ਸਰਪੰਚ ਨੇ ਪਿੰਡ ਦੇ ਪਾਣੀ ਲਈ ਪੈਸੇ ਕੋਲੋ ਖਰਚੇ, ਹੁਣ ਵਿਭਾਗ ਤੋ ਬਿੱਲ ਲੈਣ ਲਈ ਤਰਸੇ

Sarpanch, Spent, Money, Village, Water, Necessary, Bill, Department

14 ਲੱਖ ਰੁਪਏ ਖਰਚ ਹੋਏ ਪਾਈਪ ਲਾਈਨ ਪਾਉਣ ‘ਤੇ

  • ਮੁੱਖ ਮੰਤਰੀ ਤੋ ਕੀਤੀ ਇਨਸਾਫ ਦੀ ਮੰਗ

ਸਰਦੂਲਗੜ੍ਹ, (ਗੁਰਜੀਤ ਸ਼ੀਂਹ)। ਜੌੜਕੀਆਂ ਪਿੰਡ ਦੇ ਪੀਣ ਵਾਲੇ ਪਾਣੀ ਲਈ ਪੰਚਾਇਤ ਵੱਲੋ ਪਾਈ ਗਈ ਵਾਟਰ ਸਪਲਾਈ ਪਾਈਪ ਲਾਈਨ ਤੇ ਸਰਕਾਰ ਵੱਲੋ ਪੈਸੇ ਨਾ ਮਿਲਣ ਤੇ ਸਰਪੰਚ ਪ੍ਰੇਸ਼ਾਨ ਹੋ ਰਹੇ ਹਨ।ਪਿੰਡ ਜੌੜਕੀਆਂ ਦੇ ਮੌਜੂਦਾ ਸਰਪੰਚ ਉੱਗਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋ ਆਪਣੇ ਪਿੰਡ ਵਾਟਰ ਬਾਕਸ ਦੀ ਸਪਲਾਈ ਬਹਾਲ ਕਰਾਉਣ ਲਈ ਮਨਰੇਗਾ ਸਕੀਮ ਅਧੀਨ ਅਰਸਾ ਡੇਢ ਸਾਲ ਪਹਿਲਾਂ ਪਾਈਪਾਂ ਪਾਈਆਂ ਸਨ। (Sardulgarh News)

ਜੋ ਕਿ ਮਨਰੇਗਾ ਸਕੀਮ ਤਹਿਤ ਵਿਭਾਗ ਦੀ ਮਨਜੂਰੀ ਨਾਲ ਹੀ ਪਾਈਆਂ ਸਨ। ਜਿਸ ਨਾਲ ਸਮੁੱਚੇ ਪਿੰਡ ਨੂੰ ਪਾਣੀ ਮੁਹੱਈਆਂ ਹੋ ਰਿਹਾ ਹੈ।ਇਹਨਾਂ ਪਾਈਪਾਂ ਨੂੰ ਵਿਛਾਉਣ ਉੱਪਰ 14 ਲੱਖ ਰੁਪਏ ਖਰਚ ਹੋ ਚੁੱਕੇ ਹਨ। ਜਿਸ ਸੰਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਕੀਤੇ ਗਏ ਕੰਮ ਦੀ ਸਹੀ ਰਿਪੋਰਟ ਕਰਨ ਤੇ ਉਹਨਾਂ ਨੂੰ ਬਣਦੀ ਉਕਤ ਰਕਮ ਅਦਾਇਗੀ ਅਜੇ ਤੱਕ ਨਹੀ ਹੋਈ। ਜਦਕਿ ਇਸ ਸੰੰਬੰਧੀ ਸਾਰੇ ਬਿੱਲ ਵਿਭਾਗ ਨੇ ਮਨਜੂਰ ਕਰਕੇ ਵੀ ਭੇਜ ਦਿੱਤੇ ਹਨ। (Sardulgarh News)

ਇਹ ਵੀ ਪੜ੍ਹੋ : ਬ੍ਰੇਕ ਫੇਲ੍ਹ ਹੋਣ ’ਤੇ ਕੰਟੇਨਰ ਨੇ 38 ਲੋਕਾਂ ਨੂੰ ਕੁਚਲਿਆ, 10 ਦੀ ਮੌਤ

ਸਰਪੰਚ ਵੱਲੋ ਜਿੰਨਾਂ ਦੁਕਾਨਦਾਰਾਂ ਪਾਸੋ ਪਾਈਪਾਂ ਅਤੇ ਹੋਰ ਸਮੱਗਰੀ ਦੀ ਖਰੀਦ ਕੀਤੀ ਹੈ। ਉਹਨਾਂ ਦੁਕਾਨਦਾਰਾਂ ਦੀ ਅਦਾਇਗੀ ਨਾ ਹੋਣ ਕਰਕੇ ਉਹ ਖੁਦ ਬ੍ਰੇਨ ਹੈਮਰਜ਼ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਉਹਨਾਂ ਦਾ ਸਮੁੱਚਾ ਪਰਿਵਾਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਰਿਹਾ ਹੈ। ਸਰਪੰਚ ਉੱਗਰ ਸਿੰਘ ਨੇ ਇਸ ਸੰਬੰਧ ਚ ਵਿਭਾਗ ਦੇ ਅਧਿਕਾਰੀਆਂ,ਡਿਪਟੀ ਕਮਿਸ਼ਨਰ ਮਾਨਸਾ ਆਦਿ ਨੂੰ ਕਈ ਵਾਰ ਬੇਨਤੀ ਕੀਤੀ ਹੈ ਪਰੰਤੂ ਉਹਨਾਂ ਦੀ ਸੁਣਵਾਈ ਨਾ ਹੋਣ ਤੇ ਉਹ ਖੱਜਲ ਖੁਆਰ ਹੋ ਕੇ ਤਣਾਉ ਚ ਗੁਜਰ ਰਹੇ ਹਨ। (Sardulgarh News)

ਉਹਨਾਂ ਇਸ ਸੰਬੰਧੀ ਆਪਣੀ ਦਰਖਾਸਤ ਮਾਨਯੋਗ ਚੀਫ ਜਸਟਿਸ ਸਾਹਿਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ,ਮਾਨਯੋਗ ਰਾਜਪਾਲ ਸਾਹਿਬ ਪੰਜਾਬ,ਚੰਡੀਗੜ ,ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਚੰਡੀਗੜ੍ਹ ਦੇ ਨਾਂ ਤੇ ਪਾ ਕੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੇਰੇ ਬਣਦੀ ਰਕਮ ਮੈਨੂੰ ਮੁਹੱਈਆਂ ਕਰਵਾਈ ਜਾਵੇ।ਬੀਡੀਪੀਓ ਝੁਨੀਰ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਉਹ ਇੱਥੇ ਨਵੇ ਆਏ ਹਨ।ਪਤਾ ਕਰ ਲੈਂਦੇ ਹਾਂ।ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਬੀਡੀਪੀਓ ਨੂੰ ਸਰਪੰਚ ਮਿਲਣ ਜੇਕਰ ਪੈਸੇ ਨਹੀ ਪਏ ਤਾਂ ਉਹਨਾਂ ਨੂੰ ਮਿਲ ਸਕਦੇ ਹਨ। (Sardulgarh News)