ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Traffic Polic...

    Traffic Police Action: ਹਾਦਸੇ ਦਾ ਕਾਰਨ ਬਣੀ ਸਕੂਲ ਬੱਸ ਦਾ ਚਲਾਨ, ਜ਼ਬਤ ਕੀਤੀ

    Traffic Police Action
    Traffic Police Action: ਹਾਦਸੇ ਦਾ ਕਾਰਨ ਬਣੀ ਸਕੂਲ ਬੱਸ ਦਾ ਚਲਾਨ, ਜ਼ਬਤ ਕੀਤੀ

    ਸਮਾਣਾ-ਪਟਿਆਲਾ-ਪਾਤੜਾਂ ਰੋਡ ਅਤੇ ਪਾਤੜਾਂ-ਦਿੱਲੀ ਹਾਈਵੇ ’ਤੇ ਆਰਟੀਓ ਇਨਫੋਰਸਮੈਂਟ ਵੱਲੋਂ ਚੈਕਿੰਗ

    • ਅੱਠ ਵਾਹਨਾਂ ਦੇ ਕੀਤੇ ਚਲਾਨ : ਆਰਟੀਓ ਬਬਨਦੀਪ ਸਿੰਘ ਵਾਲੀਆ

    Traffic Police Action: (ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ) ਪਾਤੜਾਂ। ਪਟਿਆਲਾ ਦੇ ਆਰਟੀਓ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਪਾਤੜਾਂ ਵਿਖੇ ਸੜਕ ਹਾਦਸੇ ਦਾ ਕਾਰਨ ਬਣੀ ਇੱਕ ਸਕੂਲ ਬੱਸ ਦਾ ਚਲਾਨ ਕੱਟਕੇ ਇਸ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਬੱਸ ਨੂੰ ਪੁਲਿਸ ਵੱਲੋਂ ਥਾਣਾ ਸਿਟੀ ਵਿਖੇ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਦਾ ਮਿਆਦ ਪੁੱਗ ਚੁੱਕੀ ਫਿਟਨੈਸ, ਬੀਮਾ, ਪਰਮਿਟ ਦੀ ਉਲੰਘਣਾ ਅਤੇ ਐੱਚਐੱਸਆਰਪੀ ਪਲੇਟ ਲਈ ਚਲਾਨ ਕੱਟਿਆ ਗਿਆ ਹੈ।

    ਇਹ ਵੀ ਪੜ੍ਹੋ: IPL 2025 Final: ਮੀਂਹ ਕਾਰਨ ਜੇਕਰ ਆਈਪੀਐਲ-2025 ਦਾ ਖਿਤਾਬੀ ਮੈਚ ਹੋ ਜਾਂਦਾ ਹੈ ਰੱਦ, ਤਾਂ ਇੰਜ ਹੋਵੇਗਾ ਜੇਤੂ ਟੀਮ ਦਾ…

    ਆਰਟੀਓ ਬਬਨਦੀਪ ਸਿੰਘ ਵਾਲੀਆ ਨੇ ਅੱਗੇ ਦੱਸਿਆ ਕਿ ਆਰਟੀਓ ਇਨਫੋਰਸਮੈਂਟ ਵੱਲੋਂ ਸਮਾਣਾ-ਪਟਿਆਲਾ-ਪਾਤੜਾਂ ਰੋਡ ਅਤੇ ਪਾਤੜਾਂ-ਦਿੱਲੀ ਹਾਈਵੇ ’ਤੇ ਚੈਕਿੰਗ ਕਰਕੇ 8 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਸੇਫ਼ ਵਾਹਨ ਨੀਤੀ ਤਹਿਤ ਸਕੂਲੀ ਵਾਹਨਾਂ ਤੋਂ ਇਲਾਵਾ ਓਵਰ ਲੋਡਿਡ ਗੱਡੀਆਂ, ਟਰੱਕ, ਕਮਰਸ਼ੀਅਲ ਵਰਤੋਂ ਵਾਲੇ ਟ੍ਰੈਕਟਰ-ਟਰਾਲੀਆਂ ਤੇ ਟੂਰਿਸਟ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਵਾਹਨ ਨੂੰ ਸਕੂਲ ਸੇਫ਼ ਵਾਹਨ ਨੀਤੀ ਤੇ ਆਵਾਜਾਈ ਨੇਮਾਂ ਦੀ ਉਲੰਘਣਾਂ ਨਹੀਂ ਕਰਨ ਦਿੱਤੀ ਜਾਵੇਗੀ।