ਘਰ-ਗ੍ਰਿਹਸਥ ’ਚ ਰਹਿੰਦੇ ਹੋਏ ਪ੍ਰਭੂ ਦਾ ਨਾਮ ਲਿਆ ਜਾ ਸਕਦਾ ਹੈ, ਜਾਣੋ ਤਰੀਕਾ

(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਦੇ ਆਨਲਾਈਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ-ਦੂਜੇ ਬਾਰੇ ਕੋਈ ਗਲਤ ਗੱਲ ਕਹੇ ਤਾਂ ਸ਼ਾਂਤੀ ਨਾਲ ਸੁਣੋ। ਇੱਕ ਦਿਨ ਗੁਜ਼ਾਰੋ ਅਤੇ ਅਗਲੇ ਦਿਨ ਗੱਲ ਕਰੋ। ਹੋ ਸਕਦਾ ਹੈ ਉਹ (ਜੋ ਗੱਲ ਦੱਸ ਰਿਹਾ ਹੈ) ਤੁਹਾਨੂੰ ਲੜਾਉਣ ਲਈ ਗੱਲ ਕਰ ਰਿਹਾ ਹੋਵੇ। ਗਿ੍ਰਹਸਥ ਜ਼ਿੰਦਗੀ ’ਚ ਸੰਜਮ ਬਹੁਤ ਜ਼ਰੂਰੀ ਹੈ।

ਕਰਮਯੋਗੀ ਅਤੇ ਗਿਆਨਯੋਗੀ ਹੋਣਾ ਜ਼ੂਰਰੀ

ਘਰ-ਗ੍ਰਿਹਸਥ ’ਚ ਰਹਿੰਦੇ ਹੋਏ ਕੀ ਭਗਤੀ ਕੀਤੀ ਜਾ ਸਕਦੀ ਹੈ ਘਰ-ਪਰਿਵਾਰ ’ਚ ਰਹਿੰਦੇ ਹੋਏ ਕੀ ਪਰਮ ਪਿਤਾ ਪਰਮਾਤਮਾ ਦੇ, ਉਸ ਭਗਵਾਨ ਦੇ ਦਰਸ਼ਨ ਹੋ ਸਕਦੇ ਹਨ ਜੀ ਹਾਂ, ਤੁਸੀਂ ਆਪਣੇ ਘਰ-ਪਰਿਵਾਰ ’ਚ ਰਹੋ, ਜਿਸ ਧਰਮ ਨੂੰ ਮੰਨਦੇ ਹੋ, ਮੰਨਦੇ ਰਹੋ, ਪਰ ਤਾਲਮੇਲ ਬਿਠਾਓ, ਕੰਮ-ਧੰਦਾ ਕਰਦਿਆਂ ਰਾਮ ਨਾਮ ਜਪਣ ਦਾ। ਸਾਡੇ ਧਰਮਾਂ ’ਚ ਲਿਖਿਆ ਹੈ, ਪਵਿੱਤਰ ਵੇਦਾਂ ’ਚ ਕਰਮਯੋਗੀ ਅਤੇ ਗਿਆਨਯੋਗੀ। ਸਾਰੇ ਧਰਮਾਂ ’ਚ ਇਹੀ ਗੱਲ ਆਉਦੀ ਹੈ ਹੱਕ ਹਲਾਲ ਦੀ ਰੋਜ਼ੀ-ਰੋਟੀ, ਅੱਲ੍ਹਾ ਦੀ ਇਬਾਦਤ, ਦਸਾਂ ਨਹੁੰਆਂ ਦੀ ਕਿਰਤ ਕਮਾਈ, ਵਾਹਿਗੁਰੂ ਦਾ ਨਾਮ ਜਪਣਾ, ਹਾਰਡ ਵਰਕਸ ਅਤੇ ਗੌਡ ਪ੍ਰੇਅਰ, ਤਾਂ ਜੋ ਪਵਿੱਤਰ ਵੇਦਾਂ ’ਚ ਦੱਸਿਆ, ਸਭ ਕੁਝ ਉਸੇ ਤਰ੍ਹਾਂ ਹਰ ਧਰਮ ’ਚ ਦੱਸਿਆ ਗਿਆ ਕਿਉਕਿ ਪਵਿੱਤਰ ਵੇਦ ਸਾਡੇ ਪੁਰਾਤਨ ਹਨ। ਤਾਂ ਉੱਥੋਂ ਹੀ ਸ਼ੁਰੂਆਤ ਕਰਦੇ ਹਾਂ। ਇਨ੍ਹਾਂ ਸਾਰਿਆਂ ’ਚ ਦੱਸਿਆ ਹੈ ਕਿ ਕੰਮ-ਧੰਦਾ ਕਰਦਿਆਂ, ਕਰਮਯੋਗੀ ਰਹਿੰਦੇ ਹੋਏ ਤੁਸੀਂ ਗਿਆਨਯੋਗੀ ਬਣ ਸਕਦੇ ਹੋ ਜਾਂ ਇਹ ਆਖੋ ਕਿ ਪਹਿਲਾਂ ਗਿਆਨਯੋਗੀ ਬਣੋ ਫਿਰ ਕਰਮਯੋਗੀ ਬਣੋ।

ਚੰਗੇ-ਬੁਰੇ ਦਾ ਗਿਆਨ ਹੋਵੇ ਅਤੇ ਚੰਗੇ-ਬੁਰੇ ਦੀ ਪਛਾਣ ਹੋਵੇ ਤਾਂ ਹੀ ਤੁਸੀਂ ਕਰਮ ਕਰੋ। ਕਰਮ, ਕੋਈ ਵੀ ਕੰਮ ਤਾਂ ਤੁਸੀਂ ਗਲਤ ਵੀ ਕਰ ਸਕਦੇ ਹੋ। ਜੇਕਰ ਤੁਹਾਨੂੰ ਗਿਆਨ ਨਹੀਂ, ਤਾਂ ਇਸ ਲਈ ਗਿਆਨ ਹੋਣਾ ਜ਼ਰੂਰੀ ਹੈ। ਜਦੋਂ ਤੱਕ ਗਿਆਨ ਨਹੀਂ ਹੁੰਦਾ ਉੱਦੋਂ ਤੱਕ ਮਾਲਕ ਦੀ ਕਿਰਪਾ ਦਿ੍ਰਸ਼ਟੀ ਦੇ ਕਾਬਲ ਤੁਸੀਂ ਨਹੀਂ ਬਣ ਸਕਦੇ। ਗਿਆਨ ਤੋਂ ਬਿਨਾ ਕਰਮ ਸਹੀ ਨਹੀਂ ਹੈ। ਗਿਆਨ ਜਦੋਂ ਹੁੰਦਾ ਹੈ, ਪਤਾ ਚੱਲਦਾ ਹੈ, ਕਿਹੜਾ ਕਰਮ ਸਹੀ ਹੈ, ਕਿਹੜਾ ਕਰਮ ਗਲਤ ਹੈ। ਤਾਂ ਗਿਆਨਯੋਗੀ ਹੋਣਾ ਕਿਵੇਂ ਸੰਭਵ ਹੈ? ਮੰਨ ਲਓ ਤੁਸੀਂ ਕੋਈ ਕੰਮ-ਧੰਦਾ ਕਰਦੇ ਹੋ, ਤੁਸੀਂ ਗੱਡੀ ਚਲਾਉਦੇ ਹੋ, ਖੇਤੀਬਾੜੀ ਕਰਦੇ ਹੋ, ਤੁਸੀਂ ਬਿਜਨਸ ਵਪਾਰ ਕਰਦੇ ਹੋ ਤਾਂ ਉਸ ’ਚ ਇਹ ਜ਼ਰੂਰੀ ਹੈ, ਕੰਮ-ਧੰਦਾ ਕਰਦੇ ਰਹੋ, ਹੱਥਾਂ-ਪੈਰਾਂ ਨਾਲ ਕਰਮ ਕਰਨਾ ਹੈ ਅਤੇ ਜੀਭਾ ਨਾਲ, ਖਿਆਲਾਂ ਨਾਲ ਪ੍ਰਭੂ ਦਾ ਨਾਮ ਜਪਣਾ ਹੈ। ਤੁਸੀਂ ਗੱਡੀ ਚਲਾ ਰਹੇ ਹੋ, ਹੱਥਾਂ ਨਾਲ ਸਟੇਇਰਿੰਗ, ਦੇਖਣਾ ਸਾਹਮਣੇ ਹੈ, ਪੈਰਾਂ ਨਾਲ ਕਲੱਚ, ਬਰੇਕ ਜਾਂ ਐਕਸੀਲੇਟਰ ਦਬਾਉਣਾ ਹੈ, ਜੀਭਾ ਨਾਲ ਤਾਂ ਕੋਈ ਕਲੱਚ, ਬਰੇਕ ਨਹੀਂ ਦਬਾਉਦੇ। ਚਲਾਉਦੇ ਜਾਓ ਗੱਡੀ ਅਤੇ ਜੀਭਾ ਨਾਲ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਂਦੇ ਜਾਓ, ਤਾਂ ਇਹ ਹੈ ਗਿਆਨਯੋਗੀ ਦਾ ਗਿਆਨਯੋਗੀ ਅਤੇ ਕਰਮਯੋਗੀ ਦੇ ਕਰਮਯੋਗੀ।

ਸੌਂਦੇ-ਸੌਂਦੇ ਵੀ ਰਾਮ-ਨਾਮ ਜਪੋਗੇ ਤਾਂ ਬਹੁਤ ਜਲਦੀ ਨੀਂਦ ਵੀ ਆਵੇਗੀ, ਵਧੀਆ ਨੀਂਦ ਆਵੇਗੀ

ਜਿੱਥੇ ਜਾਣਾ ਚਾਹੁੰਦੇ ਹੋ ਉੱਥੇ ਪਹੁੰਚ ਵੀ ਗਏ ਅਤੇ ਪ੍ਰਭੂ ਦਾ ਨਾਮ ਵੀ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਖੇਤੀ-ਬਾੜੀ ’ਚ ਤੁਸੀਂ ਟ੍ਰੈਕਟਰ ਹੱਥਾਂ-ਪੈਰਾਂ ਨਾਲ ਚਲਾਉਦੇ ਰਹੋ। ਹੱਲ ਜੋਤਦੇ ਰਹੋ, ਤੁਹਾਨੂੰ ਕਰਕੇ ਵੀ ਦਿਖਾਇਆ ਸੀ ਪਿਛਲੀ ਵਾਰ। ਗਿਆਨਯੋਗੀ ਦੇ ਗਿਆਨਯੋਗੀ ਅਤੇ ਕਰਮਯੋਗੀ ਦੇ ਕਰਮਯੋਗੀ। ਇਹ ਤਾਲਮੇਲ ਬਿਠਾਉਣਾ ਹੈ ਤੁਸੀਂ। ਤੁਸੀਂ ਪੈਦਲ ਜਾ ਰਹੇ ਹੋ, ਵਾਕਿੰਗ ਕਰਦੇ ਹੋ, ਸਵੇਰੇ ਦੌੜਨਾ, ਭੱਜਣਾ, ਵਾਕਿੰਗ ਕਰਨਾ ਚੰਗੀ ਚੀਜ਼ ਹੈ ਜੇਕਰ ਤੁਸੀਂ ਕਰ ਸਕੋ। ਪਰ ਜੀਭ ਤਾਂ ਖਾਲੀ ਹੁੰਦੀ ਹੈ, ਉਸ ਨਾਲ ਤਾਂ ਭੱਜਣਾ ਨਹੀਂ, ਦਿਮਾਗ ’ਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆ ਜਾਂਦੇ ਹਨ, ਉਹ ਤਾਂ ਸਹੀ ਨਹੀਂ। ਇਸ ਲਈ ਤੁਸੀਂ ਆਪਣੇ ਵਿਚਾਰਾਂ ਨਾਲ ਸਿਮਰਨ ਕਰੋ, ਭਗਤੀ ਕਰੋ ਤੇ ਜੀਭ ਨਾਲ ਵੀ ਪ੍ਰਭੂ ਦਾ ਨਾਮ ਲੈਂਦੇ ਅਤੇ ਕੰਮ-ਧੰਦਾ ਕਰਦੇ ਰਹੋ। ਵਾਕ ਕਰ ਰਹੇ ਹੋ, ਸੌਂ ਰਹੇ ਹੋ, ਬੈਠੇ ਹੋਏ ਹੋ, ਫੁਰਸਤ ਦੇ ਪਲ ਹਨ, ਸੌਣ ਜਾ ਰਹੇ ਹੋ, ਯਕੀਨ ਮੰਨੋਂ ਕਿ ਜੇਕਰ ਤੁਸੀਂ ਸੌਂਦੇ-ਸੌਂਦੇ ਵੀ ਰਾਮ-ਨਾਮ ਜਪੋਗੇ ਤਾਂ ਬਹੁਤ ਜਲਦੀ ਨੀਂਦ ਵੀ ਆਵੇਗੀ, ਵਧੀਆ ਨੀਂਦ ਆਵੇਗੀ ਅਤੇ ਹੋ ਸਕਦਾ ਹੈ ਸੁਫਨੇ ’ਚ ਵੀ ਭਗਵਾਨ ਤੁਹਾਡੇ ਕੋਈ ਕਰਮ ਕੱਟ ਦੇਵੇ। ਤਾਂ ਇਸ ਤਰ੍ਹਾਂ ਘਰ-ਗ੍ਰਿਹਸਥ ’ਚ ਰਹਿੰਦੇ ਹੋਏ ਪ੍ਰਭੂ ਦਾ ਨਾਮ ਲਿਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ