ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ, ਪ੍ਰਸ਼ਾਦ ਖਾਣ ਨਾਲ ਮੌਤ ਦੇ ਮੂੰਹ ’ਚੋਂ ਵਾਪਸ ਆਇਆ ਡੇਰਾ ਸ਼ਰਧਾਲੂ

(ਸੱਚ ਕਹੂੰ ਨਿਊਜ਼) ਸਲਾਬਤਪੁਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ ਹਨ ਕਿ ‘ਬੇਟਾ ਤੁਸੀਂ ਦੀਨ ਦੁੱਖੀਆਂ ਦੀ ਮੱਦਦ ਕਰਦੇ ਹੋ ਤਾਂ ਤੁਹਾਡਾ ਮੌਤ ਵਰਗਾ ਭਿਆਨਕ ਕਰਮ ਵੀ ਮਿਸ਼ਰੀ ਦੇ ਦਾਣੇ ’ਚ ਬਦਲ ਜਾਂਦੇ ਹਨ। 21/08/2022 ਨੂੰ ਮੈਨੂੰ ਦੀਨ ਦੁਖੀਆਂ ਦੀ ਮੱਦਦ ਕਰਨ ਦਾ ਮੌਕਾ ਮਿਲਿਆ। 22 ਤਾਰਕੀ ਨੂੰ ਮੈਨੂੰ ਮਿਸ਼ਰੀ ਦਾ ਪ੍ਰਸ਼ਾਦ ਭੇਜਿਆ ਗਿਆ ਤਾਂ ਸ਼ਾਮ ਦਾ ਸਮਾਂ ਸੀ ਸ਼ਾਇਦ 3 ਵਜੇ ਦਾ, ਪਾਪਾ ਜੀ ਘਰ ’ਚ ਰੈਸਟ ਕਰ ਰਹੇ ਸਨ।

ਮੈਂ ਦੁਕਾਨ ਦਾ ਕਾਰੋਬਾਰ ਸੰਭਾਲ ਰਿਹਾ ਸੀ। ਅਚਾਨਕ ਮੇਰੀ ਮੰਮੀ ਨੇ ਆਵਾਜ਼ ਲਗਵਾਈ, ਬਬਲੀ… ਛੇਤੀ ਆ, ਤੇਰੇ ਪਾਪਾ ਨੂੰ ਅਚਾਨਕ ਪਤਾ ਨਹੀ ਕੀ ਹੋ ਗਿਆ ਤਾਂ ਮੈਂ ਦੁਕਾਨ ਦਾ ਕੰਮ ਛੱਡ ਕੇ ਪਾਪਾ ਕੋਲ ਗਿਆ ਤਾਂ ਪੂਰਾ ਪਰਿਵਾਰ ਇਕੱਠਾ ਹੋ ਗਿਆ ਸੀ। ਮੈਂ ਵੇਖਿਆ ਕੀ ਪਾਪਾ ਨੂੰ ਬਿਲਕੁਲ ਵੀ ਸਾਹ ਨਹੀਂ ਆ ਰਹੇ ਸਨ। ਸਕੇ-ਸਬੰਧੀਆਂ ਨੇ ਕਿਹਾ ਕਿ ਇਨਾਂ ਨੂੰ ਡਾਕਟਰ ਕੋਲ ਲੈ ਚੱਲਦੇ ਹਾਂ। ਤਾਂ ਮੈਂ ਕਿਹਾ ਕਿ ਇੱਕ ਮਿੰਟ ਰੁਕੋ ਮੈਂ ਇੱਕ ਵਾਰ ਆਪਣੇ ਫੈਮਲੀ ਡਾਕਟਰ ਨੂੰ ਬੁਲਾ ਲੈਂਦਾ ਹਾਂ। ਮੈਂ ਤੁਰੰਤ ਆਪਣੇ ਫੈਮਲੀ ਡਾਕਰਟ ਨੂੰ ਫੋਨ ਕੀਤਾ ਤਾਂ ਉਹ ਤੁਰੰਤ ਹੀ ਮੌਕੇ ’ਤੇ ਆ ਗਏ।

ਇਹ ਵੀ ਪੜ੍ਹੋ : ਆਨਲਾਈਨ ਸਤਿਸੰਗ ਦੌਰਾਨ ਨਾਮ ਦੀ ਅਨਮੋਲ ਦਾਤ ਲੈਣ ਨਾਲ ਹੋਇਆ ਚਮਤਕਾਰ

ਡਾਕਟਰ ਨੇ ਮੇਰੇ ਪਾਪਾ ਦੀ ਛਾਤੀ ਨੂੰ ਬਹੁਤ ਜ਼ੋਰ ਨਾਲ ਦਬਾਇਆ। ਇਸ ਦੌਰਾਨ 10-15 ਮਿੰਟ ਨਿਕਲ ਗਏ ਸਨ। ਪਾਪਾ ਜੀ ਜਿਨਾਂ ਦੀ ਜੁਬਾਨ ਬਿਲਕੁਲ ਬੰਦ ਹੋ ਗਈ ਸੀ। ਅੱਖਾਂ ਇੱਕ ਥਾਂ ਰੁਕ ਗਈਆਂ ਸਨ ਅਤੇ ਹੱਥ ਪੈਰ ਵੀ ਨੀਲੇ ਪੈ ਗਏ ਸਨ। ਮੈਨੂੰ ਲੱਗਿਆ ਕਿ ਪਾਪਾ ਨੇ ਮੇਰੇ ਵੱਲ ਇਸ਼ਾਰਾ ਕੀਤਾ ਕਿ ਬਸ ਹੁਣ ਨਹੀਂ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਤੁਸੀਂ ਉਹ ਮਿਸ਼ਰੀ ਵਾਲਾ ਪ੍ਰਸ਼ਾਦ ਲੈ ਕੇ ਆਓ ਫਿਰ ਮੈਂ ਇੱਕ ਮਿਸ਼ਰੀ ਦਾ ਦਾਣਾ ਪਾਪਾ ਦੇ ਮੂੰਹ ’ਚ ਪਾ ਦਿੱਤਾ, ਜਿਵੇਂ ਹੀ ਮਿਸ਼ਰੀ ਦਾ ਪ੍ਰਸ਼ਾਦ ਪਾਪਾ ਦੇ ਸਰੀਰ ’ਚ ਗਿਆ ਪਾਪਾ ਨੇ ਅੱਖਾਂ ਖੋਲ ਲਈਆਂ ਤੇ ਪਾਪਾ ਦੇ ਸਰੀਰ ’ਚ ਹਲਚਲ ਹੋਣ ਲੱਗੀ ਤਾਂ ਮੈਂ ਉਸੇ ਸਮੇਂ ਜ਼ੋਰ ਨਾਲ ਨਾਅਰਾ ਲਗਾਇਆ ਤੇ ਫਿਰ ਡਾਕਟਰ ਨੇ ਮੁੜ ਪਾਪਾ ਦਾ ਚੈਕਅੱਪ ਕੀਤਾ ਤਾਂ ਸਭ ਕੁਛ ਆਮ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here