ਦੂਜਾ ਟੈਸਟ ਮੈਚ : ਦੱਖਣੀ ਅਫਰੀਕਾ 7 ਵਿਕਟਾਂ ਨਾਲ ਜਿੱਤਿਆ

South Africa win

ਕਪਤਾਨ ਡੀਨ ਐਲਗਰ ਨੇ 188 ਗੇਂਦਾਂ ‘ਤੇ 96 ਦੌੜਾਂ ਦੀ ਅਜੇਤੂ ਅਤੇ ਯਾਦਗਾਰ ਪਾਰੀ ਖੇਡੀ

  • 3 ਮੈਚਾਂ ਦੀ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ

ਜੋਹਾਨਸਬਰਗ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਜੋਹਾਨਸਬਰਗ ‘ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਦੱਖਣੀ ਅਫਰੀਕਾ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਅਫਰੀਕਾ ਦੇ ਸਾਹਮਣੇ 240 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ ਆਸਾਨੀ ਨਾਲ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਅਫਰੀਕੀ ਟੀਮ ਨੇ 3 ਮੈਚਾਂ ਦੀ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਜੋਹਾਨਸਬਰਗ ਵਿੱਚ 29 ਸਾਲਾਂ ਵਿੱਚ ਭਾਰਤ ਦੀ ਇਹ ਪਹਿਲੀ ਹਾਰ ਹੈ। ਨਾਲ ਹੀ, ਅਨਫਿੱਟ ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ ਵਿੱਚ, ਪਹਿਲੀ ਵਾਰ ਟੈਸਟ ਫਾਰਮੈਟ ਵਿੱਚ ਭਾਰਤ ਦੀ ਕਮਾਨ ਸੰਭਾਲਣ ਵਾਲੇ ਕੇਐਲ ਰਾਹੁਲ ਦੀ ਕਪਤਾਨ ਵਜੋਂ ਇਹ ਪਹਿਲੀ ਹਾਰ ਸੀ।

ਟੀਮ ਦੇ ਕਪਤਾਨ ਡੀਨ ਐਲਗਰ ਨੇ ਖੇਡੀ ਕਪਤਾਨੀ ਪਾਰੀ

ਟੀਮ ਦੇ ਕਪਤਾਨ ਡੀਨ ਐਲਗਰ ਨੇ ਅਫਰੀਕਾ ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ। ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 188 ਗੇਂਦਾਂ ‘ਤੇ 96 ਦੌੜਾਂ ਦੀ ਅਜੇਤੂ ਅਤੇ ਯਾਦਗਾਰ ਪਾਰੀ ਖੇਡੀ। ਮੈਚ ਦੇ ਤੀਜੇ ਦਿਨ ਤੋਂ ਲੈ ਕੇ ਅਫਰੀਕਾ ਦੇ ਮੈਚ ਜਿੱਤਣ ਤੱਕ ਐਲਗਰ ਟੀਮ ਇੰਡੀਆ ਦੇ ਸਾਹਮਣੇ ਦੀਵਾਰ ਬਣ ਕੇ ਖੜ੍ਹੇ ਰਹੇ।

ਮੈਚ ‘ਚ ਅਫਰੀਕਾ ਦੇ ਸਾਹਮਣੇ 240 ਦੌੜਾਂ ਦਾ ਟੀਚਾ ਸੀ ਅਤੇ ਟੀਮ ਇੰਡੀਆ ਦੇ ਗੇਂਦਬਾਜ਼ਾਂ ਤੋਂ ਜ਼ਬਰਦਸਤ ਪ੍ਰਦਰਸ਼ਨ ਦੀ ਉਮੀਦ ਸੀ ਪਰ ਅਫਰੀਕੀ ਟੀਮ ਨੇ ਭਾਰਤ ਦੇ ਜਿੱਤ ਦੇ ਸੁਪਨੇ ਸਾਕਾਰ ਨਹੀਂ ਹੋਣ ਦਿੱਤੇ। ਐਲਗਰ ਅਤੇ ਏਡਨ ਮਾਰਕਰਮ ਨੇ ਪਹਿਲੀ ਵਿਕਟ ਲਈ 47 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਸ਼ਾਰਦੁਲ ਠਾਕੁਰ ਨੇ ਮਾਰਕਰਮ (31 ਦੌੜਾਂ) ਨੂੰ ਆਊਟ ਕਰਕੇ ਤੋੜਿਆ। ਆਰ ਅਸ਼ਵਿਨ ਦੀ ਗੇਂਦ ‘ਤੇ ਕੀਗਨ ਪੀਟਰਸਨ 28 ਦੌੜਾਂ ਬਣਾ ਕੇ ਆਊਟ ਹੋ ਗਏ। SA ਨੇ 93 ਦੇ ਸਕੋਰ ‘ਤੇ ਦੂਜਾ ਵਿਕਟ ਗੁਆ ਦਿੱਤਾ।

ਟੀਮ ਇੰਡੀਆ ਨੂੰ ਤੀਸਰੇ ਵਿਕਟ ਲਈ ਲੰਬਾ ਇੰਤਜ਼ਾਰ ਕਰਨਾ ਪਿਆ ਅਤੇ ਰਾਇਸੇ ਵਾਨ ਡੇਰ ਡੁਸੇਨ ਦਾ ਵਿਕਟ ਮੁਹੰਮਦ ਸ਼ਮੀ ਦੇ ਖਾਤੇ ‘ਚ ਆਇਆ। ਦੁਸੇਨ ਦਾ ਕੈਚ ਚੇਤੇਸ਼ਵਰ ਪੁਜਾਰਾ ਨੇ ਪਹਿਲੀ ਸਲਿੱਪ ‘ਤੇ ਫੜਿਆ। ਉਹ 40 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਐਲਗਰ ਅਤੇ ਡੁਸਨ ਨੇ ਤੀਜੇ ਵਿਕਟ ਲਈ 159 ਗੇਂਦਾਂ ਵਿੱਚ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਡੁਸਨ ਦੇ ਵਿਕਟ ਡਿੱਗਣ ਤੱਕ ਭਾਰਤ ਦੀ ਵਾਪਸੀ ਦਾ ਰਸਤਾ ਬੰਦ ਹੋ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ