ਸੰਗਰੂਰ ਪੁਲਿਸ ਵੱਲੋਂ ਅੰਤਰ ਜਿਲ੍ਹਾ ਝਪਟਮਾਰ ਗੈਂਗ ਬੇਪਰਦ

ਪੰਜ ਮੈਂਬਰ ਗਿ੍ਰਫ਼ਤਾਰ, ਸੋਨੇ ਦੇ ਗਹਿਣੇ ਤੇ ਹੋਰ ਸਮਾਨ ਬਰਾਮਦ

(ਗੁਰਪ੍ਰੀਤ ਸਿੰਘ) ਸੰਗਰੂਰ । ਸੰਗਰੂਰ ਪੁਲਿਸ ਨੇ ਸ਼ਹਿਰ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨਾਂ ਕੋਲੋਂ ਅਤੇ ਪੰਜ ਸੋਨੇ ਦੀਆਂ ਚੈਨਾਂ ਤੇ 2 ਮੋਟਰਸਾਇਕਲ ਬਰਾਮਦ ਕਰਵਾਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਅੰਤਰ ਜ਼ਿਲਾ ਝਪਟਮਾਰ ਗੈਂਗ ਦੇ ਸਰਗਰਮ ਮੈਂਬਰ ਸਨ। ਪੁਲਿਸ ਲਾਈਨਜ਼ ਵਿਖੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਨਵੇਂ ਜ਼ਿਲਾ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੰਗਰੂਰ ਪੁਲਿਸ ਵੱਲੋਂ ਮੁਖਬਰੀ ਦੇ ਆਧਾਰ ਤੇ ਨਾਕਾ ਬੰਦੀ ਕੀਤੀ ਗਈ ਸੀ ਤਾਂ ਨਾਭਾ ਰੋਡ ਮਾਝੀ (ਭਵਾਨੀਗੜ),ਬੱਸ ਸਟੈਂਡ ਭਵਾਨੀਗੜ ਅਤੇ ਨੇੜੇ ਨਾਨਕਿਆਣਾ ਚੌਂਕ ਸੰਗਰੂਰ ਤੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜਿਨ੍ਹਾ ਵਿੱਚ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿਅਦਰ ਸਿੰਘ ਵਾਸੀ ਰੋਹਟੀ ਬਸਤਾ ਥਾਣਾ ਸਦਰ ਨਾਭਾ, ਜਿਲਾ-ਪਟਿਆਲਾ, ਜਸਵਿੰਦਰ ਸਿੰਘ ਉਰਫ ਜਤਿਨ ਪੁੱਤਰ ਮਨਜੀਤ ਸਿੰਘ ਵਾਸੀ ਬੌੜਾਂ ਗੇਟ, ਨਾਭਾ, ਭੁਪਿੰਦਰ ਸਿੰਘ ਉਰਫ ਬਿੱਟੂ ਪੁੱਤਰ ਬਲਵੀਰ ਸਿੰਘ ਵਾਸੀ ਬੌੜਾਂ ਗੇਟ, ਨਾਭਾ, ਗੁਰਪ੍ਰੀਤ ਸਿੰਘ ਉਰਫ ਬੱਬਰ ਪੁੱਤਰ ਬਿੰਦਰ ਸਿੰਘ ਵਾਸੀ ਬੌੜਾਂ ਗੇਟ ਨਾਭਾ ਅਤੇ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਗੁਰਦੀਪ ਸਿੰਘ ਵਾਸੀ ਬੌੜਾਂ ਗੇਟ ਨਾਭਾ ਸ਼ਾਮਿਲ ਹਨ l

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜਦੋਂ ਗਿ੍ਰਫ਼ਤਾਰ ਕੀਤੇ ਕਥਿਤ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਸੰਗਰੂਰ ਅਤੇ ਭਵਾਨੀਗੜ ਤੋਂ ਝਪਟ ਮਾਰ ਕੇ ਖੋਹੀਆਂ ਕੁੱਲ 5 ਚੈਨੀਆਂ ਸੋਨਾ ਬਰਾਮਦ ਕੀਤੀਆਂ ਹਨ ਇਸ ਤੋਂ ਇਲਾਵਾ ਕਥਿਤ ਦੋਸ਼ੀਆਂ ਕੋਲੋਂ 2 ਚੋਰੀ-ਸ਼ੁਦਾ ਮੋਟਰਸਾਇਕਲ ਇੱਕ ਮੋਟਰਸਾਈਕਲ ਮਾਰਕਾ ਅਪਾਚੇ ਬਿਨਾਂ ਨੰਬਰੀ ਅਤੇ ਇੱਕ ਹੀਰੋ ਹਾਂਡਾ ਸਪਲੈਡਰ ਪਲੱਸ ਰੰਗ ਕਾਲਾ ਬਿਨਾ ਨੰਬਰੀ ਵੀ ਬਰਾਮਦ ਕਰਵਾਏ ਲਾਂਬਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਦੇ ਖਿਲਾਫ਼ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕੀਤੀ ਹੈ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰ ਖੰਨਾ ਅਤੇ ਸ਼ਹਿਰ ਪਟਿਆਲਾ ਵਿਖੇ ਸੋਨਾ ਚੈਨੀਆਂ ਝਪਟ ਮਾਰ ਕੇ ਖੋਹਣਾ ਮੰਨਿਆ ਹੈ ਜੋ ਇੰਨਾਂ ਵਾਰਦਾਤਾਂ ਸਬੰਧੀ ਖੰਨੇ ਤੇ ਪਟਿਆਲੇ ਵਿਖੇ ਵੀ ਮਾਮਲੇ ਦਰਜ਼ ਹਨ ਉਨ੍ਹਾਂ ਦੱਸਿਆ ਕਿ ਪੰਜੇ ਝਪਟਮਾਰ ਆਪਸ ਵਿੱਚ ਦੋਸਤ ਹਨ, ਜੋ ਵਾਰਦਾਤ ਕਰਨ ਸਮੇਂ 2 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਉਦੇ ਸਨ ਜੋ 2 ਪਾਰਟੀਆਂ ਬਣਾ ਕੇ ਇੱਕ ਪਾਰਟੀ ਰਾਹੀਂ ਚੈਨੀ ਝਪਟ ਕਰਦੇ ਹਨ ਅਤੇ ਦੂਸਰੀ ਪਾਰਟੀ ਉਨਾਂ ਨੂੰ ਕਵਰ ਕਰਕੇ ਪਬਲਿਕ/ਪੁਲਿਸ ਤੋਂ ਬਚਾਉਣ ਲਈ ਅਤੇ ਖੋਹ ਕੀਤਾ ਸਮਾਨ ਛਿਪਾਉਣ ਅਤੇ ਰਸਤੇ ਬਦਲਣ ਵਿੱਚ ਮਦਦ ਕਰਦੇ ਹਨ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ