ਮਾਨਵਤਾ ਭਲਾਈ ਕਾਰਜਾਂ ਨੂੰ ਰਹੇਗਾ ਸਮਰਪਿਤ | Satsang Bhandara
- ਨਵੀਂ ਝੋਨਾ ਮੰਡੀ ਹਨੂੰਮਾਨਗੜ੍ਹ ਟਾਊਨ ’ਚ ਹੋਵੇਗੀ ਨਾਮ ਚਰਚਾ
ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 21 ਮਈ ਦਿਨ ਐਤਵਾਰ ਨੂੰ ਹਨੂੰਮਾਨਗੜ੍ਹ ਟਾਊਨ ਦੀ ਨਵੀਂ ਝੋਨਾ ਮੰਡੀ ਵਿਖੇ ਮਈ ਮਹੀਨੇ ਦਾ ‘ਸਤਿਸੰਗ ਭੰਡਾਰਾ’ (Satsang Bhandara) ਸ਼ਰਧਾ ਭਾਵ ਅਤੇ ਉਤਸ਼ਾਹ ਨਾਲ ਮਾਨਵਤਾ ਭਲਾਈ ਕਾਰਜ ਕਰਕੇ ਮਨਾਏਗੀ। ਪਵਿੱਤਰ ਸਤਿਸੰਗ ਭੰਡਾਰੇ ਦੀ ਖੁਸ਼ੀ ਵਿੱਚ ਵਿਸ਼ਾਲ ਨਾਮ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿਮਰਨ ਨਾਲ ਹੁੰਦੀ ਐ ਬੁਰਾਈਆਂ ’ਤੇ ਜਿੱਤ
ਨਾਮ ਚਰਚਾ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਿੱਸਾ ਲਵੇਗੀ। ਮਈ ਮਹੀਨੇ ਵਿੱਚ ਸਤਿਸੰਗ ਭੰਡਾਰੇ ਸਬੰਧੀ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬਲਾਕ ਜ਼ਿੰਮੇਗਾਰ ਸੁਮਨ ਕਾਮਰਾ ਇੰਸਾਂ ਨੇ ਦੱਸਿਆ ਕਿ 21 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਹੋਵੇਗੀ। ਇਸ ਮੌਕੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ।