School Time | ਸਕੂਲਾਂ ਸਬੰਧੀ ਵੱਡੀ ਖ਼ਬਰ, ਬਦਲਿਆ ਸਮਾਂ

School Time

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਸਬੰਧੀ ਵੱਡੀ ਖ਼ਬਰ ਆਈ ਹੈ। ਅੱਜ ਤੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਗਿਆ (School Time) ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਨੇ 5 ਫਰਵਰੀ ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਜਾਣਕਾਰੀ ਅਨੁਸਾਰ ਹੁਣ ਸਿੰਗਲ ਸ਼ਿਫ਼ਟ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਵੇਰੇ 8:10 ਤੋਂ ਦੁਪਹਿਰ 2:30 ਵਜੇ ਅਤੇ ਬੱਚਿਆਂ ਨੂੰ ਸਵੇਰੇ 8:20 ਤੋਂ ਦੁਪਹਿਰ 2:20 ਤੱਕ ਸਕੂਲ ਆਉਣਾ ਪਵੇਗਾ।

ਡਬਲ ਸ਼ਿਫ਼ਟ ਵਾਲੇ ਸਕੂਲਾਂ ਦਾ ਸਮਾਂ ਅਧਿਆਪਕਾਂ ਲਈ ਸਵੇਰੇ 7:50 ਤੋਂ 2:10 ਵਜੇ ਅਤੇ ਬੱਚਿਆਂ ਲਈ ਸਵੇਰੇ 8 ਤੋਂ ਦੁਪਹਿਰ 1:15 ਵਜੇ ਤੱਕ ਹੋਵੇਗਾ। ਦੂਸਰੀ ਸ਼ਿਫ਼ਟ ਦੇ ਅਧਿਆਕਾਂ ਦਾ ਸਮਾਂ ਸਵੇਰੇ 10:50 ਤੋਂ ਸ਼ਾਮ 5:10 ਵਜੇ ਅਤੇ ਬੱਚਿਆਂ ਲਈ 12:45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।

Also Read : ਘੱਗਾ ’ਚ ਲੁੱਟ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ, ਰੋਸ ’ਚ ਦੁਕਾਨਦਾਰਾਂ ਨੇ ਰੱਖਿਆ ਬਾਜ਼ਾਰ ਬੰਦ

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੜਾਕੇ ਦੀ ਠੰਖ ਅਤੇ ਧੁੰਦ ਕਾਰਨ ਵਿਭਾਗ ਵੱਲੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ। ਇਸ ਮੁਤਾਬਿਕ ਸਕੂਲ ਸਵੇਰੇ 9:30 ਤੋਂ ਪਹਿਲਾਂ ਨਹੀਂ ਖੁੱਲ੍ਹਦੇ ਸੀ ਅਤੇ ਸ਼ਾਮ ਨੂੰ 3 ਵਜੇ ਜਾਂ ਉਸ ਤੋਂ ਪਹਿਲਾਂ ਬੰਦ ਕਰਨੇ ਪੈਂਦੇ ਸੀ।

LEAVE A REPLY

Please enter your comment!
Please enter your name here