ਮੀਂਹ ਨਾਲ ਮਲੋਟ ਦੇ ਬਜ਼ਾਰ ਅਤੇ ਗਲੀਆਂ ਹੋਈਆਂ ਜਲ ਥਲ, ਕਿਤੇ ਰਾਹਤ ਅਤੇ ਕਿਤੇ ਆਫ਼ਤ ਬਣਿਆ ਮੀਂਹ

rain malot

ਕਰਮਗੜ ਮਾਈਨਰ ਟੁੱਟਣ ਨਾਲ ਫਸਲਾਂ ਦਾ ਹੋਇਆ ਨੁਕਸਾਨ

  • ਸ਼ਹਿਰ ‘ਚ ਨੀਵੇਂ ਘਰਾਂ ਅਤੇ ਦੁਕਾਨਾਂ ‘ਚ ਵੜ੍ਹਿਆ ਮੀਂਹ (Rain) ਦਾ ਪਾਣੀ

(ਮਨੋਜ) ਮਲੋਟ। ਅੱਜ ਸਵੇਰੇ ਤੜਕਸਾਰ ਆਇਆ ਮੀਂਹ (Rain) ਕਈ ਲੋਕਾਂ ਲਈ ਰਾਹਤ ਅਤੇ ਕਈਆਂ ਲਈ ਆਫ਼ਤ ਬਣਿਆ। ਮਲੋਟ ਇਲਾਕੇ ਵਿੱਚ ਮੀਂਹ (Rain) ਆਉਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਬਹੁਤ ਰਾਹਤ ਮਿਲੀ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਲਾਭ ਮਿਲਿਆ ਉਥੇ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹ ਗਿਆ ਅਤੇ ਕਈਆਂ ਦੇ ਵਹੀਕਲ ਬੰਦ ਹੋਣ ਕਰਕੇ ਆਉਣ ਜਾਣ ‘ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

rain

ਕਈ ਨੀਵੇਂ ਘਰਾਂ ‘ਚ ਅਤੇ ਦੁਕਾਨਾਂ ‘ਚ ਪਾਣੀ ਅੰਦਰ ਵੜ ਗਿਆ ਅਤੇ ਦੁਕਾਨਾਂ ਵਿੱਚ ਕਾਫ਼ੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ । ਦੁਕਾਨਦਾਰ ਟੀਟਾ ਸੱਚਦੇਵਾ ਨੇ ਦੱਸਿਆ ਕਿ ਉਸਦੀ ਦੁਕਾਨ ਚਾਰ ਖੰਭਾ ਚੌਂਕ ਵਿੱਚ ਹੈ ਅਤੇ ਅੱਜ ਸਵੇਰੇ ਆਏ ਮੀਂਹ ਕਾਰਣ ਉਸਦੀ ਦੁਕਾਨ ਅੰਦਰ ਵੀ ਪਾਣੀ ਵੜ ਗਿਆ ।

ਉਧਰ ਖ਼ਬਰ ਲਿਖੇ ਜਾਣ ਤੱਕ ਸ਼ਹਿਰ ਦੀ ਮੰਡੀ ਹਰਜੀ ਰਾਮ ਦੇ ਇਲਾਕੇ ‘ਚ ਚਾਰ ਖੰਭਾ ਚੌਂਕ ਇੱਕ ਝੀਲ ਦਾ ਰੂਪ ਦਿਖਾਈ ਦੇ ਰਿਹਾ ਸੀ, ਮੇਨ ਬਜ਼ਾਰ ਦੀਆਂ ਗਲੀਆਂ ਵਿੱਚ ਵੀ ਪਾਣੀ ਖੜ੍ਹਾ ਸੀ ਅਤੇ ਲੋਕਾਂ ਨੂੰ ਆਉਣ ਜਾਣ ‘ਚ ਕਾਫ਼ੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਸਨ ਅਤੇ ਲੋਕ ਰਸਤੇ ਬਦਲ ਕੇ ਜੋੜ ਤੋੜ ਲਾ ਕੇ ਆਪਣੀ ਮੰਜ਼ਿਲ ਵੱਲ ਪਹੁੰਚਣ ਦਾ ਯਤਨ ਕਰ ਰਹੇ ਸਨ। ਉਧਰ ਡੱਬਵਾਲੀ ਢਾਬ ਰੋਡ ਅਤੇ ਅਬੋਹਰ ਰੋਡ ਦੇ ਵਿਚਕਾਰ ਕਰਮਗੜ੍ਹ ਮਾਈਨਰ ਟੁੱਟਣ ਨਾਲ ਫਸਲਾਂ ਦਾ ਨੁਕਸਾਨ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਕਿ ਪਾਣੀ ਜਲਦੀ ਬੰਦ ਕੀਤਾ ਜਾਵੇ ਨਹੀਂ ਤਾਂ ਇਹ ਪਾਣੀ ਢਾਣੀਆਂ ਦੇ ਘਰਾਂ ਵਿੱਚ ਵੜ ਜਾਵੇਗਾ ਅਤੇ ਬਹੁਤ ਵੱਡਾ ਨੁਕਸਾਨ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ