142 ਹੋਏ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ
(ਸੱਚ ਕਹੂੰ ਨਿਊਜ਼) ਬਰਨਾਵਾ। ਗੁਰੂ ਪੁੰਨਿਆ ਦਾ ਤਿਉਹਾਰ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਵੱਲੋਂ ਆਨਲਾਈਨ ਉਤਸ਼ਾਹ, ਅਨੋਖੀ ਗੁਰੂ ਭਗਤੀ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ, ਉਤਰ ਪ੍ਰਦੇਸ਼ ’ਚ ਮਾਨਵਤਾ ਦੀ ਭਲਾਈ ਲਈ ਦੋ ਨਵੇਂ ਕਾਰਜ ਆਰੰਭੇ, ਜਿਸ ਵਿਚ ਸਾਧ-ਸੰਗਤ ਨੇ ਆਪਣੇ ਘਰਾਂ ’ਤੇ ਕੌਮੀ ਝੰਡਾ ‘ਤਿਰੰਗਾ’ ਲਗਾਉਣ ਦੀ ਸਹੁੰ ਚੁੱਕੀ। ( Two New Welfareworks)
ਇਸ ਦੇ ਨਾਲ ਹੀ ਦੇਸ਼ ਵਿੱਚ ਸਵੱਛ ਭਾਰਤ ਮੁਹਿੰਮ ਨੂੰ ਹੁਲਾਰਾ ਦੇਣ ਲਈ ਰਾਜ ਮਾਰਗਾਂ ਅਤੇ ਵੱਡੇ ਸ਼ਹਿਰਾਂ ਵਿੱਚ ਮੋਬਾਇਲ ਟਾਇਲਟ ਦਾ ਪ੍ਰਬੰਧ ਕਰਨ ਦਾ ਪ੍ਰਣ ਲਿਆ। ਇਸ ਨਾਲ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਦੀ ਗਿਣਤੀ 142 ਤੱਕ ਪਹੁੰਚ ਗਈ ਹੈ। ਬੁੱਧਵਾਰ ਸ਼ਾਮ ਨੂੰ ਗੁਰੂ ਪੁੰਨਿਆ ਦੇ ਸ਼ੁੱਭ ਮੌਕੇ ’ਤੇ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ ਸੈਂਕੜੇ ਥਾਵਾਂ ’ਤੇ ਆਨ ਲਾਈਨ ਗੁਰੂ ਮਹਿਮਾ ਦਾ ਗੁਣਗਾਨ ਕੀਤਾ।
‘ਸਵੱਛ ਭਾਰਤ’ ਅਭਿਆਨ ਨੂੰ ਸਫਲ ਬਣਾਉਣ ਦਾ ਪੂਜਨੀਕ ਗੁਰੂ ਜੀ ਨੇ ਦਿੱਤਾ ਸੱਦਾ
ਇਸ ਮੌਕੇ ਗੁਰੂ ਮਹਿਮਾ ਨੂੰ ਦਰਸਾਉਦਾ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਤਿਗੁਰੂ ’ਚ ਦਿ੍ਰੜ੍ਹ ਵਿਸ਼ਵਾਸ ਨੂੰ ਦਰਸਾਉਦੀ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਆਪਣੇ ਘਰਾਂ ’ਚ ਕੌਮੀ ਤਿਰੰਗਾ ਝੰਡਾ ਲਾਉਣ ਦੇ ਨਾਲ ਨਾਲ ‘ਸਵੱਛ ਭਾਰਤ’ ਅਭਿਆਨ ਨੂੰ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਹੁਤ
ਲੰਮੀਆਂ ਸੜਕਾਂ ਦੇ ਕਿਨਾਰਿਆਂ ਜਾਂ ਵੱਡੇ ਸ਼ਹਿਰਾਂ ਵਿੱਚ ਜਿੱਥੇ ਸੀਵਰੇਜ ਦੀਆਂ ਪਾਈਪਾਂ ਹਨ, ਉੱਥੇ ਮੋਬਾਇਲ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਡਾ ਦੇਸ਼ ਸਾਫ ਸੁਥਰਾ ਰਹੇ, ਇਸ ਸੱਦੇ ’ਤੇ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਣ ਲਿਆ ਅਤੇ ਆਪੋ-ਆਪਣੇ ਖੇਤਰਾਂ ’ਚ ਜਲਦ ਹੀ ਇਸ ’ਤੇ ਕੰਮ ਸ਼ੁਰੂ ਕਰਨ ਦੀ ਹਾਮੀ ਭਰੀ।
ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਪ੍ਰਸ਼ਾਸਨ ਦੀ ਆਗਿਆ ਨਾਲ ਇਹ ਕੰਮ ਕਾਨੂੰਨੀ ਤੌਰ ’ਤੇ ਕਰਨ ਲਈ ਕਿਹਾ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਇਸ ਨਾਲ ਸਾਡਾ ਦੇਸ਼ ਸਾਫ਼-ਸੁਥਰਾ ਰਹੇਗਾ ਅਤੇ ਕੋਈ ਵੀ ਬਾਹਰੋਂ ਆ ਕੇ ਸਾਡੇ ਦੇਸ਼ ਨੂੰ ‘ਡਰਟੀ ਭਾਰਤ’ ਨਹੀਂ ਕਹੇਗਾ। ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਸੜਕ ਕਿਨਾਰੇ ਪਿਸ਼ਾਬ ਜਾਂ ਗੰਦਗੀ ਫੈਲਾ ਦਿੰਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ, ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਲਈ ਉਹ ਇਹ ਮੁਹਿੰਮ ਸ਼ੁਰੂ ਕਰ ਰਹੇ ਹਨ।
ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਵਿਦੇਸ਼ ਦੀ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਮੋਬਾਇਲ ਪਖਾਨਿਆਂ ਦਾ ਪ੍ਰਬੰਧ ਕਰਦੇ ਹਨ, ਉਸ ਥਾਂ ’ਤੇ ‘ਭਾਰਤ’ ਸ਼ਬਦ ਜ਼ਰੂਰ ਲਿਖਣ ਤਾਂ ਜੋ ਪਤਾ ਲੱਗ ਸਕੇ ਕਿ ਸਵੱਛ ਭਾਰਤ ਦੀ ਮੁਹਿੰਮ ਇਕੱਲੇ ਭਾਰਤ ’ਚ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਚੱਲ ਰਹੀ ਹੈ। ਇਸ ਮੌਕੇ ਸਮੂਹ ਧਰਮਾਂ ਦਾ ਪ੍ਰਸ਼ਾਦ, ਬੂੰਦੀ, ਕੜਾਹ, ਸੇਵੀਆਂ ਅਤੇ ਕੇਕ ਵੀ ਸਾਧ-ਸੰਗਤ ਨੂੰ ਵੰਡੇ ਗਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ‘ਸ਼ਾਹ ਸਤਿਨਾਮ ਜੀ ਹੋ ਗਿਆ ਹੈ ਮੇਰਾ’ ਦਾ ਭਜਨ ਅਤੇ ਮੈਸ਼ਅੱਪ ਵੀ ਸੁਣਾਇਆ।
ਸਾਧ-ਸੰਗਤ ਨੇ ਲਿਆ ਪ੍ਰਣ : ਤਿਰੰਗੇ ਦੀ ਆਨ, ਬਾਨ ਅਤੇ ਸ਼ਾਨ ਨੂੰ ਹਮੇਸ਼ਾ ਉੱਚਾ ਰੱਖਾਂਗੇ
ਸਾਧ-ਸੰਗਤ ਨੇ ਪ੍ਰਣ ਕੀਤਾ ਕਿ ਸਾਨੂੰ ਆਪਣੇ ਦੇਸ਼ ਹਿੰਦੁਸਤਾਨ ’ਤੇ ਮਾਣ ਹੈ। ਅੱਜ ਗੁਰੂ ਪੁੰਨਿਆ ਦੇ ਦਿਹਾੜੇ ’ਤੇ, ਅਸੀਂ ਸਾਰੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਰਸਾਏ ਗਏ ਦੇਸ਼ ਭਗਤੀ ਦੇ ਮਾਰਗ ’ਤੇ ਚੱਲਦੇ ਹੋਏ, ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ‘ਤਿਰੰਗੇ’ ਦਾ ਮਾਣ ਹਮੇਸ਼ਾ ਉੱਚਾ ਰੱਖਾਂਗੇ। ਅਸੀਂ ਆਪਣੇ ਦੇਸ਼ ਦੇ ਮਹਾਨ ਸੱਭਿਆਚਾਰ ਨੂੰ ਬਚਾਵਾਂਗੇ ਅਤੇ ਆਪਣੇ ਦੇਸ਼ ਦਾ ਝੰਡਾ ਆਪਣੇ ਘਰ ਵਿੱਚ ਸਥਾਪਿਤ ਕਰਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ