ਮੂਸੇਵਾਲਾ ਦਾ ਗਾਣਾ ਰਿਲੀਜ਼ ਨਾ ਕਰਨ ਸਲੀਮ ਮਰਚੈਂਟ, ਪਰਿਵਾਰ ਨੇ ਜਤਾਈ ਨਾਰਾਜ਼ਗੀ

ਮਰਚੈਂਟ ਨੇ ਇਸ ਗੀਤ ਨੂੰ 2 ਸਤੰਬਰ ਨੂੰ ਰਿਲੀਜ਼ ਕਰਨ ਦਾ ਐਲਾਨ

ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸੰਗੀਤਕਾਰ ਸਲੀਮ ਮਰਚੈਂਟ ਨੂੰ ਗੀਤ ‘ਜਾਂਦੀ ਵਾਰ’ ਰਿਲੀਜ਼ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਲੀਮ ਨੂੰ ਪਹਿਲਾਂ ਵੀ ਰੋਕਿਆ ਗਿਆ ਸੀ। ਇਸ ਤੋਂ ਇਲਾਵਾ ਇਸ ਗੀਤ ਦਾ ਵਪਾਰੀਕਰਨ ਵੀ ਗੈਰ-ਕਾਨੂੰਨੀ ਹੈ। ਸਲੀਮ ਮਰਚੈਂਟ ਨੇ ਇਸ ਗੀਤ ਨੂੰ 2 ਸਤੰਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਜੇਕਰ ਪਰਿਵਾਰ ਦੀ ਚੇਤਾਵਨੀ ਤੋਂ ਬਾਅਦ ਵੀ ਗੀਤ ਰਿਲੀਜ਼ ਹੋਇਆ ਤਾਂ ਪਰਿਵਾਰ ਕਾਨੂੰਨੀ ਰਾਹ ਅਖਤਿਆਰ ਕਰੇਗਾ। ਮਾਨਸਾ ਦੇ ਜਵਾਹਰਕੇ ਵਿਖੇ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸਲੀਮ ਨੇ ਵੀਡੀਓ ਜਾਰੀ ਕਰਕੇ ਦੱਸੀ ਤਰੀਕ

ਸਲੀਮ ਮਰਚੈਂਟ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਮੂਸੇਵਾਲਾ ਦਾ ਗੀਤ 2 ਸਤੰਬਰ ਨੂੰ ਰਿਲੀਜ਼ ਕਰ ਰਹੇ ਹਨ। ਸਲੀਮ ਨੇ ਕਿਹਾ ਸੀ ਕਿ ਇਸ ਗੀਤ ਦੀ ਕਮਾਈ ਦਾ ਇੱਕ ਹਿੱਸਾ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਜਾਵੇਗਾ। ਸਲੀਮ ਨੇ ਦੱਸਿਆ ਕਿ ਇਹ ਗੀਤ ਜੁਲਾਈ 2021 ਨੂੰ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ ਗਿਆ ਸੀ। ਜਿਸ ਵਿੱਚ ਅਫਸਾਨਾ ਖਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਸਲੀਮ ਨੇ ਗੀਤ ਨੂੰ ਮੂਸੇਵਾਲਾ ਨੂੰ ਸ਼ਰਧਾਂਜਲੀ ਕਰਾਰ ਦਿੱਤਾ ਸੀ।

ਗੀਤ ਨੂੰ ਰਿਲੀਜ਼ ਕਰਨ ਲਈ ਪਰਿਵਾਰ ਦੀ ਇਜਾਜ਼ਤ ਨਹੀਂ

ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਰਿਲੀਜ਼ ਦਾ ਅਧਿਕਾਰ ਨਹੀਂ ਦਿੱਤਾ ਹੈ। ਸਲੀਮ ਮੂਸੇਵਾਲਾ ਦੇ ਕਤਲ ਤੋਂ 3-4 ਦਿਨ ਬਾਅਦ ਹੀ ਇਸ ਗੀਤ ਨੂੰ ਰਿਲੀਜ਼ ਕਰਨਾ ਚਾਹੁੰਦਾ ਸੀ। ਉਸ ਸਮੇਂ ਪਿਤਾ ਬਲਕੌਰ ਸਿੰਘ ਨੇ ਵਾਇਸ ਨੋਟ ਭੇਜ ਕੇ ਰੋਕਿਆ ਸੀ। ਫਿਲਹਾਲ ਪਰਿਵਾਰ ਦਾ ਧਿਆਨ ਮੂਸੇਵਾਲਾ ਨੂੰ ਇਨਸਾਫ ਦਿਵਾਉਣ ’ਤੇ ਲੱਗਾ ਹੋਇਆ ਹੈ। ਮੂਸੇਵਾਲਾ ਦੇ ਲਾਇਸੈਂਸ ਤੋਂ ਬਿਨਾਂ ਗੀਤਾਂ ਦਾ ਵਪਾਰੀਕਰਨ ਕਰਨਾ ਅਤੇ ਮੂਸੇਵਾਲਾ ਦੇ ਈ-ਦਸਤਖਤ ਬਿਨਾਂ ਅਗਾਊਂ ਇਜਾਜ਼ਤ ਦੇ ਵਰਤਣਾ ਵੀ ਗੈਰ-ਕਾਨੂੰਨੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here