Punjab News: ਤਿਆਰੀਆਂ ਰਹਿ ਗਈਆਂ ਧਰੀਆਂ-ਧਰਾਈਆਂ, ਇਹ ਜ਼ਿਲ੍ਹੇ ਦੇ ਦੋ ਪਿੰਡਾਂ ’ਚ ਸਰਪੰਚੀ ਚੋਣ ਰੱਦ

Punjab News
Punjab News: ਤਿਆਰੀਆਂ ਰਹਿ ਗਈਆਂ ਧਰੀਆਂ-ਧਰਾਈਆਂ, ਇਹ ਜ਼ਿਲ੍ਹੇ ਦੇ ਦੋ ਪਿੰਡਾਂ ’ਚ ਸਰਪੰਚੀ ਚੋਣ ਰੱਦ

ਦੇਰ ਰਾਤ ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਹੁਕਮ ਜਾਰੀ ਕਰਕੇ ਦਿੱਤੀ ਜਾਣਕਾਰੀ

ਜਗਰਾਓਂ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਵੋਟਾਂ ਤੋਂ ਇੱਕ ਦਿਨ ਪਹਿਲਾਂ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਓਂ ਦੇ ਦੋ ਪਿੰਡਾਂ ਦੇ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਦੀ ਉਮੀਦਾਂ ’ਤੇ ਪਾਣੀ ਫ਼ਿਰ ਗਿਆ। ਕਿਉਂਕਿ ਜ਼ਿਲ੍ਹਾ ਚੋਣ ਅਫ਼ਸਰ- ਕਮ ਡਿਪਟੀ ਕਮਿਸ਼ਨਰ ਵੱਲੋਂ ਦੇਰ ਰਾਤ ਜਾਰੀ ਕੀਤੇ ਗਏ ਹੁਕਮਾਂ ਤਹਿਤ ਦੋਵੇਂ ਪਿੰਡਾਂ ’ਚ ਸਰਪੰਚਾਂ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ- ਕਮ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਦੇਰ ਰਾਤ ਜਾਰੀ ਕੀਤੇ ਗਏ ਇੱਕ ਪੱਤਰ ’ਚ ਜ਼ਿਲ੍ਹੇ ਦੀ ਤਹਿਸ਼ੀਲ ਜਗਰਾਓਂ ਦੇ ਪਿੰਡ ਪੋਨਾ ਤੇ ਪਿੰਡ ਡੱਲਾ ’ਚ ਸਰਪੰਚਾਂ ਦੀਆਂ ਚੋਣਾਂ ਰੱਦ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

Read This : Panchayat Election: ਚੋਣ ਨਿਸ਼ਾਨ ਉਲਟ ਛਪਣ ਕਰਕੇ ਪਿੰਡ ਮਾਨਸਾ ਖੁਰਦ ਦੀ ਪੰਚਾਇਤੀ ਚੋਣ ਰੱਦ

ਪੱਤਰ ਮੁਤਾਬਕ ਲੜੀਵਾਰ ਪਹਿਲੇ ਪਿੰਡ ’ਚ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਹਰਪ੍ਰੀਤ ਸਿੰਘ ਤੇ ਉਸਦੇ ਭਰਾ ਦੀ ਐਨਓਸੀ ਰੱਦ ਕਰਨ ਦੀ ਮਿਲੀ ਸ਼ਿਕਾਇਤ ਨੂੰ ਕਾਰਨ ਦੱਸਿਆ ਗਿਆ ਹੈ ਤੇ ਦੂਜੇ ਪਿੰਡ ’ਚ ਸਰਪੰਚੀ ਦੇ ਨਾਮਜ਼ਦਗੀ ਪੱਤਰਾਂ ’ਤੇ ਇਤਰਾਜ਼ਾਂ ਦੇ ਅਧਾਰ ’ਤੇ ਫਾਰਮ ਰੱਦ ਕਰਨ ਨੂੰ ਕਾਰਨ ਮੰਨਿਆ ਗਿਆ ਦਰਸ਼ਾਇਆ ਗਿਆ ਹੈ। ਚੋਣ ਅਧਿਕਾਰੀਆਂ ਮੁਤਾਬਕ ਜਾਂਚ ਉਪਰੰਤ ਨਿਸ਼ਚਿਤ ਕੀਤੀ ਗਈ ਅਗਲੀ ਤਾਰੀਖ ਨੂੰ ਉਕਤ ਦੋਵੇਂ ਪਿੰਡਾਂ ’ਚ ਚੋਣ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here