ਕਲਕੱਤਾ (ਏਜੰਸੀ)। Ram Navami Holiday 2024 ਪੱਛਮੀ ਬੰਗਾਲ ਸਰਕਾਰ ਨੇ ਆਉਂਦੀ 17 ਅਪਰੈਲ ਨੂੰ ਰਾਮ ਨੌਮੀ ਦੇ ਮੌਕੇ ’ਤੇ ਪਹਿਲੀ ਵਾਰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਨੇਗੋਸ਼ੀਏਬਲ ਇੰਸਟੂਮੈਂਟਸ ਐਕਟ, 1881 ਦੀ ਧਾਰਾ 25 ਦੇ ਤਹਿਤ 17 ਅਪਰੈਲ 2024 ਨੂੰ ਰਾਮ ਨੌਮੀ ਦੇ ਮੌਕੇ ’ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਜਿਹਾ ਅਪਣੀ ਹਿੰਦੂ ਵਿਰੋਧੀ ਦਿੱਖ ਨੂੰ ਖਤਮ ਕਰਨ ਲਈ ਕੀਤਾ ਹੈ, ਪਰ ਹੁਣ ਬਹੁਤ ਦੇਰ ਹੋ ਗਈ ਹੈ। (School Holidays)
ਬੰਗਾਲ ’ਚ ਹਮੇਸ਼ਾ ਤੋਂ ਦੁਰਗਾ ਪੂਜਾ, ਕਾਲੀ ਪੂਜਾ ਤੇ ਸਰਸਵਤੀ ਪੂਜਾ ਬੜੇ ਤਿਉਹਾਰ ਦੇ ਰੂਪ ’ਚ ਮਨਾਏ ਜਾਂਦੇ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਰਾਮ ਨੌਮੀ ਤੇ ਹਨੁਮਾਨ ਜੈਯੰਤੀ ਵੀ ਧੂੰਮਧਾਮ ਨਾਲ ਮਨਾਈ ਜਾ ਰਹੀ ਹੇ। ਕਈ ਹੋਰ ਤਿਉਹਾਰਾਂ ’ਤੇ ਜਨਤਕ ਛੁੱਟੀ ਹੁੰਦੀ ਸੀ, ਪਰ ਰਾਮ ਨੌਮੀ ’ਤੇ ਬੰਗਾਲ ’ਚ ਛੁੱਟੀ ਨਹੀਂ ਹੁੰਦੀ ਸੀ। (School Holidays)
Also Read : IND vs ENG : ਇੰਗਲੈਂਡ ਨੂੰ ਹਰਾ ਕੇ WTC ਦੇ ਸਿਖਰ ’ਤੇ ਪਹੁੰਚੀ ਟੀਮ ਇੰਡੀਆ
ਅਸਲ ਵਿੱਚ ਮਾਰਚ ਦੇ ਮਹੀਨੇ ’ਚ ਕਈ ਦਿਨ ਸਕੂਲ ਬੰਦ ਰਹਿਣ ਵਾਲੇ ਹਨ, ਹਾਲਾਂਕਿ ਸਕੂਲ ਪ੍ਰਤੀਬੰਧਤ ਛੁੱਟੀਆਂ ’ਤੇ ਛੁੱਟੀਆਂ ਦਾ ਐਲਾਨ ਕਰਨ ਲਈ ਆਪਣੀ ਸਮਝ ਦੀ ਵਰਤੋਂ ਕਰ ਸਕਦੇ ਹਨ। ਮਾਰਚ ’ਚ ਜਨਤਕ ਛੁੱਟੀਆਂ ਤੋਂ ਇਲਾਵਾ 5 ਐਤਵਾਰ ਵੀ ਹਨ। ਸਕੂਲ ’ਚ ਛੁੱਟੀਆਂ ਦੇ ਸਬੰਧ ’ਚ ਜੇਕਰ ਕਿਸੇ ਵੀ ਤਰ੍ਹਾ ਦਾ ਕੋਈ ਛੱਕ ਹੈ ਤਾਂ ਵਿਦਿਆਰਥੀ ਜਾਂ ਮਾਤਾ-ਪਿਤਾ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਕਰ ਸਕਦੇ ਹਨ। ਜਾਣੋ ਮਾਰਚ ’ਚ ਕਿਸ ਕਿਸ ਦਿਨ ਸਕੂਲ ਬੰਦ ਰਹਿਣ ਵਾਲੇ ਹਨ।
- 24 ਮਾਰਚ – ਹੋਲਿਕਾ ਦਹਿਨ
- 25 ਮਾਰਚ – ਰੰਗ ਵਾਲੀ ਹੋਲੀ
- 29 ਮਾਰਚ – ਗੁੱਡ ਫਰਾਈਡੇ
ਹੋਲੀ ਤੇ ਗੁੱਡ ਫਰਾਈਡੇ ’ਤੇ ਕਿਉਂ ਬੰਦ ਰੱਖੇ ਜਾਂਦੇ ਹਨ ਸਕੂਲ? | Ram Navami Holiday 2024
ਹੋਲੀ ਦਾ ਤਿਉਹਾਰ ਪੂਰੇ ਉੱਤਰ ਭਾਰਤ ’ਚ ਧੂੰਮ ਧਾਮ ਨਾਲ ਮਨਾਇਆ ਜਾਂਦਾ ਹੈ, ਅਤੇ ਇਹੀ ਕਾਰਨ ਹੈ ਕਿ ਇਸ ਦਿਨ ਇੱਥੇ ਸਕੂਲ ਤੇ ਕਾਲਜ ਬੰਦ ਰੱਖੇ ਜਾਂਦੇ ਹਨ। ਦੱਸ ਦਈਏ ਕਿ ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਨ ਕੀਤਾ ਜਾਂਦਾ ਹੈ ਅਤੇ ਅਗਲੇ ਦਿਨ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ, ਉੱਥੇ ਹੀ ਭਾਰਤ ’ਚ ਗੁੱਡ ਫਰਾਈਡੇ ਦੇ ਦਿਨ ਵੀ ਸਕੂਲ ਨੂੰ ਬੰਦ ਕੀਤਾ ਜਾਂਦਾ ਹੈ।