ਸਿਹਤ ਵਿਭਾਗ ਵੱਲੋਂ ਦੁਕਾਨਾਂ ਤੋਂ ਲਏ ਮਿਠਿਆਈਆਂ ਦੇ ਸੈਂਪਲ

Samples Sweets
ਸੁਨਾਮ: ਸੈਂਪਲ ਲੈਂਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।

ਕਲਰ ਵਾਲੀ ਮਿਠਆਈ ਲੈਣ ਤੋਂ ਗੁਰੇਜ ਕੀਤਾ ਜਾਵੇ : ਅੰਮ੍ਰਿਤ ਪਾਲ

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। (Samples Sweets) ਸਿਹਤ ਵਿਭਾਗ ਵੱਲੋਂ ਸੁਨਾਮ ’ਚ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ਤੋਂ ਸੈਂਪਲ ਲਏ ਗਏ, ਜਿਸ ਵਿੱਚ ਉਹਨਾਂ ਵੱਲੋਂ ਡਰਾਈ ਫਰੂਟ ਅਤੇ ਕਲਾਕੰਧ ਦੇ ਸੈਂਪਲ ਲਏ ਗਏ। ਇਸ ਮੌਕੇ ਸਿਹਤ ਵਿਭਾਗ ਦੇ ਅਫਸਰ ਅੰਮ੍ਰਿਤ ਪਾਲ ਅਤੇ ਉਨਾਂ ਦੀ ਟੀਮ ਵੱਲੋਂ ਮੌਕੇ ‘ਤੇ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਮਿਠਿਆਈ ਵਿੱਚੋਂ ਇਹ ਸੈਂਪਲ ਲਏ ਜਾ ਰਹੇ ਹਨ ਅਤੇ ਡਰਾਈ ਫਰੂਟ ਅਤੇ ਕਲੱਕੰਧ ਦੇ ਸੈਂਪਲ ਲਏ ਗਏ ਹਨ। ਉਹਨਾਂ ਨੇ ਦੱਸਿਆ ਕਿ ਪੰਜਾਬ ਗੌਰਮੈਂਟ ਵੱਲੋਂ ਫੂਡ ਸੇਫਟੀ ਵਹੀਲ ਬੈਨ ਵੀ ਚਲਾਈ ਗਈ ਹੈ ਤਾਂ ਕਿ ਜੇਕਰ ਕੋਈ ਮਿਠਿਆਈ ਜਾਂ ਕੋਈ ਹੋਰ ਚੀਜ਼ ਗਲਤ ਲੱਗਦੀ ਹੈ ਤਾਂ ਮੌਕੇ ’ਤੇ ਟੈਸਟ ਕਰਵਾ ਸਕਦਾ ਹੈ।

Samples Sweets
ਸਿਹਤ ਵਿਭਾਗ ਵੱਲੋਂ ਦੁਕਾਨਾਂ ਤੋਂ ਲਏ ਮਿਠਿਆਈਆਂ ਦੇ ਸੈਂਪਲ

ਇਹ ਵੀ ਪੜ੍ਹੋ : ਉਸਾਰੀ ਕਾਮਿਆਂ ਨੂੰ 3 ਕਰੋੜ ਤੋਂ ਵੱਧ ਦੀ ਦਿੱਤੀ ਜਾ ਰਹੀ ਹੈ ਰਾਸ਼ੀ, ਛੇਤੀ ਕਰੋ ਇਹ ਕੰਮ

ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਰੂਟੀਨ ਚੈਕਿੰਗ ਵੀ ਕੀਤੀ ਜਾਂਦੀ ਹੈ। ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕਲਰ ਵਾਲੀ ਮਿਠਆਈ ਲੈਣ ਤੋਂ ਗੁਰੇਜ ਕੀਤਾ ਜਾਵੇ ਅਤੇ ਜਿਹੜੇ ਬਾਹਰਲੀਆਂ ਸਟੇਟਾਂ ’ਚੋਂ ਇੱਥੇ ਮਿਠਿਆਈ ਲਿਆ ਕੇ ਵੇਚਦੇ ਹਨ ਉਹਨਾਂ ਤੋਂ ਵੀ ਮਿਠਿਆਈ ਨਾ ਲਈ ਜਾਵੇ। ਇਸ ਮੌਕੇ ਦੁਕਾਨਦਾਰ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਇਹ ਰੂਟੀਨ ਚੈਂਕਿੰਗ ਹੋ ਰਹੀ ਹੈ ਜਦੋਂ ਉਹਨਾਂ ਨੂੰ ਕੰਪਲੇਂਟ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਦੀ ਕੋਈ ਜਾਣਕਾਰੀ ਨਾ ਹੋਣ ਬਾਰੇ ਗੱਲ ਕਹੀ। (Samples Sweets)

LEAVE A REPLY

Please enter your comment!
Please enter your name here