ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home ਸੂਬੇ ਹਰਿਆਣਾ ਸਤਿੰਦਰ ਇੰਸਾਂ ...

    ਸਤਿੰਦਰ ਇੰਸਾਂ ਨੇ ਏਸ਼ੀਆਈ ਬਾਡੀ ਬਿਲਡਿੰਗ ‘ਚ ਲਹਿਰਾਇਆ ਝੰਡਾ

    Satinder ,Flags , Asian , Body building

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ ਦਰਸ਼ਨ ਨਾਲ ਹਾਸਲ ਕੀਤਾ ਮੁਕਾਮ

    ਮੁਕਾਬਲੇ ਦੇ ਕਲਾਸੀਕਲ ਵਰਗ ‘ਚ ਜਿੱਤਿਆ ਸੋਨ ਤਮਗਾ

    ਸਰਸਾ/ ਸੱਚ ਕਹੂੰ ਨਿਊਜ਼। ਰੂਹਾਨੀ ਪ੍ਰੇਰਣਾ, ਦ੍ਰਿੜ ਵਿਸ਼ਵਾਸ ਤੇ ਸਖਤ ਮਿਹਨਤ ਦੇ ਬਲ ‘ਤੇ ਮਨੁੱਖ ਹਰ ਮੁਕਾਮ ਹਾਸਲ ਕਰ ਸਕਦਾ ਹੈ ਇਹ ਸਿੱਧ ਕਰ ਦਿਖਾਇਆ ਸਤਿੰਦਰ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਮਾਰਗਦਰਸ਼ਨ ‘ਚ ਸ਼ੁੱਧ ਸ਼ਾਕਾਹਾਰੀ ਰਹਿੰਦਿਆਂ। ਇਸ ਬਾਡੀ ਬਿਲਡਰ ਨੇ ਪਟਾਇਆ (ਥਾਈਲੈਂਡ) ‘ਚ ਏਸ਼ੀਆ ਪੱਧਰ ਦੇ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ ‘ਚ ਦੇਸ਼ ਦੀ ਝੋਲੀ ‘ਚ ਸੋਨ ਤਮਗਾ ਪਾਇਆ ਦੱਸ ਦੇਈਏ ਕੀ ਏਸ਼ੀਆਈ ਬਾਡੀ ਬਿਲਡਿੰਗ ਮੁਕਾਬਲੇ ਦੀ ਸ਼ੁਰੂਆਤ 15 ਤੋਂ 16 ਦਸੰਬਰ ਤੱਕ ਥਾਈਲੈਂਡ ‘ਚ ਕੀਤੀ ਗਈ ਮੁਕਾਬਲੇ ‘ਚ ਇਰਾਨ, ਥਾਈਲੈਂਡ, ਸ੍ਰੀਲੰਕਾ, ਸਪੇਨ, ਭਾਰਤ ਸਮੇਤ ਛੇ ਦੇਸ਼ਾਂ ਦੇ 300 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਹਿੱਸਾ ਲਿਆ।

    ਉੱਤਰ ਪ੍ਰਦੇਸ਼ ‘ਚ ਗੌਤਮਬੁੱਧ ਨਗਰ ਦੇ ਜ਼ੋਨ ਸਮਾਣਾ ਕੋਲ ਜਾਨਸੀ ਬਾਣਾ ਨਿਵਾਸੀ ਏਸ਼ੀਆਈ ਬਾਡੀ ਬਿਲਡਿੰਗ ਖਿਤਾਬ ਜੇਤੂ ਸਤਿੰਦਰ ਇੰਸਾਂ ਨੇ ਆਪਣੀ ਸਫਲਤਾ ਨਾਲ ਜੁੜੇ ਰਾਜ਼ ‘ਸੱਚ ਕਹੂੰ’ ਨਾਲ ਸਾਂਝੇ ਕੀਤੇ ਸਤਿੰਦਰ ਇੰਸਾਂ ਨੇ ਦੱਸਿਆ ਕਿ ਮੇਰਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਪਿਛਲੇ ਕਈ ਸਾਲਾਂ ਤੋਂ ਜੁੜਿਆ ਹੋਇਆ ਹੈ ਜਦੋਂ ਉਹ ਪੰਜ ਸਾਲ ਦੇ ਸਨ ਤਾਂ ਪੂਜਨੀਕ ਗੁਰੂ ਜੀ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਨਾਮ ਦਾ ਸਿਮਰਨ ਕਰਨ ਲੱਗਾ ਸਿੱਖਿਆ ਦੇ ਨਾਲ-ਨਾਲ ਖੇਡਾਂ ‘ਚ ਵੀ ਹਮੇਸ਼ਾ ਅੱਗੇ ਰਹਿੰਦੇ।

    ਸਤਿੰਦਰ ਇੰਸਾਂ ਨੇ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸ਼ੌਂਕ ਸੀ ਤੇ ਮੈਂ ਠਾਣ ਲਿਆ ਸੀ ਕਿ ਸ਼ੁੱਧ ਸ਼ਾਕਾਹਾਰੀ ਰਹਿੰਦਿਆਂ ਹੀ ਵਧੀਆ ਬਾਡੀ ਬਣਾਉਣੀ ਹੈ 2010 ‘ਚ ਬਾਡੀ ਬਿਲਡਿੰਗ ‘ਚ ਗੌਤਮਬੁੱਧ ਨਗਰ ਤੋਂ ਜ਼ਿਲ੍ਹਾ ਪੱਧਰ ‘ਤੇ ਮੁਕਾਬਲਿਆਂ ‘ਚ ਹਿੱਸਾ ਲੈਣਾ ਸ਼ੁਰੂ ਕੀਤਾ ਇਸ ਤੋਂ ਬਾਅਦ ਸੂਬਾ ਪੱਧਰ ‘ਤੇ ਉੱਤਰ ਪ੍ਰਦੇਸ਼ ‘ਚ ਚਾਰ, ਦਿੱਲੀ ‘ਚ ਦੋ, ਨਾਰਥ ਇੰਡੀਆ ਦੋ, ਇੰਡੀਆ ਲੈਵਲ ‘ਤੇ ਚਾਰ ਵਾਰ ਤੇ ਏਸ਼ੀਆ ‘ਚ ਪਹਿਲੀ ਵਾਰ ਖਿਤਾਬ ਜਿੱਤਿਆ।

    ਸ਼ੁੱਧ ਸ਼ਾਕਾਹਾਰੀ ਰਹਿ ਕੇ ਵੀ ਛੂਹ ਸਕਦੇ ਹਾਂ ਬੁਲੰਦੀਆਂ: ਸਤਿੰਦਰ ਇੰਸਾਂ

    ਸਤਿੰਦਰ ਇੰਸਾਂ ਨੇ ਅੱਗੇ ਦੱਸਿਆ ਕਿ ਜਿਸ ਮੁਕਾਮ ‘ਤੇ ਮੈਂ ਪਹੁੰਚਿਆ ਹਾਂ, ਉਸਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੇਰਾ ਬਿਹਤਰੀਨ ਮਾਰਗਦਰਸ਼ਨ ਕੀਤਾ ਪੂਜਨੀਕ ਗੁਰੂ ਜੀ ਨੇ ਹੀ ਮੈਨੂੰ ਦੱਸਿਆ ਕਿ ਜੀਵਨ ‘ਚ ਤਰੱਕੀ ਲਈ ਕੀ ਕਰਨਾ ਚਾਹੀਦਾ ਤੇ ਕਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ।ਪੂਜਨੀਕ ਗੁਰੂ ਜੀ ਨੇ ਹੀ ਮੈਨੂੰ ਬਾਡੀ ਬਿਲਡਿੰਗ ਲਈ ਸੰਤੁਲਿਤ ਡਾਈਟ ਦੱਸੀ ਸੀ

    ਜਿਸ ਵਿੱਚ ਸੋਇਆਬੀਨ ਦੀ ਦਾਲ, ਸੋਇਆ ਪਨੀਰ, ਦੁੱਧ, ਦਹੀਂ, ਘਿਓ, ਬਦਾਮ, ਮੂੰਗਫਲੀ ਤੇ ਹੋਰ ਦਾਲਾਂ ਤੇ ਫਰੂਟ ਸ਼ਾਮਲ ਸਨ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਮਾਸ ਨਾਲੋਂ ਜ਼ਿਆਦਾ ਪ੍ਰੋਟੀਨ ਸੋਇਆਬੀਨ ‘ਚ ਹੁੰਦਾ ਹੈ ਤੇ ਇਸ ਨਾਲ ਬਾਡੀ ਮਜ਼ਬੂਤ ਬਣਨ ਨਾਲ ਤੰਦਰੁਸਤ ਵੀ ਰਹਿੰਦੀ ਹੈ।ਸਤਿੰਦਰ ਇੰਸਾਂ ਨੇ ਕਿਹਾ ਕਿ ਮਾਸਾਹਾਰ ਨਾਲ ਹੀ ਵਧੀਆ ਬਾਡੀ ਬਣਦੀ ਹੈ, ਇਹ ਲੋਕਾਂ ਦੀ ਗਲਤ ਫਹਿਮੀ ਹੈ ਕਿਉਂਕਿ ਇਹ ਮੇਰਾ ਨਿੱਜੀ ਤਜ਼ਰਬਾ ਹੈ ਕਿ ਤੁਸੀਂ ਸ਼ੁੱਧ ਸ਼ਾਕਾਰਹਾਰੀ ਰਹਿ ਕੇ ਹੀ  ਵਧੀਆ ਬਾਡੀ ਬਿਲਡਰ ਬਣ ਸਕਦੇ ਹੋ।

    ਪੂਜਨੀਕ ਗੁਰੂ ਜੀ ਨੇ ਕੀਤੇ ਬਚਨ, ਹੋਏ ਪੂਰੇ

    ਸਤਿੰਦਰ ਇੰਸਾਂ ਨੇ ਭਾਵੁਕ ਹੁੰਦਿਆਂ ਆਪਣੇ ਜੀਵਨ ਦੇ ਇੱਕ ਸੁਖਦ ਤਜ਼ਰਬੇ ਨੂੰ ਬਿਆਨ ਕਰਦਿਆਂ ਕਿਹਾ ਕਿ ਤਿੰਨ ਸਾਲ ਪਹਿਲਾਂ ਮੈਂ ਪੂਜਨੀਕ ਗੁਰੂ ਜੀ ਨਾਲ ਮਕਾਊ ਗਿਆ ਸੀ ਉੱਥੇ ਜਦੋਂ ਗਾਈਡ ਸਾਨੂੰ ਟੂਰ ਘੁਮਾ ਰਿਹਾ ਸੀ ਤਾਂ ਸਾਡੇ ਵੱਲ ਦੇਖਣ ਲੱਗਾ ਉਦੋਂ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਇਹ ਸਾਡੇ ਬੱਚੇ ਹਨ, ਜੋ ਏਸ਼ੀਆ ਲਈ ਤਿਆਰੀ ਕਰ ਰਹੇ ਹਨ ਇਹ ਮੈਂ ਸੀ ਤੇ ਦੂਜਾ ਰੋਹਿਤ ਜਿਸ ਮੌਕੇ ਇਹ ਬਚਨ ਹੋਏ ਮੈਨੂੰ ਉਸੇ ਵਕਤ ਇਹ ਅਹਿਸਾਸ ਹੋਇਆ ਕਿ ਪੂਜਨੀਕ ਗੁਰੂ ਜੀ ਮੇਰੇ ਲਈ ਕੁਝ ਬਹੁਤ ਵਧੀਆ ਕਰਨ ਜਾ ਰਹੇ ਹਨ

    ਇਸ ਤੋਂ ਬਾਅਦ ਮੈਂ ਬਰਨਾਵਾ ਆਸ਼ਰਮ ‘ਚ ਪੂਜਨੀਕ ਗੁਰੂ ਜੀ ਅੱਗੇ ਅਰਜ਼ ਕੀਤੀ ਕਿ ਪਿਤਾ ਜੀ ਏਸ਼ੀਆ ਲਈ ਕਿਵੇਂ ਤਿਆਰੀ ਕਰਾਂ ਉਦੋਂ ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਬੇਟਾ ਬਹੁਤ ਵਧੀਆ ਤਿਆਰੀ ਕਰੋ ਉਹ ਬਚਨ ਮੇਰੇ ਦਿਮਾਗ ‘ਚ ਬੈਠ ਗਏ ਤੇ ਮੈਂ ਲਗਾਤਾਰ ਸਖਤ ਮਿਹਨਤ ਕੀਤੀ ਪੂਜਨੀਕ ਗੁਰੂ ਜੀ ਦੇ ਬਚਨਾਂ ਦਾ ਰਾਜ਼ ਹੁਣ ਪਤਾ ਚੱਲਿਆ ਜਦੋਂ ਮੈਂ ਏਸ਼ੀਆ ਬਾਡੀ ਬਿਲਡਿੰਗ ਦਾ ਖਿਤਾਬ ਜਿੱਤਿਆ ਹਾਂ ।

    ਮਿਸਟਰ ਯੂਨੀਵਰਸ ਬਣਨ ਦਾ ਟੀਚਾ

    ਬਾਡੀ ਬਿਲਡਰ ਸਤਿੰਦਰ ਇੰਸਾਂ ਨੇ ਭਵਿੱਖ ਨੂੰ ਲੈ ਕੇ ਆਪਣੀ ਯੋਜਨਾ ਸਬੰਧੀ ਕਿਹਾ ਕਿ ਹੁਣ ਉਸਦਾ ਟੀਚਾ ਮਿਸਟਰ ਯੂਨੀਅਰਸ ਜਾਂ ਮਿਸਟਰ ਵਰਡਲ ਬਣਨ ਦਾ ਹੈ ਫਿਲਹਾਲ ਉਹ ਯੂਰਪ ‘ਚ ਹੋਣ ਵਾਲੇ ਬਾਡੀ ਬਿਲਡਿੰਗ ਮੁਕਾਬਲੇ ਦੀ ਤਿਆਰੀ ਕਰ ਰਹੇ ਹਨ

    ਫਿਲਮਾਂ ‘ਚ ਵੀ ਨਿਭਾਏ ਰੋਲ

    ਸਤਿੰਦਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਮੈਨੂੰ ਫਿਲਮ ਜੱਟੂ ਇੰਜੀਨੀਅਰ ‘ਚ ਪਹਿਲਵਾਨ, ਐਮਐਸਜੀ ਟੂ ‘ਚ ਫੌਜੀ ਤੇ ਆਨਲਾਈਨ ਗੁਰੂਕੁਲ ਫਿਲਮ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਹਾਲਾਂਕਿ ਮੈਨੂੰ ਇਸ ਬਾਰੇ ‘ਚ ਕੋਈ ਤਜ਼ਰਬਾ ਨਹੀਂ ਸੀ, ਪਰ ਪੂਜਨੀਕ ਗੁਰੂ ਜੀ ਨੇ ਖੁਦ ਸਾਰਾ ਕੁਝ ਕਰਵਾਇਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here