੈਬਰਾਂ ਨੇ ਪ੍ਰਸ਼ਾਸਨ ਪਾਸ ਕਤਲ ਸਬੰਧੀ ਘੋਖ ਪੜਤਾਲ ਕਰਨ ਦੀ ਫਰਿਆਦ ਕੀਤੀ ਤਾਂ ਜੋ ਦੋਸ਼ੀਆ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇ।

    LEAVE A REPLY

    Please enter your comment!
    Please enter your name here