ਗਾਇਕ ਗੁਰਨਾਮ ਭੁੱਲਰ ਅੱਜ ਤੇ ਸਤਿੰਦਰ ਸਰਤਾਜ ਅਤੇ ਰਣਜੀਤ ਬਾਵਾ ਕ੍ਰਮਵਾਰ 1 ਅਤੇ 3 ਨੂੰ ਹੋਣਗੇ ਸਰੋਤਿਆ ਦੇ ਰੂਬਰੂ
(ਸੱਚ ਕਹੂੰ ਨਿਊਜ਼) ਲੁਧਿਆਣਾ। ਸਾਰਸ ਮੇਲਾ ਲੁਧਿਆਣਾ ਵਿੱਚ ਇੱਕ ਨਵੀਂ ਸਫਲਤਾ ਦੀ ਕਹਾਣੀ ਰਚ ਰਿਹਾ ਹੈ ਜਿਸ ਵਿੱਚ ਇਸ ਮੈਗਾ ਈਵੈਂਟ ਦੇ ਪਹਿਲੇ ਦਿਨ 10 ਹਜ਼ਾਰ ਤੋਂ ਵੱਧ ਟਿਕਟਾਂ ਦੀ (Saras Mela) ਵਿਕਰੀ ਹੋਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਲੁਧਿਆਣਾ ਦੇ ਲੋਕ ਇਸ ਮੇਲੇ ਸਬੰਧੀ ਬਹੁਤ ਹੀ ਉਤਸ਼ਾਹਿਤ ਹਨ ਕਿਉਂਕਿ ਇਸ ਮੇਲੇ ਸਬੰਧੀ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਸਵਾਲ ਪੁੱਛੇ ਗਏ ਸਨ।
ਉਨ੍ਹਾਂ ਕਿਹਾ ਕਿ ਪੀਏਯੂ ਦੇ ਕੈਂਪਸ ਵਿੱਚ ਆਉਣ ਵਾਲੇ ਪਰਿਵਾਰਾਂ ਦੀ ਆਮਦ ਇੱਥੇ ਆਸਾਨੀ ਨਾਲ ਦੇਖੀ ਜਾ ਸਕਦੀ ਹੈ ਅਤੇ ਜ਼ਿਲ੍ਹਾ ਪ੍ਰਸਾਸਨ ਵੱਲੋਂ ਮੇਲੇ ਦੇ ਸੁਚਾਰੂ ਅਤੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਵੱਡੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਾਮਵਰ ਕਲਾਕਾਰਾਂ ਦੀ ਸੱਭਿਆਚਾਰਕ ਅਤੇ ਸੰਗੀਤਕ ਪੇਸ਼ਕਾਰੀ ਮੇਲੇ ਲਈ ਖਿੱਚ ਦਾ ਕੇਂਦਰ ਹੋਵੇਗੀ ਜਿੱਥੇ ਗੁਰਨਾਮ ਭੁੱਲਰ 29 ਅਕਤੂਬਰ, ਸਤਿੰਦਰ ਸਰਤਾਜ 1 ਨਵੰਬਰ, ਰਣਜੀਤ ਬਾਵਾ 3 ਨਵੰਬਰ ਅਤੇ ਜੋਰਾਵਰ ਵਡਾਲੀ 4 ਨਵੰਬਰ ਨੂੰ ਆਪਣੇ ਗੀਤਾਂ ਰਾਹੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ। (Saras Mela)
ਇਹ ਵੀ ਪੜ੍ਹੋ : ਹੌਂਸਲੇ ਦੀ ਉਡਾਣ : ਜਿਨ੍ਹਾਂ ਦੀ ਬਦੌਲਤ ਅੱਜ ਪਤਾ ਲੱਗਦੈ ਮੌਸਮ ਦਾ ਮਿਜ਼ਾਜ
ਉਨ੍ਹਾਂ ਇਹ ਵੀ ਦੱਸਿਆ ਕਿ ਸਤਿੰਦਰ ਸਰਤਾਜ ਅਤੇ ਰਣਜੀਤ ਬਾਵਾ ਦੇ ਸ਼ੋਅ ਦੀਆਂ ਟਿਕਟਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਸਥਾਪਿਤ ਟਿਕਟ ਕਾਉਂਟਰ ’ਤੇ ਕ੍ਰਮਵਾਰ 200 ਅਤੇ 2000 ਰੁਪਏ ਵਿੱਚ ਉਪਲਬੱਧ ਹਨ। ਸੰਗੀਤਕ ਪ੍ਰਦਰਸ਼ਨ ਰੋਜ਼ਾਨਾ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੈਲਾਨੀਆਂ ਨੂੰ ਭਾਰਤ ਦੀ ਵਿਭਿੰਨਤਾ ਦੇ ਵਾਇਬਜ ਦੇਖਣ ਨੂੰ ਮਿਲਣਗੇ ਕਿਉਂਕਿ ਇਸ ਸਮਾਗਮ ਦੌਰਾਨ 23 ਰਾਜਾਂ ਦੇ ਕਲਾਕਾਰ ਆਪਣੀ ਕਲਾ ਅਤੇ ਰਸੋਈ ਦੇ ਹੁਨਰ ਨੂੰ ਪੇਸ਼ ਕਰਨਗੇ।
ਪ੍ਰਸਾਸਨ ਨੇ ਕਾਉਂਟੀ ਦੇ ਵੱਖ-ਵੱਖ ਰਾਜਾਂ ਤੋਂ ਆਏ ਕਾਰੀਗਰਾਂ ਲਈ ਲਗਭਗ 356 ਸਟਾਲ ਲਗਾਏ ਹਨ, ਜੋ ਇਨ੍ਹਾਂ ਕਾਊਂਟਰਾਂ ‘ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ 5 ਨਵੰਬਰ ਨੂੰ ਸਮਾਪਨ ਹੋਵੇਗਾ ਅਤੇ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਕਾਰੀਗਰਾਂ ਲਈ ਖਾਣ-ਪੀਣ, ਰਿਹਾਇਸ਼ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।