ਪੰਜਾਬ ’ਚ 10ਵੀਂ, 11ਵੀਂ, 12ਵੀਂ ਜਮਾਤ ਲਈ ਖੋਲ੍ਹੇ ਜਾਣਗੇ ਸਕੂਲ

Chief Minister, Capt Amrinder Singh, London Mayor,Jallianwala bag

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਐਲਾਨ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੋਰੋਨਾ ਮਹਾਂਮਾਰੀ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਤੋਂ ਹੌਲੀ-ਹੌਲੀ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 26 ਜੁਲਾਈ ਤੋਂ ਸੂਬੇ ਭਰ ’ਚ 10ਵੀਂ, 11ਵੀਂ ਤੇ 12ਵੀਂ ਜਮਾਤ ਦੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸਬੰਧਿਤ ਹਦਾਇਤਾਂ ਦੀ ਵਿਦਿਆਰਥੀ ਤੇ ਸਕੂਲ ਪੂਰੀ ਤਰ੍ਹਾਂ ਪਾਲਣ ਕਰਨ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਲਾਪਰਵਾਹੀ ਨਾ ਵਰਤਣ ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਾਲਾਤ ਕੰਟਰੋਲ ’ਚ ਰਹਿੰਦੇ ਹਨ ਤਾਂ 2 ਅਗਸਤ ਤੋਂ ਸਕੂਲਾਂ ’ਚ ਹੌਲੀ-ਹੌਲੀ ਹੋਰ ਜਮਾਤਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ