IND vs ZIM: ਭਾਰਤ ਵੱਲੋਂ ਟੀ20 ‘ਚ 34ਵੀਂ ਵਾਰ 200 ਤੋਂ ਜਿਆਦਾ ਦਾ ਸਕੋਰ, ਅਭਿਸ਼ੇਕ, ਗਾਇਕਵਾੜ ਤੇ ਰਿੰਕੂ ਦੀਆਂ ਤੂਫਾਨੀ ਪਾਰੀਆਂ

IND vs ZIM

ਅਭਿਸ਼ੇਕ, ਗਾਇਕਵਾੜ ਤੋਂ ਬਾਅਦ ਰਿੰਕੂ ਸਿੰਘ ਦੀ ਤੂਫਾਨੀ ਪਾਰੀ, ਭਾਰਤ ਦਾ ਵੱਡਾ ਸਕੋਰ | IND vs ZIM

  • ਅਭਿਸ਼ੇਕ ਸ਼ਰਮਾ ਦਾ ਪਹਿਲਾ ਕੌਮਾਂਤਰੀ ਟੀ20 ਸੈਂਕੜਾ | IND vs ZIM
  • ਗਾਇਕਵਾੜ ਨਾਲ ਦੂਜੀ ਵਿਕਟ ਲਈ 110 ਦੌੜਾਂ ਦੀ ਸਾਂਝੇਦਾਰੀ
  • ਰਿੰਕੂ ਸਿੰਘ ਦੀ ਵੀ ਤੂਫਾਨੀ ਪਾਰੀ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਨੌਜਵਾਨ ਖਿਡਾਰੀ ਹੁਣ ਜਿੰਬਾਬਵੇ ਟੂਰ ‘ਤੇ ਗਏ ਹੋਏ ਹਨ। ਜਿਸ ਵਿੱਚ ਸਾਰੇ ਹੀ ਖਿਡਾਰੀ ਨੌਜਵਾਨ ਹਨ। ਦੋਵਾਂ ਟੀਮਾਂ ਵਿਚਕਾਰ 5 ਮੈਚਾਂ ਦੀ ਟੀ20 ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਦਾ ਦੂਜਾ ਮੈਚ ਅੱਜ ਹਰਾਰੇ ਸਪੋਰਟਸ ਕਲੱਬ, ਜਿ਼ੰਬਾਬਵੇ ਵਿਚਕਾਰ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਦੀ ਵਿਕਟ ਜਲਦੀ ਡਿੱਗ ਜਾਣ ਕਾਰਨ ਬਾਅਦ ‘ਚ ਅੱਜ ਅਭਿਸ਼ੇਕ ਸ਼ਰਮਾ ਦਾ ਤੂਫਾਨੀ ਸ਼ੋਅ ਵੇਖਣ ਨੂੰ ਮਿਲਿਆ। ਅਭਿਸ਼ੇਕ ਸ਼ਰਮਾ ਨੇ ਰਿਤੂਰਾਜ਼ ਗਾਇਕਵਾੜ ਨਾਲ ਦੂਜੇ ਵਿਕਟ ਲਈ 140 ਦੌੜਾਂ ਦੀ ਸਾਂਝੇਦਾਰੀ ਹੋਈ।

ਇਹ ਵੀ ਪੜ੍ਹੋ : IND vs ZIM: IND-ZIM ਸੀਰੀਜ਼ ਦਾ ਦੂਜਾ ਟੀ20 ਅੱਜ, ਪਹਿਲੇ ਮੈਚ ਦੀ ਹਾਰ ਦਾ ਬਦਲਾ ਲੈਣਾ ਚਾਹੇਗਾ ਭਾਰਤ

ਜਿਸ ਵਿੱਚ ਅਭਿਸ਼ੇਕ ਸ਼ਰਮਾ ਦਾ ਸੈਂਕੜਾ ਵੀ ਸ਼ਾਮਲ ਸੀ। ਇਸ ਤੋਂ ਬਾਅਦ ਰਿਤੂਰਾਜ਼ ਗਾਇਕਵਾੜ ਤੇ ਰਿੰਕੂ ਸਿੰਘ ਨੇ ਟੀਮ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਤੇ ਆਪਣੇ 20 ਓਵਰਾਂ ‘ਚ 234 ਦੌੜਾਂ ਦਾ ਵੱਡਾ ਸਕੋਰ ਬਣਾ ਦਿੱਤਾ। ਰਿੰਕੂ ਸਿੰਘ ਨੇ ਵੀ 48 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਿਸ ਵਿੱਚ 5 ਛੱਕੇ ਸ਼ਾਮਲ ਸਨ। ਰਿਤੂਰਾਜ਼ ਗਾਇਕਵਾੜ ਨੇ 77 ਦੌੜਾਂ ਬਣਾਇਆਂ। ਜਿੰਬਾਬਵੇ ਵੱਲੋਂ ਮੁਜ਼ਰਾਬਾਨੀ ਤੇ ਮਸਾਕਾਟਜ਼ਾ ਨੇ 1-1 ਵਿਕਟ ਲਈ। ਇਸ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਵਿਕਟ ਨਹੀ. ਲੈ ਸਕਿਆ। ਹੁਣ ਜਿ਼ੰਬਾਬਵੇ ਨੂੰ ਇਹ ਮੈਚ ਜਿੱਤਣ ਲਈ 11.75 ਦੀ ਰਨ ਰੇਟ ਨਾਲ 235 ਦੌੜਾਂ ਚਾਹੀਦੀਆਂ ਹਨ। ਜਵਾਬ ‘ਚ ਜਿੰਬਾਬਵੇ ਨੇ ਆਪਣੀ 1 ਵਿਕਟ ਗੁਆ ਕੇ 6 ਦੌੜਾਂ ਬਣਾ ਲਈਆਂ ਹਨ। (IND vs ZIM)